BREAKING NEWS
Search

ਪੰਜਾਬ ਚ ਇਥੇ ਵਾਪਰਿਆ ਕਹਿਰ ਹੋਈਆਂ ਏਨੀਆਂ ਮੌਤਾਂ ਸਾਰੇ ਪਾਸੇ ਛਾਈ ਸੋਗ ਦੀ ਲਹਿਰ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਬਹੁਤ ਸਾਰੇ ਇਨਸਾਨ ਹੁੰਦੇ ਹਨ ਜਿਹਨਾਂ ਨੂੰ ਘੁੰਮਣ ਫਿਰਨ ਦਾ ਬਹੁਤ ਸ਼ੋਂਕ ਹੁੰਦਾ ਹੈ । ਬਹੁਤ ਸਾਰੇ ਲੋਕ ਨੇ ਜੋ ਆਪਣੇ ਪਰਿਵਾਰ ਦੇ ਨਾਲ ਜਾਂ ਫਿਰ ਦੋਸਤਾਂ ਦੇ ਨਾਲ ਘੁੰਮਣ ਫਿਰਨ ਦੇ ਲਈ ਜਾਂਦੇ ਹਨ । ਪਰ ਕਈ ਵਾਰ ਘੁੰਮਦੇ – ਫਿਰਦੇ ਹੋਏ ਕੁਝ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹੈ ਜਿਹਨਾਂ ਵਾਰੇ ਕਦੇ ਮਨੁੱਖ ਦੇ ਮਨ ਦੇ ਵਿੱਚ ਕੋਈ ਖਿਆਲ ਤੱਕ ਨਹੀਂ ਆ ਸਕਦਾ । ਕਦੇ- ਕਦੇ ਇਹ ਹਾਦਸੇ ਇਨੇ ਜ਼ਿਆਦਾ ਭਿਆਨਕ ਹੁੰਦੇ ਹਨ ਇਹਨਾਂ ਹਾਦਸਿਆਂ ਦੇ ਵਿੱਚ ਕਈ ਵਾਰ ਤਾਂ ਸਾਰਾ ਦਾ ਸਾਰਾ ਪਰਿਵਾਰ ਖ਼ਤਮ ਹੋ ਜਾਂਦਾ ਹੈ।

ਜਦੋ ਅਸੀਂ ਆਪਣੇ ਦੋਸਤਾਂ ਦੇ ਨਾਲ ਕੀਤੇ ਘੁੰਮਣ ਦੇ ਲਈ ਜਾਈਏ ਤਾਂ ਸਾਨੂੰ ਖ਼ਾਸ ਧਿਆਨ ਰੱਖਣ ਦੀ ਜ਼ਰੂਰਤ ਹੈ । ਕਿ ਅਸੀਂ ਮਜ਼ਾਕ ਮਸਤੀ ਘੱਟ ਕਾਰੀਏ ,ਕਿਉਕਿ ਇਹ ਮਜ਼ਾਕ ਸਾਡੀ ਜਾਨ ਤੱਕ ਲੈ ਸਕਦਾ ਹੈ।ਕਈ ਵਾਰ ਦੋਸਤ ਆਪਸ ਦੇ ਵਿੱਚ ਮਜ਼ਾਕ ਮਸਤੀ ਕਰਦੇ ਹੋਏ ਡਰਾਈਵਿੰਗ ਕਰਦੇ ਹਨ । ਜਿਸ ਕਾਰਨ ਉਹਨਾਂ ਦਾ ਧਿਆਨ ਭਟਕ ਜਾਂਦਾ ਹੈ । ਜਿਸ ਕਾਰਨ ਭਿਆਨਕ ਹਾਦਸਾ ਵਾਪਰਦਾ ਹੈ । ਅਤੇ ਫਿਰ ਘਰਾਂ ਦੇ ਵਿੱਚ ਸਥਰ ਵਿੱਛਦੇ ਹੈ । ਅਜਿਹਾ ਹੀ ਮੰਦਭਾਗਾ ਹਾਦਸਾ ਵਾਪਰਿਆ ਹੈ ਲੁਧਿਆਣਾ ਦੇ ਵਿੱਚ ।

ਜਿਥੇ ਅੱਜ ਲੁਧਿਆਣਾ ਦੀ ਸਿੱਧਵਾਂ ਕੈਨਾਲ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ । ਦੱਸਣ ਬਣਦਾ ਹੈ ਕਿ ਇੱਕ ਕਾਰ ਦੇ ਵਿੱਚ ਕੁਝ ਦੋਸਤ ਜਿਹਨਾਂ ਵਿਚੋਂ 3 ਲੜਕੇ ਅਤੇ ਇੱਕ ਲੜਕੀ ਸ਼ਾਮਲ ਸੀ ।ਜਿਥੇ ਇਹ ਸਾਰੇ ਦੋਸਤ ਘੁੰਮਣ ਦੇ ਲਈ ਲੁਧਿਆਣਾ ਦੇ ਵਿੱਚ ਆਏ ਹੋਏ ਸਨ । ਵਾਪਸ ਜਦੋ ਇਹ ਸਾਰੇ ਜਾਂ ਰਹੇ ਸੀ ਤਾਂ ਰਾਸਤੇ ਦੇ ਵਿੱਚ ਮਜ਼ਾਕ ਮਸਤੀ ਕਰ ਰਹੇ ਸਨ । ਮਜ਼ਾਕ ਕਰਦੇ ਕਰਦੇ ਕਾਰ ਚਲਾਉਣ ਵਾਲੇ ਦੋਸਤ ਦਾ ਧਿਆਨ ਖ਼ਰਾਬ ਹੋ ਗਿਆ ਜਿਸ ਕਾਰਨ ਗੱਡੀ ਸਿੱਧੀ ਨਹਿਰ ਚ ਜਾ ਕੇ ਡਿੱਗ ਗਈ ।

ਜਿਹਨਾਂ ਦੇ ਵਿਚੋਂ ਇੱਕ ਨੋਜਵਾਨ ਨੂੰ ਤਾਂ ਬਚਾ ਲਿਆ ਗਿਆ । ਪਰ ਤਿੰਨ ਜਣਿਆ ਦੀ ਨਹਿਰ ਦੇ ਵਿੱਚ ਡੁੱਬਣ ਕਾਰਨ ਮੌਤ ਹੋ ਗਈ । ਜਿਹਨਾਂ ਦੇ ਵਿੱਚ ਇੱਕ ਲੜਕੀ ਵੀ ਸ਼ਾਮਲ ਸੀ ।ਪਰ ਮੌਕੇ ਤੇ ਇੱਕ ਨੌਜਵਾਨ ਦੀ ਜਾਨ ਬਚਾ ਲਈ ਗਈ । ਜਿਸਨੂੰ ਕਿ ਇਲਾਜ਼ ਦੇ ਲਈ ਹਸਪਤਾਲ ਦਾਖਲ ਕਰਵਾ ਦਿਤਾ ਗਿਆ ਹੈ । ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਸ ਸੰਬੰਧੀ ਪੁਲਿਸ ਨੂੰ ਜਾਣਕਾਰੀ ਦਿਤੀ ਗਈ । ਪੁਲਿਸ ਨੇ ਘਟਨਾ ਦਾ ਜਾਇਜ਼ਾ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ।



error: Content is protected !!