BREAKING NEWS
Search

ਪੰਜਾਬ ਚ ਇਥੇ ਚਲਦੀ ਬੱਸ ਚ ਵਾਪਰਿਆ ਜਿਹੀ ਅਜੀਬੋ ਗਰੀਬ ਹਰਕਤ – ਮਚੀ ਹਾਹਾਕਾਰ

ਆਈ ਤਾਜਾ ਵੱਡੀ ਖਬਰ

ਇਨਸਾਨ ਵੱਲੋਂ ਜਿੱਥੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣ ਲਈ ਵਾਹਨ ਦਾ ਇਸਤੇਮਾਲ ਕੀਤਾ ਜਾਂਦਾ ਹੈ। ਉੱਥੇ ਹੀ ਇਸ ਸਫਰ ਦੌਰਾਨ ਕਈ ਤਰ੍ਹਾਂ ਦੀਆਂ ਘਟਨਾਵਾਂ ਵੀ ਸਾਹਮਣੇ ਆ ਜਾਂਦੀਆਂ ਹਨ। ਜਿੱਥੇ ਵਾਪਰਨ ਵਾਲੇ ਸੜਕ ਹਾਦਸਿਆਂ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਅਤੇ ਜਾਨੀ ਮਾਲੀ ਨੁਕਸਾਨ ਹੁੰਦਾ ਹੈ। ਇੱਥੇ ਵੀ ਕੁੱਝ ਅਜੇਹੇ ਹਾਦਸੇ ਵੀ ਸਾਹਮਣੇ ਆਉਂਦੇ ਹਨ ਜਿਨ੍ਹਾਂ ਨੂੰ ਵੇਖ ਅਤੇ ਸੁਣ ਕੇ ਲੋਕਾਂ ਵਿਚ ਹੈਰਾਨੀ ਵੇਖੀ ਜਾਂਦੀ ਹੈ। ਕਿਉਂਕਿ ਸਫਰ ਦੌਰਾਨ ਰਸਤੇ ਵਿੱਚ ਕੁਝ ਅਜਿਹੇ ਹਾਦਸੇ ਮਨ ਅੰਦਰ ਡਰ ਪੈਦਾ ਕਰ ਦਿੰਦੇ ਹਨ। ਜਿਸ ਨਾਲ ਲੋਕ ਬੱਸਾਂ ਵਿੱਚ ਸਫ਼ਰ ਕਰਨ ਤੋਂ ਡਰਨ ਲੱਗ ਜਾਂਦੇ ਹਨ।

ਹੁਣ ਪੰਜਾਬ ਵਿੱਚ ਚਲਦੀ ਬੱਸ ਵਿਚ ਅਜਿਹੀ ਅਜੀਬੋ-ਗਰੀਬ ਹਰਕਤਾਂ ਹੋਈ ਹੈ, ਜਿਸ ਕਾਰਨ ਲੋਕਾਂ ਵਿਚ ਹਾਹਾਕਾਰ ਮਚ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਇਕ ਚੱਲਦੀ ਬੱਸ ਵਿਚ ਵਾਪਰੀ ਹੈ। ਜਦੋਂ ਪੰਜਾਬ ਦੇ ਸ਼ਹਿਰ ਤੇ ਹੁਸ਼ਿਆਰਪੁਰ ਜਾ ਰਹੀ ਇੱਕ ਸਰਕਾਰੀ ਬੱਸ ਵਿੱਚ ਅਚਾਨਕ ਹੀ ਹਫੜਾ-ਦਫੜੀ ਮਚ ਗਈ। ਇਸ ਦਾ ਕਾਰਨ ਇਹ ਸੀ ਕਿ ਬੱਸ ਵਿਚ ਜਿਥੇ ਸਾਰੀਆਂ ਸਵਾਰੀਆਂ ਬੈਠੀਆਂ ਹੋਈਆਂ ਸਨ ਉਥੇ ਹੀ 45 ਸਾਲਾਂ ਦੇ ਵਿਅਕਤੀ ਵੱਲੋਂ ਅਚਾਨਕ ਹੀ ਨਾਲ ਬੈਠੀ ਔਰਤ ਨੂੰ ਦੰਦਾਂ ਨਾਲ ਵੰਡਣਾ ਸ਼ੁਰੂ ਕਰ ਦਿੱਤਾ ਗਿਆ।

