ਦੇਖੋ ਵੀਡੀਓ ਅਤੇ ਆਉਣ ਵਾਲੇ ਮੌਸਮ ਦਾ ਬਿਲਕੁਲ ਤਾਜਾ ਅਲਰਟ
ਪੰਜਾਬ ਸਣੇ ਪੂਰੇ ਉੱਤਰ ਚ ਬਰਸਾਤਾਂ ਚ ਸੁਧਾਰ ਦੀ ਸਥਿਤੀ ਜਾਰੀ:
“ਮਾਨਸੂਨੀ ਟ੍ਫ” ਸਧਾਰਨ ਸਥਿਤੀ ਤੋਂ ਉੱਤਰ ਵੱਲ ਹੋਕੇ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਤੋਂ ਗੁਜਰ ਰਹੀ ਹੈ। ਜਿਸ ਦੇ ਨਜਦੀਕ ਬੱਦਲਾਂ ਦਾ ਬਣਨਾ ਤੇ ਜੋਰਦਾਰ ਵਰ੍ਹਨਾ ਰੁਕ-ਰੁਕ ਕੇ ਜਾਰੀ ਰਹੇਗਾ। ਪੰਜਾਬ ਚ ਅਰਬ ਸਾਗਰ ਤੇ ਖਾੜੀ ਬੰਗਾਲ ਚੋਂ ਨਮੀ ਨਾਲ਼ ਭਰਪੂਰ ਹਵਾਂਵਾਂ ਦਾ ਵੇਗ ਬਣਿਆ ਹੋਇਆ ਹੈ। ਜੁਲਾਈ ਚ ਮਾਨਸੂਨ ਦੇ ਖੁਸ਼ਕ ਦੌਰ ਦੀ ਉਮੀਦ ਨਾਮਾਤਰ ਹੈ । ਸੋ 26 ਜੂਨ ਤੋਂ 3 ਜੁਲਾਈ(ਖੁਸ਼ਕ ਦੌਰ) ਦੌਰਾਨ ਪੰਜਾਬ ਚ ਬਰਸਾਤਾਂ ਚ ਆਈ ਸ਼ੁਰੂਆਤੀ ਕਮੀ ਦੂਰ ਹੋਣ ਦੀ ਰਾਹ ‘ਤੇ ਹੈ।
ਮੌਜੂਦਾ ਸਮੇਂ ਅੰਮ੍ਰਿਤਸਰ, ਤਰਨਤਾਰਨ, ਮੱਖੂ, ਜੀਰਾ, ਕਪੂਰਥਲਾ, ਸੁਲਤਾਨਪੁਰ ਲੋਧੀ, ਲੁਧਿਆਣਾ-ਸੰਗਰੂਰ ਹੱਦ ‘ਤੇ ਕਈ ਹਿੱਸਿਆਂ ਚ ਗਰਜ ਨਾਲ਼ ਕਾਰਵਾਈਆਂ ਜਾਰੀ ਹਨ।
ਜਿਕਰਯੋਗ ਹੈ ਕਿ ਕੱਲ੍ਹ ਰਾਤੀਂ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਜਲੰਧਰ, ਕਪੂਰਥਲਾ, ਨਵਾਂਸ਼ਹਿਰ, ਲੁਧਿਆਣਾ, ਰੂਪਨਗਰ, ਹੁਸ਼ਿਆਰਪੁਰ, ਫਤਿਹਗੜ੍ਹ ਸਾਹਿਬ, ਸੰਗਰੂਰ, ਪਟਿਆਲਾ ਤੇ ਚੰਡੀਗੜ੍ਹ ਦੇ ਇਲਾਕਿਆਂ ਚ ਚੰਗੀਆਂ ਬਰਸਾਤਾਂ ਦਰਜ ਹੋਈਆਂ। ਕਈ ਇਲਾਕੇ ਭਾਰੀ ਮੀਂਹ ਹੇਠ ਰਹੇ।
-ਜਾਰੀ ਕੀਤਾ: 8:00 am, 11 ਜੁਲਾਈ, 2020
-ਨੋਟ: ਧੰਨਵਾਦ ਸਹਿਤ: #ਪੰਜਾਬ_ਦਾ_ਮੌਸਮ
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

ਤਾਜਾ ਜਾਣਕਾਰੀ