BREAKING NEWS
Search

ਪੰਜਾਬ ਚ ਇਥੇ ਵਾਪਰਿਆ ਭਿਆਨਕ ਹਾਦਸਾ ਹੋਈਆਂ ਮੌਕੇ ਤੇ ਏਨੀਆਂ ਮੌਤਾਂ ਅਤੇ ਏਨੇ ਜਖਮੀ

ਆਈ ਤਾਜ਼ਾ ਵੱਡੀ ਖਬਰ 

ਸੜਕੀ ਹਾਦਸੇ ਦਾ ਗ੍ਰਾਫ ਦੇਸ਼ ਦੇ ਵਿਚ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ ਹੈ । ਸੜਕੀ ਹਾਦਸਿਆਂ ਦੌਰਾਨ ਹਰ ਰੋਜ਼ ਹੀ ਕੋਈ ਨਾ ਕੋਈ ਵਿਅਕਤੀ ਆਪਣੀ ਜਾਨ ਗੁਆ ਰਿਹਾ ਹੈ । ਇਹ ਸੜਕੀ ਹਾਦਸੇ ਭਿਆਨਕ ਰੂਪ ਧਾਰਦੇ ਹੋਏ ਕਈ ਤਰ੍ਹਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਕਰਦੇ ਹਨ । ਹੁਣ ਤੱਕ ਇਨ੍ਹਾਂ ਸੜਕੀ ਹਾਦਸਿਆਂ ਦੌਰਾਨ ਕਈ ਘਰ ਤਬਾਹ ਹੋ ਚੁੱਕੇ ਹਨ । ਸੜਕੀ ਹਾਦਸੇ ਵਧਣ ਦੇ ਕਈ ਕਾਰਨ ਹਨ। ਕੁਝ ਮਨੁੱਖ ਦੀਆਂ ਅਣਗਹਿਲੀਆਂ ਅਤੇ ਲਾਪਰਵਾਹੀਆਂ ਦੇ ਨਾਲ ਨਾਲ ਪ੍ਰਸ਼ਾਸਨ ਦੇ ਵੱਲੋਂ ਸੜਕਾਂ ਨੂੰ ਚੰਗੇ ਤਰੀਕੇ ਦੇ ਨਾਲ ਨਾ ਬਣਾਉਣਾ ਵੀ ਸੜਕੀ ਹਾਦਸਿਆਂ ਦੇ ਵਾਪਰਨ ਦਾ ਵੱਡਾ ਕਾਰਨ ਹੈ ।

ਅਜਿਹਾ ਹੀ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਪੰਜਾਬ ਦੇ ਜ਼ਿਲ੍ਹਾ ਨਾਭਾ ਤੋਂ । ਜਿੱਥੇ ਸੜਕੀ ਹਾਦਸੇ ਨੇ ਅਜਿਹਾ ਤਾਂਡਵ ਮਚਾਇਆ ਕਿ ਇਸ ਸੜਕੀ ਹਾਦਸੇ ਨੇ ਕਈਆਂ ਨੂੰ ਮੌਤ ਨੇ ਆਪਣੇ ਮੂੰਹ ਵਿੱਚ ਲੈ ਲਿਆ । ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਪੰਜਾਬ ਦੇ ਜ਼ਿਲ੍ਹਾ ਨਾਭਾ ਭਾਦਸੋ ਰੋਡ ਤੇ ਆਪਸ ਚ ਭਿਆਨਕ ਟੱਕਰ ਹੋ ਗਈ ਜਿਸ ਕਾਰਨ ਇਕ ਬਜ਼ੁਰਗ ਔਰਤ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ । ਜਦ ਕਿ ਇਸ ਪੂਰੀ ਘਟਨਾ ਦੌਰਾਨ ਤਿੱਨ ਲੋਕ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ ।

ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਤੇ ਪੁਲੀਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਇਸ ਸਬੰਧੀ ਘਟਨਾ ਦਾ ਜਾਇਜ਼ਾ ਲਿਆ ਗਿਆ ਅਤੇ ਪੁਲੀਸ ਦੇ ਵੱਲੋਂ ਇਸ ਪੂਰੀ ਘਟਨਾ ਦੌਰਾਨ ਜ਼ਖ਼ਮੀ ਹੋਏ ਲੋਕਾਂ ਨੂੰ ਹਸਪਤਾਲ ਦੇ ਵਿੱਚ ਦਾਖ਼ਲ ਕਰਵਾਇਆ ਗਿਆ । ਫਿਲਹਾਲ ਹੁਣ ਪੁਲੀਸ ਵੱਲੋਂ ਇਸ ਮਾਮਲੇ ਨੂੰ ਦਰਜ ਕਰ ਕੇ ਬਾਰੀਕੀ ਨਾਲ ਜਾਂਚ ਪਡ਼ਤਾਲ ਕੀਤੀ ਜਾ ਰਹੀ ਹੈ । ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਬਜ਼ੁਰਗ ਔਰਤ ਬਲੈਰੋ ਕਾਰ ਵਿੱਚ ਸਵਾਰ ਸੀ ਅਤੇ ਆਪਣੇ ਪਰਿਵਾਰ ਸਮੇਤ ਕਿਸੇ ਸਮਾਗਮ ਤੋਂ ਵਾਪਸ ਪਰਤ ਰਹੇ ਸਨ ।

ਇਸੇ ਦੌਰਾਨ ਇਕ ਗੱਡੀ ਸਾਹਮਣੇ ਤੋਂ ਆਈ ਤੇ ਦੋਵਾਂ ਗੱਡੀਆਂ ਦੀ ਆਪਸ ਚ ਭਿਆਨਕ ਟੱਕਰ ਹੋ ਗਈ । ਜਿਸ ਦੇ ਚੱਲਦੇ ਬਜ਼ੁਰਗ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਇਸ ਬਜ਼ੁਰਗ ਦੇ ਪਰਿਵਾਰ ਦੇ ਤਿੱਨ ਜੀਅ ਮੌਕੇ ਤੇ ਹੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ । ਜ਼ਿਕਰਯੋਗ ਹੈ ਕਿ ਇਨ੍ਹਾਂ ਦੋਵਾਂ ਗੱਡੀਆਂ ਦੀ ਟੱਕਰ ਐਨੀ ਜ਼ਿਆਦਾ ਭਿਆਨਕ ਸੀ ਕਿ ਇਸ ਘਟਨਾ ਦੌਰਾਨ ਦੋਵੇਂ ਗੱਡੀਆਂ ਆਪਸ ਦੇ ਵਿੱਚ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀਆਂ ਗਈਆਂ । ਫਿਲਹਾਲ ਪੁਲਸ ਇਸ ਮਾਮਲੇ ਸਬੰਧੀ ਜਾਂਚ ਪਡ਼ਤਾਲ ਕਰ ਰਹੀ ਹੈ ।



error: Content is protected !!