ਇਕੋ ਪ੍ਰੀਵਾਰ ਦੇ 9 ਜੀਅ ਏਦਾਂ ਹੋ ਗਏ ਪੌਜੇਟਿਵ ਪਿਆ ਭੜਥੂ

ਐਤਵਾਰ ਨੂੰ ਕੋਰੋਨਾ ਪਾਜ਼ੇਟਿਵ ਦੇ 27 ਮਾਮਲੇ ਸਾਹਮਣੇ ਆਏ, ਜਦਕਿ ਗੋਨਿਆਣਾ ਮੰਡੀ ਦੀ 66 ਸਾਲਾ ਔਰਤ ਦੀ ਮੌਤ ਨਾਲ ਮ੍ਰਿਤਕਾਂ ਦੀ ਗਿਣਤੀ ਪੰਜ ਤੱਕ ਪਹੁੰਚ ਗਈ। ਬਜ਼ੁਰਗ ਔਰਤ ਨੂੰ ਸ਼ੁੱਕਰਵਾਰ ਨੂੰ ਇੱਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ। ਜਿੱਥੇ ਉਸ ਦਾ ਸੈਂਪਲ ਲੈ ਕੇ ਭੇਜਿਆ ਗਿਆ ਅਤੇ ਇਲਾਜ ਦੌਰਾਨ ਹੀ ਉਸ ਦੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਸ਼ਨੀਵਾਰ ਦੁਪਹਿਰ ਨੂੰ ਹੋਈ ਮੌਤ ਤੋਂ ਤਿੰਨ ਘੰਟੇ ਬਾਅਦ ਸਿਵਲ ਹਸਪਤਾਲ ਦੀ ਮੈਨੇਜਮੈਂਟ ਨੂੰ ਉਸ ਦੀ ਮੌਤ ਦਾ ਪਤਾ ਲੱਗਾ ਪਰ ਨਿੱਜੀ ਹਸਪਤਾਲ ਨੇ ਪਹਿਲਾਂ ਹੀ ਔਰਤ ਦੀ ਲਾਸ਼ ਉਸ ਦੇ ਪਰਿਵਾਰ ਨੂੰ ਸੌਂਪ ਦਿੱਤੀ ਸੀ ਅਤੇ ਪਰਿਵਾਰਿਕ ਮੈਂਬਰਾਂ ਨੇ ਸ਼ਾਮ ਨੂੰ ਲਾਸ਼ ਦਾ ਸੰ ਸ ਕਾ ਰ ਕਰ ਦਿੱਤਾ ਪਰ ਬਾਅਦ ’ਚ ਜਦ ਇਸ ਔਰਤ ਦੇ ਕੋਰੋਨਾ ਪਾਜ਼ੇਟਿਵ ਹੋਣ ਦਾ ਪਤਾ ਲੱਗਾ ਤਾਂ ਸ਼ਹਿਰ ’ਚ ਭੜਥੂ ਪੈ ਗਿਆ ਅਤੇ ਇਸ ਦੀ ਪੁਸ਼ਟੀ ਐਤਵਾਰ ਨੂੰ ਗੋਨਿਆਣਾ ਮੰਡੀ ਦੇ ਦਸ਼ਮੇਸ਼ ਨਗਰ ’ਚ ਨੌਂ ਨਵੇਂ ਕੋਰੋਨਾ ਮਰੀਜ਼ਾਂ ਦੇ ਪਾਜ਼ੇਟਿਵ ਆਉਣ ਨੇ ਕਰ ਦਿੱਤੀ।

ਜਿਸ ’ਚ ਇਕੋ ਪਰਿਵਾਰ ਦੀ ਇਕ ਔਰਤ ਅਤੇ ਉਸ ਦੇ ਨੌਂ ਅਤੇ ਤਿੰਨ ਸਾਲਾ ਦੇ ਦੋ ਬੱਚਿਆਂ ’ਚ ਕੋਰੋਨਾ ਦੇ ਲੱਛਣ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਉਧਰ ਪੰਜ ਕੇਸ ਨਥਾਣਾ ਕੋਲ ਪਿੰਡ ਗਿੱਦੜ ਦੇ ਮਿਲੇ ਹਨ। ਇਸ ਤੋਂ ਇਲਾਵਾ ਪੁਰਾਣਾ ਥਾਣਾ, ਏਮਜ, ਥਾਣਾ ਸਦਰ, ਅਜੀਤ ਰੋਡ, ਰਾਮਾਂ ਮੰਡੀ ਅਤੇ ਰਤੀਆ ਤੋਂ ਇੱਕ-ਇੱਕ ਪਾਜ਼ੇਟਿਵ ਕੇਸ ਸਾਹਮਣੇ ਆਇਆ ਹੈ।

ਫਿਲਹਾਲ ਇਕ ਹੀ ਸਥਾਨ ਤੋਂ ਲਗਾਤਾਰ ਮਿਲ ਰਹੇ ਕੇਸਾਂ ਤੋਂ ਬਾਅਦ ਸਿਹਤ ਵਿਭਾਗ ਦੀ ਚਿੰਤਾ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਜ਼ਿਲੇ ’ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 520 ਤੱਕ ਪਹੁੰਚ ਗਈ ਹੈ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |


ਤਾਜਾ ਜਾਣਕਾਰੀ
ਪੰਜਾਬ ਚ ਇਥੇ ਇਕੋ ਪ੍ਰੀਵਾਰ ਦੇ 9 ਜੀਅ ਏਦਾਂ ਹੋ ਗਏ ਪੌਜੇਟਿਵ ਪਿਆ ਭੜਥੂ
ByadminJuly 26, 2020Comments Off on ਪੰਜਾਬ ਚ ਇਥੇ ਇਕੋ ਪ੍ਰੀਵਾਰ ਦੇ 9 ਜੀਅ ਏਦਾਂ ਹੋ ਗਏ ਪੌਜੇਟਿਵ ਪਿਆ ਭੜਥੂ
Previous Postਪੰਜਾਬ ਸਿੱਖਿਆ ਮੰਤਰੀ ਨੇ ਸਕੂਲਾਂ ਨੂੰ ਖੋਲਣ ਬਾਰੇ ਦਿੱਤਾ ਇਹ ਵੱਡਾ ਬਿਆਨ
Next Postਕੋਰੋਨਾ ਨੇ ਵਰਤਾਇਆ ਕਹਿਰ ਇਸ ਮਸ਼ਹੂਰ ਐਕਟਰ ਦੇ ਘਰੇ ਪਿਆ ਮਾਤਮ ਹੋਈ ਮੌਤ