ਇਸ ਘਟਨਾ ਤੋਂ ਬਾਅਦ ਉਸ ਔਰਤ ਵੱਲੋਂ ਚੀਕ-ਚਿਹਾੜਾ ਸ਼ੁਰੂ ਕਰ ਦਿੱਤਾ ਗਿਆ ਜਦੋਂ ਲੋਕਾਂ ਵੱਲੋਂ ਉਸ ਔਰਤ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਣ ਲੱਗੀ ਤਾਂ ਉਸ ਹਮਲਾਵਰ ਵਿਅਕਤੀ ਵੱਲੋਂ ਹੋਰ ਲੋਕਾਂ ਉੱਪਰ ਵੀ ਹਮਲਾ ਕੀਤਾ ਜਾਣ ਲੱਗਾ ਤੇ ਉਨ੍ਹਾਂ ਨੂੰ ਵੀ ਦੰਦੀ ਵੱਢਣ ਦੀ ਕੋਸ਼ਿਸ਼ ਕੀਤੀ ਗਈ। ਇਸ ਘਟਨਾ ਨੂੰ ਦੇਖਦੇ ਹੋਏ ਲੋਕਾਂ ਵਿਚ ਡਰ ਨਾਲ ਹਫੜਾ-ਦਫੜੀ ਮਚ ਗਈ ਅਤੇ ਬੱਸ ਚਾਲਕ ਵੱਲੋਂ ਬੱਸ ਨੂੰ ਰਸਤੇ ਵਿਚ ਰੋਕ ਦਿੱਤਾ ਗਿਆ। ਜਿੱਥੇ ਇਸ ਘਟਨਾ ਦੀ ਸੂਚਨਾ ਬੱਸ ਚਾਲਕ ਵੱਲੋਂ ਚੱਬੇਵਾਲ ਪੁਲੀਸ ਨੂੰ ਦਿੱਤੀ ਗਈ। ਉੱਥੇ ਹੀ ਸਾਰੀਆਂ ਸਵਾਰੀਆਂ ਬੱਸ ਵਿੱਚੋਂ ਡਰ ਦੇ ਮਾਰੇ ਹੇਠਾਂ ਉਤਰ ਗਈਆਂ।

ਪਰ ਉਹ ਹਮਲਾਵਰ ਇਨਸਾਨ ਆਪਣੀ ਸੀਟ ਉਪਰ ਆਰਾਮ ਨਾਲ ਬੈਠਾ ਰਿਹਾ। ਪੁਲਸ ਵੱਲੋਂ ਮੌਕੇ ਤੇ ਪਹੁੰਚ ਕੇ ਜਿੱਥੇ ਇਸ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਉਥੇ ਹੀ ਇਸ ਘਟਨਾ ਦੀ ਪੀੜਤ ਔਰਤ ਅਤੇ ਉਸ ਦੇ ਰਿਸ਼ਤੇਦਾਰ ਵੱਲੋਂ ਕਨੂੰਨੀ ਕਾ-ਰ-ਵਾ-ਈ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਮੌਕੇ ਤੇ ਪਹੁੰਚੇ ਇਹ ਏ ਐੱਸ ਆਈ ਪਰਮਜੀਤ ਸਿੰਘ ਨੇ ਜਾਂਚ ਤੋਂ ਬਾਅਦ ਦੱਸਿਆ ਕਿ ਬੱਸ ਵਿਚ ਸਵਾਰ ਇਹ ਵਿਅਕਤੀ ਸੁਭਾਸ਼ ਨਗਰ ਦਾ ਰਹਿਣ ਵਾਲਾ ਹੈ ਅਤੇ ਉਸ ਵੱਲੋਂ ਕੁੱਝ ਵੀ ਸਹੀ ਨਹੀਂ ਦੱਸਿਆ ਜਾ ਰਿਹਾ। ਇਸ ਘਟਨਾ ਕਾਰਨ ਬੱਸ ਵਿਚ ਸਵਾਰ ਸਾਰੀਆਂ ਸਵਾਰੀਆਂ ਵਿਚ ਸਹਿਮ ਦਾ ਮਾਹੌਲ ਦੇਖਿਆ ਜਾ ਰਿਹਾ ਸੀ।error: Content is protected !!