ਆਈ ਤਾਜ਼ਾ ਵੱਡੀ ਖਬਰ
ਬੀਤੇ ਕੁਝ ਦਿਨਾਂ ਤੋਂ ਮੌਸਮ ਦੀ ਤਬਦੀਲੀ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੇਸ਼ ਆ ਰਹੀਆਂ ਹਨ। ਜਿੱਥੇ ਬੀਤੇ ਦਿਨੀਂ ਹੋਈ ਬਰਸਾਤ ਤੇ ਗੜੇਮਾਰੀ ਦੇ ਕਾਰਨ ਝੋਨੇ ਦੀ ਫ਼ਸਲ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਿਆ ਹੈ। ਉਥੇ ਹੀ ਮੰਡੀਆਂ ਵਿੱਚ ਪਈ ਹੋਈ ਕਿਸਾਨਾਂ ਦੀ ਝੋਨੇ ਦੀ ਫਸਲ ਖਰਾਬ ਹੋ ਗਈ ਹੈ। ਮੌਸਮ ਵਿਭਾਗ ਨੂੰ ਜਿਥੇ ਸਮੇਂ-ਸਮੇਂ ਤੇ ਆਉਣ ਵਾਲੇ ਦਿਨਾਂ ਦੇ ਮੌਸਮ ਦੀ ਜਾਣਕਾਰੀ ਪਹਿਲਾਂ ਹੀ ਮੁਹਇਆ ਕਰਵਾ ਦਿੱਤੀ ਜਾਂਦੀ ਹੈ। ਉਥੇ ਹੀ ਮੌਸਮ ਵਿਭਾਗ ਵੱਲੋਂ ਕਿਸਾਨਾਂ ਨੂੰ ਆਖਿਆ ਜਾ ਰਿਹਾ ਸੀ ਕੇ ਮੌਸਮ ਦੇ ਹਿਸਾਬ ਨਾਲ ਆਪਣੀ ਝੋਨੇ ਦੀ ਫਸਲ ਨੂੰ ਸਾਂਭ ਲੈਣ। ਬੀਤੇ ਦਿਨੀ ਤੇਜ਼ ਝੱਖੜ ਹਨੇਰੀ, ਭਾਰੀ ਬਰਸਾਤ ਕਾਰਨ ਜਿੱਥੇ ਬਹੁਤ ਸਾਰੇ ਲੋਕਾਂ ਦੀਆਂ ਫਸਲਾਂ ਨੂੰ ਨੁਕਸਾਨ ਪਹੁੰਚਿਆ ਹੈ। ਉੱਥੇ ਹੀ ਕਈ ਹੋਰ ਹਾਦਸੇ ਵਾਪਰ ਦੀਆਂ ਖਬਰਾਂ ਦੇ ਸਾਹਮਣੇ ਆਈਆਂ ਹਨ।
ਹੁਣ ਪੰਜਾਬ ਵਿੱਚ ਇੱਥੇ ਭਿਆਨਕ ਅਸਮਾਨੀ ਬਿਜਲੀ ਕਾਰਨ ਭਾਰੀ ਤਬਾਹੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਤਪਾ ਮੰਡੀ ਦੇ ਨਜ਼ਦੀਕ ਪਿੰਡ ਘੁੰਮਸ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਘਰ ਦੇ ਚੁਬਾਰੇ ਉੱਪਰ ਅਸਮਾਨੀ ਬਿਜਲੀ ਡਿੱਗਣ ਕਾਰਨ ਧਮਾਕਾ ਹੋਇਆ ਹੈ, ਜਿਸ ਨਾਲ ਉਸ ਘਰ ਦਾ ਕਾਫ਼ੀ ਨੁਕਸਾਨ ਹੋ ਚੁੱਕਾ ਹੈ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੀੜਤ ਪਰਿਵਾਰ ਦੇ ਮੁਖੀ ਮਨਜੀਤ ਸਿੰਘ ਨੇ ਦੱਸਿਆ ਹੈ ਕਿ ਮੌਸਮ ਦੀ ਖਰਾਬੀ ਕਾਰਨ ਉਹ ਉਪਰ ਚੁਬਾਰੇ ਵਿੱਚ ਨਾ ਸੌਂ ਕੇ ਹੇਠਾਂ ਸੌਂ ਗਏ ਸਨ ।
ਮੌਸਮ ਦੀ ਖਰਾਬੀ ਕਾਰਨ ਅਸਮਾਨੀ ਬਿਜਲੀ ਸਵੇਰੇ ਸਾਢੇ ਚਾਰ ਵਜੇ ਉਹਨਾਂ ਦੇ ਚੁਬਾਰੇ ਉਪਰ ਪਈ ਅਤੇ ਬਹੁਤ ਹੀ ਜਿਆਦਾ ਧਮਾਕਾ ਹੋਇਆ, ਜਿਸ ਕਾਰਨ ਉਨ੍ਹਾਂ ਦੇ ਘਰ ਵਿਚ ਇਸ ਅਸਮਾਨੀ ਬਿਜਲੀ ਦੇ ਕਾਰਨ ਪਾਣੀ ਅਤੇ ਬਿਜਲੀ ਉਪਕਰਣ ਸਾੜ ਕੇ ਸਵਾਹ ਹੋ ਗਏ ਹਨ। ਉੱਥੇ ਹੀ ਇਸ ਧਮਾਕੇ ਕਾਰਨ ਚੁਬਾਰੇ ਦਾ ਫਰਸ਼ ਵੀ ਪੁੱਟਿਆ ਗਿਆ ਹੈ ਅਤੇ ਘਰ ਵਿਚ ਸਾਰੀ ਬਿਜਲੀ ਦੀ ਫੀਟਿੰਗ ਅਤੇ ਕੰਧਾਂ ਤੋਂ ਪਲਾਸਟਿਕ ਉਤਰ ਗਿਆ ਹੈ। ਇਸ ਧਮਾਕੇ ਦੀ ਜੋਰਦਾਰ ਅਵਾਜ਼ ਸਾਰੇ ਪਿੰਡ ਵਿਚ ਸੁਣਾਈ ਗਈ ਹੈ ਜਿੱਥੇ ਅਸਮਾਨੀ ਬਿਜਲੀ ਡਿੱਗਣ ਕਾਰਨ ਭਾਰੀ ਨੁਕਸਾਨ ਹੋਇਆ ਹੈ।
ਉੱਥੇ ਹੀ ਪੀੜਤ ਪਰਿਵਾਰ ਵੱਲੋਂ ਸਰਕਾਰ ਤੋਂ ਆਰਥਿਕ ਸਹਾਇਤਾ ਦੀ ਮੰਗ ਕੀਤੀ ਗਈ ਹੈ। ਪੀੜਤ ਪਰਿਵਾਰ ਮਨਜੀਤ ਸਿੰਘ ਵੱਲੋਂ ਜਿੱਥੇ ਆਪਣੇ ਪਰਿਵਾਰ ਦਾ ਗੁਜ਼ਾਰਾ ਸਬਜ਼ੀ ਵੇਚ ਕੇ ਕੀਤਾ ਜਾਂਦਾ ਹੈ। ਉੱਥੇ ਹੀ ਘਰ ਵਿੱਚ ਤਹਿਸ-ਨਹਿਸ ਹੋਏ ਸਭ ਸਾਮਾਨ ਨੂੰ ਵਾਪਸ ਠੀਕ ਕਰਨਾ ਇਸ ਗਰੀਬ ਪਰਿਵਾਰ ਲਈ ਬਹੁਤ ਮੁਸ਼ਕਿਲ ਹੈ। ਇਸ ਲਈ ਪਿੰਡ ਦੇ ਸਰਪੰਚ ਅਤੇ ਹੋਰ ਸਮਾਜ ਸੇਵੀ ਲੋਕਾਂ ਵੱਲੋਂ ਆਰਥਿਕ ਸਹਾਇਤਾ ਕੀਤੇ ਜਾਣ ਦੀ ਗੁਹਾਰ ਲਗਾਈ ਗਈ।
ਤਾਜਾ ਜਾਣਕਾਰੀ