BREAKING NEWS
Search

ਪੰਜਾਬ ਚ ਇਥੇ ਘਰ ਦੇ ਅੰਦਰ ਹੋ ਗਿਆ ਇਹ ਕਾਂਡ – ਦੇਖ ਸਭ ਰਹਿ ਗਏ ਹੈਰਾਨ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਅੰਦਰ ਵਾਪਰਣ ਵਾਲੀਆਂ ਲੁੱਟ-ਖੋਹ ਅਤੇ ਚੋਰੀ ਠਗੀ ਦੀਆਂ ਘਟਨਾਵਾਂ ਵਿਚ ਜਿਥੇ ਵਾਧਾ ਦਰਜ ਕੀਤਾ ਜਾ ਰਿਹਾ ਹੈ। ਉੱਥੇ ਹੀ ਬਹੁਤ ਸਾਰੇ ਲੋਕਾਂ ਨੂੰ ਆਰਥਿਕ ਤੌਰ ਤੇ ਨੁ-ਕ-ਸਾ-ਨ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਉਂਕਿ ਕਰੋਨਾ ਦੇ ਦੌਰ ਦੌਰਾਨ ਬਹੁਤ ਸਾਰੇ ਲੋਕ ਜਿੱਥੇ ਬੇਰੁਜ਼ਗਾਰ ਹੋ ਚੁੱਕੇ ਹਨ ਉਥੇ ਹੀ ਡੂੰਘੇ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰਨਾ ਪੈ ਰਿਹਾ। ਬੇਰੁਜ਼ਗਾਰੀ ਦੇ ਚਲਦੇ ਹੋਏ ਵੀ ਬਹੁਤ ਸਾਰੇ ਨੌਜਵਾਨਾਂ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਜਿਸ ਕਾਰਨ ਕਈ ਪਰਿਵਾਰਾਂ ਨੂੰ ਭਾਰੀ ਮਾਲੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪੰਜਾਬ ਵਿੱਚ ਜਿੱਥੇ ਸਰਕਾਰ ਵੱਲੋਂ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਭਰੋਸੇ ਦੁਆਏ ਜਾ ਰਹੇ ਹਨ ਉਥੇ ਹੀ ਬਹੁਤ ਸਾਰੇ ਨੌਜਵਾਨਾਂ ਵੱਲੋਂ ਬੇਰੁਜ਼ਗਾਰੀ ਅਤੇ ਨਸ਼ੇ ਦੀ ਲਤ ਕਾਰਨ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਦਾ ਹੈ। ਪੰਜਾਬ ਸਰਕਾਰ ਤੇ ਵੱਲੋਂ ਵੀ ਅਜਿਹੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਪੁਲੀਸ ਨੂੰ ਚੌਕਸੀ ਵਰਤਣ ਦੇ ਆਦੇਸ਼ ਦਿੱਤੇ ਜਾਂਦੇ ਹਨ। ਹੁਣ ਪੰਜਾਬ ਵਿੱਚ ਇੱਥੇ ਘਰ ਅੰਦਰ ਇਹ ਕਾਂਡ ਹੋਇਆ ਹੈ ਜਿੱਥੇ ਸਭ ਲੋਕ ਇਸ ਬਾਰੇ ਸੁਣ ਕੇ ਹੈਰਾਨ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਕਪੂਰਥਲਾ ਜਿਲਾ ਦੇ ਅਧੀਨ ਆਉਂਦੇ ਪਿੰਡ ਮਹਿਮਾ ਵਿੱਚ ਬੀਤੀ ਰਾਤ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ।

ਜਿੱਥੇ ਚੋਰਾਂ ਵੱਲੋਂ ਬੰਦ ਕੋਠੀ ਵਿੱਚ ਚੋਰੀ ਕੀਤੀ ਗਈ ਹੈ। ਜਿਸ ਵਿੱਚ ਕੀਮਤੀ ਕਾਗਜ਼ਾਤ, ਕੱਪੜੇ, ਪੰਜ ਹਜ਼ਾਰ ਦੀ ਨਗਦੀ ਅਤੇ ਕੀਮਤੀ ਸਮਾਨ ਚੋਰੀ ਕੀਤਾ ਗਿਆ ਹੈ। ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਸਿਮਰਨਜੀਤ ਸਿੰਘ ਵੱਲੋਂ ਦੱਸਿਆ ਗਿਆ ਹੈ ਕਿ ਉਸਦੇ ਨਾਨਕੇ ਪਰਿਵਾਰ ਦੇ ਲੋਕ ਬਾਹਰ ਵਿਦੇਸ਼ ਵਿੱਚ ਰਹਿੰਦੇ ਹਨ। ਜਿਥੇ ਉਨ੍ਹਾਂ ਦੀਆਂ ਪਿੰਡ ਵਿੱਚ ਦੋ ਕੋਠੀਆਂ ਹਨ। ਅੱਗੇ ਵਾਲੀ ਕੋਠੀ ਵਿਚ ਉਹ ਰਹਿੰਦੇ ਹਨ ਅਤੇ ਪਿੱਛੇ ਵਾਲੀ ਕੋਠੀ ਬੰਦ ਕੀਤੀ ਹੋਈ ਹੈ। ਚੋਰਾਂ ਵੱਲੋਂ ਇਹ ਚੋਰੀ ਪਿਛਲੇ ਕੋਠੀ ਵਿੱਚ ਕੀਤੀ ਗਈ ਹੈ।

ਪਰਿਵਾਰਕ ਮੈਂਬਰਾਂ ਦੇ ਵਿਦੇਸ਼ ਵਿਚ ਰਹਿਣ ਕਾਰਨ ਇਹ ਕੋਠੀ ਬੰਦ ਪਈ ਹੈ। ਜਿਸ ਬਾਰੇ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਉਹ ਵੀ ਕਦੇ-ਕਦੇ ਇਸ ਕੋਠੀ ਵੱਲ ਜਾਂਦੇ ਹਨ। ਉਥੇ ਹੀ ਚੋਰਾਂ ਵੱਲੋਂ ਕੋਠੀ ਵਿੱਚ ਵੜ੍ਹ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਜਿਸ ਦੀ ਜਾਣਕਾਰੀ ਪੁਲਿਸ ਸਟੇਸ਼ਨ ਵਿੱਚ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਚੋਰੀ ਦੀ ਇਸ ਘਟਨਾ ਕਾਰਨ ਪਿੰਡ ਵਿਚ ਡਰ ਦਾ ਮਾਹੌਲ ਦੇਖਿਆ ਜਾ ਰਿਹਾ ਹੈ।error: Content is protected !!