ਆਈ ਤਾਜ਼ਾ ਵੱਡੀ ਖਬਰ
ਪੰਜਾਬ ਵਿੱਚ ਲਗਾਤਾਰ ਵਾਪਰਨ ਵਾਲੀਆਂ ਅਪਰਾਧਿਕ ਘਟਨਾਵਾਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ ਜਿੱਥੇ ਬਹੁਤ ਸਾਰੇ ਲੋਕਾਂ ਨੂੰ ਆਪਣੀ ਜ਼ਿੰਦਗੀ ਦੀ ਭਾਰੀ ਕੀਮਤ ਚੁਕਾਉਣੀ ਪੈਂਦੀ ਹੈ। ਵਿਆਹ ਵਰਗੇ ਪਵਿੱਤਰ ਬੰਧਨ ਜਿੱਥੇ ਦੋ ਇਨਸਾਨਾਂ ਵਿੱਚ ਨਾ ਹੋ ਕੇ ਦੋ ਪਰਿਵਾਰਾਂ ਵਿੱਚ ਜੁੜਦਾ ਹੈ। ਉੱਥੇ ਹੀ ਹਰ ਇੱਕ ਮਾਂ-ਬਾਪ ਵੱਲੋਂ ਆਪਣੇ ਬੱਚਿਆਂ ਦੇ ਵਿਆਹ ਨੂੰ ਲੈ ਕੇ ਵੀ ਅਨੇਕਾਂ ਸੁਪਨੇ ਵੇਖੇ ਜਾਂਦੇ ਹਨ। ਅੱਜਕਲ ਦੇ ਸਮੇਂ ਵਿੱਚ ਜਿੱਥੇ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਵੱਲੋਂ ਕਈ ਜਗ੍ਹਾ ਤੇ ਆਪਣੀ ਪਸੰਦ ਨਾਲ ਹੀ ਆਪਣਾ ਰਿਸ਼ਤਾ ਵੇਖ ਲਿਆ ਜਾਂਦਾ ਹੈ। ਉਥੇ ਹੀ ਮਾਪੇ ਵੀ ਆਪਣੇ ਬੱਚਿਆਂ ਦੀ ਖੁਸ਼ੀ ਲਈ ਉਸ ਰਿਸ਼ਤੇ ਨੂੰ ਖੁਸ਼ੀ ਖੁਸ਼ੀ ਸਵੀਕਾਰ ਕਰ ਲੈਂਦੇ ਹਨ। ਪਰ ਅਜਿਹੇ ਰਿਸ਼ਤਿਆਂ ਵਿੱਚ ਕਈ ਵਾਰ ਕੋਈ ਨਾ ਕੋਈ ਅਜਿਹੀ ਘਟਨਾ ਸਾਹਮਣੇ ਆ ਜਾਂਦੀ ਹੈ ਜਿਸ ਉਪਰ ਵਿਸ਼ਵਾਸ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ।
ਹੁਣ ਪੰਜਾਬ ਵਿੱਚ ਘਰ ਦੇ ਜ਼ਮੀਨ ਅੰਦਰ ਹੀ ਇਹ ਕਾਡ ਵੇਖ ਕੇ ਇਲਾਕੇ ਦੇ ਲੋਕ ਹੈਰਾਨ ਰਹਿ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਪਟਿਆਲਾ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਮੰਗੇਤਰ ਵੱਲੋਂ ਆਪਣੀ ਮੰਗੇਤਰ ਲੜਕੀ ਦਾ ਕਤਲ ਕਰ ਦਿਤਾ ਗਿਆ ਸੀ, ਤੇ ਜਿਸ ਦੀ ਲਾਸ਼ ਨੂੰ ਆਪਣੇ ਘਰ ਵਿੱਚ ਡਰਾਇੰਗ ਰੂਮ ਵਿਚ ਦਬਾ ਦਿੱਤਾ ਗਿਆ ਸੀ। ਉਥੇ ਹੀ ਪੁਲਿਸ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਮੁਲਜ਼ਮ ਦੇ ਘਰ ਡਰਾਇੰਗ ਰੂਮ ਵਿਚ ਸਿੰਗਲ ਬੈਡ ਦੇ ਨੀਚੇ ਤੋਂ ਟਾਇਲ ਪੁੱਟਕੇ ਛੇ ਫ਼ੁੱਟ ਜ਼ਮੀਨ ਦੇ ਹੇਠੋਂ ਲੜਕੀ ਦੀ ਲਾਸ਼ ਨੂੰ ਬਰਾਮਦ ਕੀਤਾ ਗਿਆ ਹੈ ਅਤੇ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਮੌਰਚਰੀ ਵਿਚ ਰਖਵਾ ਦਿੱਤਾ ਗਿਆ ਹੈ, ਜਿੱਥੇ ਅੱਜ ਉਸ ਮ੍ਰਿਤਕ ਲੜਕੀ ਦਾ ਪੋਸਟਮਾਰਟਮ ਕੀਤਾ ਜਾਵੇਗਾ ਤਾਂ ਉਸ ਤੋਂ ਬਾਅਦ ਹੀ ਉਸਦੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।
ਪਰਿਵਾਰਕ ਮੈਂਬਰਾ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਦੱਸਿਆ ਗਿਆ ਹੈ ਕਿ ਮ੍ਰਿਤਕ ਲੜਕੀ ਰੁਪਿੰਦਰ ਕੌਰ 28 ਸਾਲਾਂ ਪੁੱਤਰੀ ਸੁਖਚੈਨ ਸਿੰਘ ਵਾਸੀ ਬਠਿੰਡਾ ਦਾ ਵਿਆਹ 20 ਅਕਤੂਬਰ ਨੂੰ ਪਟਿਆਲਾ ਤੇ ਨਵਨਿੰਦਰਪ੍ਰੀਤ ਸਿੰਘ ਨਾਲ ਤੈਅ ਕੀਤਾ ਗਿਆ ਸੀ। ਲੜਕੀ ਅਤੇ ਲੜਕਾ ਦੋਨੋਂ ਹੀ ਇੱਕ ਦੂਜੇ ਨੂੰ ਜਾਣਦੇ ਸਨ ਜਿਸ ਕਰਕੇ ਇਹ ਰਿਸ਼ਤਾ ਤੈਅ ਹੋਇਆ ਸੀ।
ਬੀਤੇ ਦਿਨੀਂ ਲੜਕੇ ਵੱਲੋਂ ਲੜਕੀ ਨੂੰ 11 ਅਕਤੂਬਰ ਨੂੰ ਵਿਆਹ ਦੀ ਖਰੀਦਦਾਰੀ ਕਰਨ ਲਈ ਪਟਿਆਲਾ ਬੁਲਾਇਆ ਗਿਆ ਸੀ, ਜਿੱਥੇ 14ਅਕਤੂਬਰ ਨੂੰ ਪਰਿਵਾਰਕ ਮੈਂਬਰਾਂ ਨੂੰ ਇਹ ਕਿਹਾ ਗਿਆ ਕਿ ਉਨ੍ਹਾਂ ਦੀ ਲੜਕੀ ਉਸ ਨਾਲ ਗੁੱਸੇ ਹੋ ਕੇ ਚਲੇ ਗਈ ਹੈ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਵੀ ਬਠਿੰਡਾ ਤੋ ਪਟਿਆਲਾ 15 ਅਕਤੂਬਰ ਨੂੰ ਪਹੁੰਚ ਕੀਤੀ ਗਈ ਅਤੇ ਲੜਕੇ ਦੇ ਪਹਿਲਾਂ ਸ਼ਾਦੀਸ਼ੁਦਾ ਹੋਣ ਦੀ ਗੱਲ ਸਾਹਮਣੇ ਆਉਣ ਤੇ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਜਿਸ ਤੋਂ ਬਾਅਦ ਇਸ ਸਾਰੀ ਘਟਨਾ ਤੋਂ ਪਰਦਾ ਚੁੱਕਿਆ ਗਿਆ ਹੈ।
Home ਤਾਜਾ ਜਾਣਕਾਰੀ ਪੰਜਾਬ ਚ ਇਥੇ ਘਰ ਦੇ ਅੰਦਰ ਜਮੀਨ ਥਲੇ ਹੋਇਆ ਇਹ ਕਾਂਡ ਉਡੇ ਸਾਰੇ ਇਲਾਕੇ ਦੇ ਹੋਸ਼ – ਪੁਲਸ ਨੇ ਏਦਾਂ ਲਗਾਇਆ ਪਤਾ
ਤਾਜਾ ਜਾਣਕਾਰੀ