ਆਈ ਤਾਜ਼ਾ ਵੱਡੀ ਖਬਰ
ਕਰੋਨਾ ਦੇ ਕਾਰਨ ਬਹੁਤ ਸਾਰੇ ਪਰਿਵਾਰ ਆਰਥਿਕ ਤੌਰ ਤੇ ਕਮਜ਼ੋਰ ਹੋ ਚੁੱਕੇ ਹਨ ਜਿੱਥੇ ਕਈ ਪਰਿਵਾਰ ਵੱਲੋਂ ਆਪਣੇ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ। ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਮਾਨਸਿਕ ਤਣਾਅ ਦੇ ਚਲਦਿਆਂ ਹੋਇਆਂ ਕਈ ਅਜਿਹੇ ਗਲਤ ਫੈਸਲੇ ਲੈ ਗਏ ਹਨ ਜਿਸ ਵਿਚ ਉਨ੍ਹਾਂ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਦੁਖਦਾਈ ਘਟਨਾ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਜਿਥੇ ਕਈ ਵਾਰ ਪਰਿਵਾਰਕ ਝਗੜਿਆ ਦੇ ਕਾਰਨ ਵੀ ਬਹੁਤ ਸਾਰੇ ਲੋਕਾਂ ਵੱਲੋਂ ਅਜਿਹੇ ਗਲਤ ਫੈਸਲੇ ਕਰ ਲਏ ਜਾਂਦੇ ਹਨ। ਜਿਸ ਦਾ ਖਮਿਆਜਾ ਪਿੱਛੋਂ ਪਰਿਵਾਰ ਨੂੰ ਭੁਗਤਣਾ ਪੈਂਦਾ ਹੈ।
ਹੁਣ ਪੰਜਾਬ ਵਿੱਚ ਇੱਥੇ ਇੱਕ ਮਾਂ ਵੱਲੋਂ ਇਸ ਕਾਰਨ ਬੱਚਿਆਂ ਨੂੰ ਜ਼ਹਿਰ ਦੇ ਦਿੱਤਾ ਗਿਆ ਤੇ ਉਸ ਪਿੱਛੋਂ ਆਪ ਵੀ ਇਹ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਬਰਨਾਲਾ ਜ਼ਿਲ੍ਹਾ ਅਧੀਨ ਆਉਂਦੇ ਪਿੰਡ ਕਾਲੇਕੇ ਤੋਂ ਸਾਹਮਣੇ ਆਈ ਹੈ। ਜਿੱਥੇ ਇਕ ਵਿਆਹੁਤਾ ਔਰਤ ਵੀਰਪਾਲ ਕੌਰ 32 ਸਾਲਾਂ ਵੱਲੋਂ ਆਪਣੀ ਪੰਜ ਸਾਲਾ ਧੀ ਜੋਤੀ, 8 ਸਾਲਾ ਪੁੱਤਰ ਸੁਖਪ੍ਰੀਤ ਸਿੰਘ ਨੂੰ ਜਹਿਰ ਦੇ ਕੇ ਆਪ ਵੀ ਖਾ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਗਿਆ ਹੈ ਕਿ ਮ੍ਰਿਤਕ ਵੀਰਪਾਲ ਵੱਲੋਂ ਇਸ ਘਟਨਾ ਨੂੰ ਅੰਜਾਮ ਘਰੇਲੂ ਵਿ-ਵਾ-ਦ ਦੇ ਕਾਰਨ ਦਿਤਾ ਗਿਆ ਹੈ।
ਇਸ ਘਟਨਾ ਦਾ ਉਸ ਸਮੇਂ ਪਤਾ ਲੱਗਾ ਜਦੋਂ ਮ੍ਰਿਤਕਾ ਦੀ ਜਠਾਣੀ ਅਤੇ ਗੁਆਂਢੀ ਵੱਲੋਂ ਸ਼ਾਮ ਨੂੰ 5 ਵਜੇ ਵੇਖਿਆ ਗਿਆ ਕਿ ਵੀਰਪਾਲ ਉਲਟੀਆਂ ਕਰ ਰਹੀ ਹੈ। ਜਿਸ ਤੋਂ ਬਾਅਦ ਬੀਰਪਾਲ ਅਤੇ ਉਸ ਦੇ ਬੱਚਿਆਂ ਦੀ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਸਾਰਿਆਂ ਦੇ ਸਹਿਯੋਗ ਨਾਲ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਹਸਪਤਾਲ ਦੇ ਡਾਕਟਰਾਂ ਵੱਲੋਂ ਮਾਂ ਅਤੇ ਧੀ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ । ਉੱਥੇ ਹੀ 8 ਸਾਲਾ ਪੁੱਤਰ ਸੁਖਪ੍ਰੀਤ ਸਿੰਘ ਦੀ ਵੀ ਮੌਤ ਹੋ ਗਈ ਹੈ।
ਉੱਥੇ ਹੀ ਮ੍ਰਿਤਕਾਂ ਦਾ ਇਕ 10 ਸਾਲਾ ਦਾ ਲੜਕਾ ਵੀ ਸੀ ਜਿਸ ਦੀ ਕੁਝ ਸਮਾਂ ਪਹਿਲਾਂ ਰਜਬਾਹੇ ਵਿੱਚ ਡਿੱਗਣ ਕਾਰਨ ਮੌਤ ਹੋ ਗਈ ਦੱਸੀ ਗਈ ਹੈ। ਮ੍ਰਿਤਕਾ ਵੱਲੋਂ ਇਹ ਕਦਮ ਆਪਣੇ ਪਤੀ ਬਲਦੇਵ ਸਿੰਘ ਨਾਲ ਘਰੇਲੂ ਕਲੇਸ਼ ਦੇ ਕਾਰਨ ਚੁੱਕਿਆ ਗਿਆ। ਦਸਿਆ ਗਿਆ ਹੈ ਕੇ ਘਰ ਦੀ ਹਾਲਤ ਨਾਲ ਠੀਕ ਹੋਣ ਕਾਰਨ ਗਰੀਬੀ ਦੇ ਚੱਲਦੇ ਹੋਏ ਪਰਿਵਾਰਕ ਝਗੜਾ ਆਏ ਦਿਨ ਹੀ ਚਲਦਾ ਰਹਿੰਦਾ ਸੀ। ਜਿਸ ਸਮੇਂ ਘਰ ਵਿੱਚ ਘਟਨਾ ਵਾਪਰੀ ਉਸ ਸਮੇਂ ਮ੍ਰਿਤਕਾ ਦਾ ਪਤੀ ਬਲਦੇਵ ਸਿੰਘ ਦਿਹਾੜੀ ਕਰਨ ਲਈ ਗਿਆ ਹੋਇਆ ਸੀ। ਪੁਲਿਸ ਵੱਲੋਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਤਾਜਾ ਜਾਣਕਾਰੀ