BREAKING NEWS
Search

ਪੰਜਾਬ ਚ ਇਥੇ ਅਸਮਾਨੋਂ ਵਾਪਰੇ ਕਹਿਰ ਨਾਲ ਹੋਈ ਬੱਚਿਆਂ ਦੀ ਮੌਤ , ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਬੀਤੇ ਕੁਝ ਦਿਨਾਂ ਤੋਂ ਪੰਜਾਬ ਅੰਦਰ ਹੋਣ ਵਾਲੀ ਬਰਸਾਤ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਣ ਦੀਆਂ ਖ਼ਬਰਾਂ ਪ੍ਰਾਪਤ ਹੋਈਆਂ ਹਨ। ਉਥੇ ਹੀ ਮੌਸਮ ਦੀ ਤਬਦੀਲੀ ਕਾਰਨ ਬਹੁਤ ਸਾਰੇ ਹਾਦਸੇ ਵਾਪਰਨ ਕਾਰਨ ਜਾਨੀ ਅਤੇ ਮਾਲੀ ਨੁਕਸਾਨ ਵੀ ਹੋ ਰਿਹਾ ਹੈ। ਪਿਛਲੇ ਕੁਝ ਦਿਨਾਂ ਦੇ ਵਿੱਚ ਜਿੱਥੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਉਥੇ ਹੀ ਬਿਜਲੀ ਦੀ ਭਾਰੀ ਕਿੱਲਤ ਨਾਲ ਵੀ ਜੂਝਣਾ ਪੈ ਰਿਹਾ ਸੀ। ਜਿਸ ਦਾ ਜਿਆਦਾ ਨੁਕਸਾਨ ਉਦਯੋਗ ਜਗਤ ਨੂੰ ਹੋ ਰਿਹਾ ਸੀ। ਕਿਉਂਕਿ ਬਿਜਲੀ ਦੀ ਸਪਲਾਈ ਠੱਪ ਕਰ ਦਿੱਤੇ ਜਾਣ ਨਾਲ ਬਹੁਤ ਭਾਰੀ ਨੁਕਸਾਨ ਹੋਇਆ ਹੈ। ਉਥੇ ਹੀ ਬਰਸਾਤ ਤੋਂ ਬਾਅਦ ਮੁੜ ਤੋਂ ਉਦਯੋਗਾਂ ਨੂੰ ਬਿਜਲੀ ਸਪਲਾਈ ਜਾਰੀ ਕਰ ਦਿੱਤੀ ਸੀ।

ਹੁਣ ਪੰਜਾਬ ਵਿੱਚ ਇੱਥੇ ਕਹਿਰ ਵਾਪਰਿਆ ਹੈ ਜਿਥੇ ਬੱਚਿਆਂ ਦੀ ਹੋਈ ਮੌਤ ਨਾਲ ਸੋਗ ਦੀ ਲਹਿਰ ਫੈਲ ਗਈ ਹੈ। ਪੰਜਾਬ ਵਿਚ ਬਰਸਾਤ ਕਾਰਨ ਕਈ ਹਾਦਸੇ ਵਾਪਰਨ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਉਹਨਾਂ ਵਿੱਚ ਉਸ ਸਮੇਂ ਵਾਧਾ ਹੋ ਗਿਆ ਜਦੋਂ ਦੇਵੀਗੜ੍ਹ ਦੇ ਨਜ਼ਦੀਕ ਪਿੰਡ ਦੁੱਧਨਸਾਧਾ ਵਿਚ ਇਕ ਘਰ ਦੀ ਛੱਤ ਡਿਗਣ ਦੀ ਖਬਰ ਸਾਹਮਣੇ ਆਈ ਹੈ। ਇਹ ਹਾਦਸਾ ਭਾਰੀ ਹੋਈ ਬਰਸਾਤ ਕਾਰਨ ਬੁੱਧਵਾਰ ਸਵੇਰੇ ਪੰਜ ਵਜੇ ਵਾਪਰਿਆ ਹੈ। ਜਿੱਥੇ ਘਰ ਵਿੱਚ ਸੌਂ ਰਿਹਾ ਪਰਿਵਾਰ ਇਸ ਹਾਦਸੇ ਦਾ ਸ਼ਿਕਾਰ ਹੋਇਆ ਹੈ।

