BREAKING NEWS
Search

ਪੰਜਾਬ ਚ ਇਥੇ ਗੰਦਾ ਪਾਣੀ ਪੀਣ ਨਾਲ ਹੋਈਆਂ ਏਨੀਆਂ ਜਿਆਦਾ ਮੌਤਾਂ – ਇਲਾਕੇ ਚ ਪਿਆ ਮਾਤਮ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਕਰੋਨਾ ਦਾ ਕਹਿਰ ਅਜੇ ਖਤਮ ਨਹੀਂ ਹੋਇਆ ਹੈ ਕਿ ਉਸ ਤੋਂ ਬਾਅਦ ਹੋਰ ਬਹੁਤ ਸਾਰੀਆਂ ਬੀਮਾਰੀਆਂ ਵੱਲੋਂ ਵੀ ਪੰਜਾਬ ਵਿੱਚ ਦਸਤਕ ਦਿੱਤੀ ਜਾ ਰਹੀ ਹੈ ਜਿਸ ਕਾਰਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਰਪੇਸ਼ ਆ ਰਹੀਆਂ ਹਨ। ਪੰਜਾਬ ਵਿੱਚ ਲੋਕਾਂ ਦੀ ਸਿਹਤ ਨੂੰ ਲੈ ਕੇ ਸਰਕਾਰ ਵੱਲੋਂ ਵੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਹਨ ਅਤੇ ਹਸਪਤਾਲਾਂ ਵਿੱਚ ਵੀ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ। ਜਿਥੇ ਪਹਿਲਾਂ ਕਰੋਨਾ ਨੇ ਤਰਥੱਲੀ ਮਚਾਈ ਹੋਈ ਸੀ ਉਥੇ ਹੀ ਬਾਅਦ ਵਿਚ ਹੁਣ ਡੇਂਗੂ, ਮਲੇਰੀਆ ਆਦਿ ਦੇ ਕਈ ਤਰਾਂ ਦੇ ਕੇਸ ਸਾਹਮਣੇ ਆਏ ਹਨ। ਜਿਸ ਨਾਲ ਬਹੁਤ ਸਾਰੇ ਲੋਕ ਪ੍ਰਭਾਵਤ ਹੋ ਰਹੇ ਹਨ। ਹੁਣ ਪੰਜਾਬ ਵਿੱਚ ਇੱਥੇ ਗੰਦਾ ਪਾਣੀ ਪੀਣ ਕਾਰਨ ਮੌਤਾਂ ਹੋ ਗਈਆਂ ਹਨ ਜਿਸ ਕਾਰਨ ਇਲਾਕੇ ਵਿਚ ਮਾਤਮ ਛਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਫਗਵਾੜਾ ਦੇ ਕੁਝ ਇਲਾਕਿਆਂ ਤੋਂ ਸਾਹਮਣੇ ਆਈ ਹੈ। ਜਿਥੇ ਦੂਸ਼ਤ ਪਾਣੀ ਦੇ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੇਸ਼ ਆ ਰਹੀਆਂ ਹਨ। ਜਿੱਥੇ ਦੂਸ਼ਿਤ ਪਾਣੀ ਦੀ ਸਪਲਾਈ ਹੋਣ ਕਰਕੇ ਲੋਕ ਇਸ ਇਸ ਦੀ ਚਪੇਟ ਵਿਚ ਆ ਰਹੇ ਹਨ ਅਤੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਸ ਨਾਲ ਲੋਕਾਂ ਵਿਚ ਡਰ ਵੇਖਿਆ ਜਾ ਰਿਹਾ ਹੈ। ਫਗਵਾੜਾ ਵਿੱਚ ਆਉਣ ਵਾਲੇ ਸ਼ਿਵਪੁਰੀ ,ਪੀਪਾਰੰਗੀ, ਸ਼ਾਮ ਨਗਰ ਵਰਗੇ ਮੁਹੱਲਿਆਂ ਵਿੱਚ, ਅਤੇ ਇਸ ਦੇ ਨਾਲ ਲਗਦੇ ਇਲਾਕਿਆਂ ਵਿਚ ਵੀ ਲੋਕਾਂ ਵਿਚ ਪੇਟ ਦੀ ਬਿਮਾਰੀ ਦੇ ਫੈਲਣ ਕਾਰਨ ਬਹੁਤ ਸਾਰੇ ਲੋਕ ਬੀਮਾਰ ਹੋ ਗਏ ਹਨ।

ਜਿੱਥੇ ਇਨ੍ਹਾਂ ਖੇਤਰਾਂ ਵਿਚ 9 ਲੋਕਾਂ ਦੀ ਮੌਤ ਵੀ ਹੋ ਗਈ ਹੈ, ਜਿਸ ਕਾਰਨ ਪ੍ਰਸ਼ਾਸਨ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਨੂੰ ਲੈ ਕੇ ਵੀ ਕਈ ਸਵਾਲ ਖੜ੍ਹੇ ਹੋ ਗਏ ਹਨ। ਉੱਥੇ ਹੀ ਇਸ ਤੋਂ ਬਾਅਦ ਬਸਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਹਲਕਾ ਇੰਚਾਰਜਾਂ ਵੱਲੋਂ ਇਸ ਖੇਤਰ ਦਾ ਦੌਰਾ ਕੀਤਾ ਗਿਆ ਹੈ। ਫਗਵਾੜਾ ਖੇਤਰ ਵਿੱਚ ਫੈਲੀ ਇਸ ਪਾਣੀ ਦੀ ਮਾਰ ਕਾਰਨ ਭਿਆਨਕ ਬੀਮਾਰੀ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ।

ਉੱਥੇ ਹੀ ਪ੍ਰਸ਼ਾਸਨ ਵੱਲੋਂ ਅਜੇ ਤੱਕ ਇਸ ਦੂਸ਼ਿਤ ਪਾਣੀ ਦੀ ਸਪਲਾਈ ਨੂੰ ਰੋਕਿਆ ਨਹੀਂ ਗਿਆ ਤੇ ਨਾ ਹੀ ਲੋਕਾਂ ਨੂੰ ਸਾਫ ਪਾਣੀ ਮੁਹਈਆ ਕਰਵਾਉਣ ਲਈ ਕੋਈ ਸਹੂਲਤ ਦਿੱਤੀ ਜਾ ਰਹੀ ਹੈ। ਉਥੇ ਹੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਆਗੂਆਂ ਵੱਲੋਂ ਆਖਿਆ ਗਿਆ ਹੈ ਕਿ ਇਨ੍ਹਾਂ ਖੇਤਰਾਂ ਦੇ ਪਾਣੀ ਦੇ ਸੈਂਪਲ ਲਏ ਜਾਣੇ ਚਾਹੀਦੇ ਹਨ ਤਾਂ ਜੋ ਲੋਕਾਂ ਨੂੰ ਦਰਪੇਸ਼ ਆਉਣ ਵਾਲੀਆਂ ਸਮੱਸਿਆਵਾਂ ਨੂੰ ਰੋਕਿਆ ਜਾ ਸਕੇ।



error: Content is protected !!