BREAKING NEWS
Search

ਪੰਜਾਬ ਚ ਇਥੇ ਕਾਰ ਸਵਾਰਾਂ ਵਲੋਂ 6 ਹਜਾਰ ਦਾ ਡੀਜਲ ਪੁਆ ਹੋਏ ਫਰਾਰ- ਘਟਨਾ ਹੋਈ CCTV ਚ ਕੈਦ

ਆਈ ਤਾਜ਼ਾ ਵੱਡੀ ਖਬਰ 

ਅੱਜਕਲ ਬਹੁਤ ਸਾਰੇ ਨਸ਼ਿਆਂ ਦੇ ਮਾਰੇ ਅਤੇ ਬੇਰੁਜ਼ਗਾਰ ਨੌਜਵਾਨਾਂ ਵੱਲੋਂ ਬਹੁਤ ਸਾਰੀਆਂ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ ਉਥੇ ਹੀ ਬਹੁਤ ਸਾਰੇ ਠੱਗੀ ਮਾਰਨ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ,ਜਿੱਥੇ ਦਿਨ-ਦਿਹਾੜੇ ਹੀ ਕੁਝ ਗ਼ੈਰ-ਸਮਾਜਿਕ ਅਨਸਰਾਂ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਹੁਣ ਪੰਜਾਬ ਵਿੱਚ ਇਥੇ ਕਾਰ ਸਵਾਰਾਂ ਵਲੋਂ 6 ਹਜਾਰ ਦਾ ਡੀਜਲ ਪੁਆ ਹੋਏ ਫਰਾਰ, ਇਹ ਘਟਨਾ ਹੋਈ CCTV ਚ ਕੈਦ,ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਫਿਰੋਜਪੁਰ ਅਧੀਨ ਆਉਂਦੇ ਮਖੂ ਸ਼ਹਿਰ ਤੋਂ ਸਾਹਮਣੇ ਆਇਆ ਹੈ।

ਜਿੱਥੇ ਇੱਕ ਕਾਰ ਵਿੱਚ ਆਏ ਨੌਂਜਵਾਨ ਪੈਟਰੋਲ ਪੰਪ ਤੋਂ 6000 ਦਾ ਡੀਜ਼ਲ ਪੁਆ ਕੇ ਫ਼ਰਾਰ ਹੋ ਗਏ ਹਨ। ਦੱਸਿਆ ਗਿਆ ਹੈ ਕਿ ਬੀਤੀ ਸ਼ਾਮ ਮਖੂ ਸ਼ਹਿਰ ‘ਚ ਅੰਮ੍ਰਿਤਸਰ ਰੋਡ ‘ਤੇ ਸਥਿਤ ਰਾਮ ਸਰਨ ਦਾਸ ਸੱਤਪਾਲ ਦੇ ਨਾਂ ‘ਤੇ ਸਥਿਤ ਇੰਡੀਅਨ ਆਇਲ ਦੇ ਪੈਟਰੋਲ ਪੰਪ ਤੋਂ 20 ਕਾਰ ਸਵਾਰ ਸਵਾਰ ਹੋ ਕੇ ਆਏ ਦੋ ਨੌਜਵਾਨਾਂ ਵੱਲੋਂ ਇਸ ਠੱਗੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਦੱਸਿਆ ਗਿਆ ਹੈ ਕਿ ਇਨ੍ਹਾਂ ਦੋ ਨੌਜਵਾਨਾਂ ਦੇ ਕੋਲ ਨਵੇਂ ਮਾਡਲ ਦੀ ਆਈ ਟਵੰਟੀ ਕਾਰ ਸੀ। ਇਸ ਵਿਚ ਇਨ੍ਹਾਂ ਦੋਵੇ ਨੌਜਵਾਨਾਂ ਵੱਲੋਂ 6 ਹਜ਼ਾਰ ਦਾ ਡੀਜ਼ਲ ਪੁਆਇਆ ਗਿਆ ਹੈ।

ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੈਟਰੋਲ ਪੰਪ ਦੇ ਮਾਲਕ ਨਵਜੋਤ ਠੁਕਰਾਲ ਵੱਲੋਂ ਦੱਸਿਆ ਗਿਆ ਹੈ ਕਿ ਇਹ ਘਟਨਾ ਕੱਲ੍ਹ ਸ਼ਾਮ 4 ਵੱਜ ਕੇ 40 ਮਿੰਟ ਦੀ ਹੈ। ਇਸ ਸਾਰੀ ਘਟਨਾ ਪੈਟਰੋਲ ਪੰਪ ਤੇ ਲੱਗੇ ਹੋਏ ਸੀ ਸੀ ਟੀ ਵੀ ਕੈਮਰੇ ਵਿਚ ਕੈਦ ਹੋ ਗਈ ਹੈ ਜਿਸ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਆਈ 20ਕਾਰ ਵਿੱਚ ਸਵਾਰ ਹੋ ਕੇ ਆਏ ਦੋ ਨੌਜਵਾਨਾਂ ਵੱਲੋਂ 4 ਹਜ਼ਾਰ ਰੁਪਏ ਦਾ ਤੇਲ ਕਾਰ ਵਿੱਚ ਅਤੇ 2 ਹਜ਼ਾਰ ਰੁਪਏ ਦਾ ਡੀਜ਼ਲ ਕੈਨ ‘ਚ ਪੁਆਇਆ ਗਿਆ।

ਜਿਸ ਤੋਂ ਬਾਅਦ ਕਾਰ ਵਿਚ ਸਵਾਰ ਦੋ ਨੌਜਵਾਨ ਬਿਨਾਂ ਪੈਸੇ ਦਿੱਤੇ ਹੀ ਕਾਰ ਭਜਾ ਕੇ ਲੈ ਗਏ। ਇਸ ਤੋਂ ਬਾਅਦ ਪੈਟ੍ਰੋਲ ਪੰਪ ਦੇ ਮਾਲਕ ਵੱਲੋਂ ਪੁਲਿਸ ਨੂੰ ਇਸ ਮਾਮਲੇ ਸੰਬੰਧੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਜਿਥੇ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੇ ਅਧਾਰ ਤੇ ਇਨ੍ਹਾਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।error: Content is protected !!