ਬਰਸਾਤ ਹੋਣ ਕਾਰਨ ਘਰ ਦੀਆਂ ਨੀਂਹਾਂ ਕਮਜ਼ੋਰ ਹੋ ਗਈਆਂ ਸਨ ਜਿਸ ਕਾਰਨ ਕੰਧਾਂ ਧਸਣ ਕਾਰਨ ਛੱਤ ਡਿੱਗ ਪਈ। ਬੁਧਵਾਰ ਸਵੇਰ ਨੂੰ 5 ਵਜੇ ਦੇ ਕਰੀਬ ਇਹ ਹਾਦਸਾ ਵਾਪਰਿਆ, ਉਸ ਸਮੇਂ ਗੂੜੀ ਨੀਂਦ ਵਿਚ ਸੁੱਤੇ ਹੋਏ ਪਰਿਵਾਰ ਦੇ ਸੱਤ ਮੈਂਬਰ ਇਸ ਹਾਦਸੇ ਦਾ ਸ਼ਿਕਾਰ ਹੋ ਗਏ ਅਤੇ ਮਲਬੇ ਹੇਠ ਦੱਬੇ ਗਏ। ਇਸ ਹਾਦਸੇ ਵਿੱਚ ਪੰਜ ਵਿਅਕਤੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਜਦ ਕਿ ਦੋ ਮਾਸੂਮ ਬੱਚਿਆਂ ਦੀ ਦਰਦਨਾਕ ਮੌਤ ਹੋ ਗਈ। ਇਸ ਹਾਦਸੇ ਵਿਚ ਮਾਸੂਮ ਬੇਟਾ ਸਚਿਨ ਪੰਜ ਸਾਲਾ ਅਤੇ ਬੇਟੀ ਤਾਨੀਆ 9 ਸਾਲਾ ਦੀ ਮੌਤ ਹੋ ਗਈ ਹੈ।

ਉਥੇ ਹੀ ਇਸ ਹਾਦਸੇ ਵਿੱਚ ਜ਼ਖਮੀ ਹੋਣ ਵਾਲਿਆਂ ਦੀ ਪਹਿਚਾਣ ਬਿੱਟੂ ਪੁੱਤਰ ਚੰਦੂ ਰਾਮ ਉਸ ਦੀ ਪਤਨੀ ਨੀਲਮ, ਬੱਚੇ ਹੰਸ ,ਮਨੀਸ਼ ਤੇ ਕਪਿਲ ਵਜੋਂ ਹੋਈ ਹੈ, ਜਿਨ੍ਹਾਂ ਨੂੰ ਰਜਿੰਦਰਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਇਸ ਸਮੇਂ ਜੇਰੇ ਇਲਾਜ ਹਨ। ਉਥੇ ਹੀ ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਹਲਕਾ ਸਨੌਰ ਦੇ ਇੰਚਾਰਜ ਹਰਿੰਦਰ ਪਾਲ ਸਿੰਘ ਵੱਲੋਂ ਇਸ ਘਟਨਾ ਤੇ ਦੁਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਜਿਨ੍ਹਾਂ ਵੱਲੋਂ ਪੀੜਤ ਪਰਿਵਾਰ ਲਈ ਬੱਚਿਆਂ ਦੀ ਮੌਤ ਤੇ 4-4 ਲੱਖ ਰੁਪਏ ਦੀ ਮਦਦ ਦੇਣ, ਅਤੇ ਘਰ ਦੀ ਮੁਰੰਮਤ ਲਈ ਇਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਸ ਹਾਦਸੇ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਹੈ।



error: Content is protected !!