BREAKING NEWS
Search

ਪੰਜਾਬ ਚ ਇਥੇ ਗੈਸ ਸਲੰਡਰ ਫਟਣ ਨਾਲ ਮਚੀ ਭਾਰੀ ਤਬਾਹੀ – ਮਚਿਆ ਹੜਕੰਪ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਦੌਰ ਵਿੱਚ ਜਿੱਥੇ ਇਨਸਾਨ ਦੀਆਂ ਮੁਢਲੀਆਂ ਲੋੜਾਂ ਵਿੱਚ ਬਹੁਤ ਸਾਰੀਆਂ ਚੀਜ਼ਾਂ ਸ਼ਾਮਲ ਹੋ ਚੁੱਕੀਆਂ ਹਨ ਜਿਨ੍ਹਾਂ ਤੋਂ ਬਿਨਾ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੈ। ਉਥੇ ਹੀ ਘਰ ਵਿੱਚ ਰਸੋਈ ਗੈਸ ਦਾ ਹੋਣਾ ਵੀ ਓਨਾ ਹੀ ਲਾਜ਼ਮੀ ਹੈ ਜਿੰਨਾ ਕਿ ਇਨਸਾਨ ਨੂੰ ਜਿੰਦਾ ਰਹਿਣ ਲਈ ਖਾਣਾ। ਘਰ ਵਿੱਚ ਗੈਸ ਸਿਲੰਡਰ ਤੋਂ ਬਿਨਾ ਖਾਣਾ ਨਹੀਂ ਬਣਾਇਆ ਜਾ ਸਕਦਾ। ਗੈਸ ਸਿਲੰਡਰ ਦੀਆਂ ਵਧੀਆਂ ਕੀਮਤਾਂ ਦੇ ਬਾਵਜੂਦ ਵੀ ਹਰ ਇਨਸਾਨ ਵੱਲੋਂ ਮਹਿੰਗੇ ਭਾਅ ਦੀ ਗੈਸ ਦੀ ਵਰਤੋਂ ਘਰ ਵਿਚ ਖਾਣਾ ਬਣਾਉਣ ਲਈ ਕੀਤੀ ਜਾ ਰਹੀ ਹੈ। ਕਈ ਵਾਰ ਖਾਣਾ ਬਣਾਉਣ ਲਈ ਵਰਤੋਂ ਵਿਚ ਲਿਆਂਦਾ ਜਾਣ ਵਾਲਾ ਇਹ ਗੈਸ ਸਲੰਡਰ ਕਈ ਇਨਸਾਨਾਂ ਦੀ ਜਾਨ ਜਾਣ ਦਾ ਕਾਰਨ ਵੀ ਬਣ ਜਾਂਦਾ ਹੈ।

ਜਿਸ ਨਾਲ ਬਹੁਤ ਸਾਰੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ। ਹੁਣ ਪੰਜਾਬ ਵਿੱਚ ਇੱਥੇ ਗੈਸ ਸਲੰਡਰ ਫਟਣ ਕਾਰਨ ਤਬਾਹੀ ਮਚੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਕਸਬਾ ਵਲਟੋਹਾ ਤੋਂ ਸਾਹਮਣੇ ਆਈ ਹੈ। ਜਿੱਥੇ ਇਕ ਘਰ ਵਿਚ ਗੈਸ ਸਲੰਡਰ ਫਟਣ ਦੇ ਕਾਰਨ ਭਾਰੀ ਨੁਕਸਾਨ ਹੋਇਆ ਹੈ। ਇਹ ਗੈਸ ਸਲੰਡਰ ਉਸ ਸਮੇਂ ਫਟ ਗਿਆ ਜਦੋਂ ਘਰ ਵਿੱਚ ਮੌਜੂਦ ਲਖਵਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਅਤੇ ਉਸ ਦਾ ਬੇਟਾ ਸੁੱਤੇ ਹੋਏ ਸਨ। ਆਪਸੀ ਵਿਵਾਦ ਦੇ ਚਲਦੇ ਹੋਏ ਕੁਝ ਲੋਕਾਂ ਵੱਲੋਂ ਉਨ੍ਹਾਂ ਦੇ ਘਰ ਦੀ ਰਸੋਈ ਵਿੱਚੋਂ ਸਿਲੰਡਰ ਕੱਢ ਕੇ ਉਸ ਦੇ ਕਮਰੇ ਵਿੱਚ ਅੱਗ ਲਗਾ ਦਿੱਤੀ ਗਈ

ਸ਼ਰਾਰਤੀ ਅਨਸਰ ਵੱਲੋਂ ਕੀਤੀ ਗਈ ਇਸ ਘਟਨਾ ਦੇ ਕਾਰਨ ਗੈਸ ਸਿਲੰਡਰ ਫਟ ਗਿਆ। ਜਿਸ ਕਾਰਨ ਅੱਗ ਲੱਗਣ ਤੇ ਇਸ ਅੱਗ ਦੀ ਚਪੇਟ ਵਿੱਚ ਮੋਟਰਸਾਈਕਲ, ਫਰਿੱਜ਼, ਸਾਈਕਲ ਅਤੇ ਹੋਰ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ। ਜਿੱਥੇ ਉਨ੍ਹਾਂ ਵੱਲੋਂ ਪਹਿਲਾਂ ਹੀ ਵਲਟੋਹਾ ਥਾਣੇ ਵਿੱਚ ਦਰਖਾਸਤ ਦਿੱਤੀ ਗਈ ਸੀ ਕਿ ਕੁਝ ਲੋਕਾਂ ਵੱਲੋਂ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ, ਕਿਉਕਿ ਪਿੰਡ ਦੇ ਹੀ ਕੁਝ ਲੋਕਾਂ ਨਾਲ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ।

ਜਿਨ੍ਹਾਂ ਵੱਲੋਂ ਉਨ੍ਹਾਂ ਨੂੰ ਜਾਨ ਤੋਂ ਮਾਰ ਦਿੱਤੇ ਜਾਣ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਸਨ ਅਤੇ ਇਸ ਸਾਰੇ ਘਟਨਾ ਨੂੰ ਅੰਜਾਮ ਦਿੱਤਾ ਗਿਆ। ਜਿਸ ਤੋਂ ਬਾਅਦ ਪਿੰਡ ਦੇ ਮੋਹਤਵਾਰ ਵਿਅਕਤੀਆਂ ਵੱਲੋਂ ਫੈਸਲਾ ਕਰਵਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਸੀ। ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।error: Content is protected !!