ਆਈ ਤਾਜ਼ਾ ਵੱਡੀ ਖਬਰ

ਬਹੁਤ ਸਾਰੇ ਸੜਕ ਹਾਦਸੇ ਚ ਵਾਹਨ ਚਾਲਕਾਂ ਦੀ ਅਣਗਹਿਲੀ ਦੇ ਚਲਦਿਆਂ ਹੋਇਆਂ ਵਾਪਰਦੇ ਹਨ ਉਥੇ ਹੀ ਕੁਝ ਹਾਦਸੇ ਅਚਾਨਕ ਵਾਪਰ ਜਾਂਦੇ ਹਨ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ। ਇਨ੍ਹਾਂ ਘਟਨਾਵਾਂ ਤੇ ਸਾਹਮਣੇ ਆਉਂਦਿਆਂ ਹੀ ਜਿੱਥੇ ਬਹੁਤ ਸਾਰੇ ਪਰਿਵਾਰਾਂ ਵਿੱਚ ਸੋਗ ਦੀ ਲਹਿਰ ਫੈਲ ਜਾਂਦੀ ਹੈ ਉੱਥੇ ਹੀ ਕਈ ਲੋਕਾਂ ਦੇ ਲੂੰ ਕੰਡੇ ਵੀ ਅਜਿਹੀਆਂ ਘਟਨਾਵਾਂ ਨੂੰ ਲੈ ਕੇ ਖੜੇ ਹੋ ਜਾਂਦੇ ਹਨ। ਜਿੱਥੇ ਵਾਹਨ ਚਾਲਕਾਂ ਦੀ ਕੋਈ ਗ਼ਲਤੀ ਨਾ ਹੋਣ ਦੇ ਚਲਦੇ ਹੋਏ ਵੀ ਉਨ੍ਹਾਂ ਨੂੰ ਮੌਤ ਦੇ ਮੂੰਹ ਵਿੱਚ ਜਾਣਾ ਪੈ ਜਾਂਦਾ ਹੈ। ਬਹੁਤ ਸਾਰੇ ਲੋਕਾਂ ਵੱਲੋਂ ਗਾਂ ਦੀ ਪੂਜਾ ਕੀਤੀ ਜਾਂਦੀ ਹੈ। ਕਈ ਲੋਕਾਂ ਵੱਲੋਂ ਇਹਨਾਂ ਨੂੰ ਅਵਾਰਾ ਛੱਡ ਦਿੱਤਾ ਜਾਂਦਾ ਹੈ। ਜਿਸ ਕਾਰਨ ਸੜਕਾਂ ਤੇ ਕਈ ਭਿਆਨਕ ਹਾਦਸੇ ਵਾਪਰ ਜਾਂਦੇ ਹਨ। ਹੁਣ ਪੰਜਾਬ ਵਿੱਚ ਇੱਥੇ ਦਿਲ ਨੂੰ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ ਹੈ ਜਿਸਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋਈ ਹੈ ਅਤੇ ਦੇਖ ਕੇ ਹੋਸ਼ ਉੱਡ ਗਏ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਫ਼ਰੀਦਕੋਟ ਤੋਂ ਸਾਹਮਣੇ ਆਇਆ ਹੈ। ਇਹ ਇੱਕ ਮੋਟਰਸਾਈਕਲ ਸਵਾਰ ਪਤੀ ਪਤਨੀ ਉਸ ਸਮੇਂ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ,ਜਦੋਂ ਰੋਜਾਨਾਂ ਦੀ ਤਰਾਂ ਪਤੀ ਆਪਣੀ ਪਤਨੀ ਨੂੰਬੱਸ ਸਟੈਂਡ ਛੱਡਣ ਵਾਸਤੇ ਜਾ ਰਿਹਾ ਸੀ। ਮੁਹੱਲਾ ਪ੍ਰੇਮ ਨਗਰ ਦੇ ਵਿਚ ਲੰਘਦੇ ਹੋਏ ਸਿੱਖਾਂਵਾਲਾ ਰੋਡ ਦੇ ਕੋਲ ਛੇ ਵਜੇ ਦੇ ਕਰੀਬ ਇੱਕ ਅਵਾਰਾ ਪਸ਼ੂ ਉਨ੍ਹਾਂ ਦੇ ਮੋਟਰਸਾਈਕਲ ਨਾਲ ਉਸ ਸਮੇਂ ਟਕਰਾ ਗਿਆ, ਜਦੋਂ ਉਹ ਮੁਹੱਲਾ ਪ੍ਰੇਮ ਨਗਰ ਵਿਖੇ ਮਹਿੰਦਰਾ ਬੈਂਕੁਇਟ ਹਾਲ ਦੇ ਕੋਲ ਪਹੁੰਚੇ ਸਨ।

ਭਿਆਨਕ ਹਾਦਸੇ ਦੇ ਕਾਰਨ ਜਿੱਥੇ ਮੋਟਰਸਾਈਕਲ ਸਵਾਰ ਉਸ ਜਗ੍ਹਾ ਉਪਰ ਡਿੱਗਿਆ ਅਤੇ ਉਸ ਦੀ ਪਤਨੀ ਕਾਫ਼ੀ ਉੱਚਾ ਉੱਭਰਦੀ ਹੋਈ ਆ ਕੇ ਡਿੱਗੀ ਅਤੇ ਉਸ ਦੇ ਸਿਰ ਵਿਚ ਸੱਟ ਲੱਗਣ ਕਾਰਨ ਵੀਰ ਕੌਰ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦ ਕਿ ਉਸ ਦਾ ਪਤੀ ਸੁਰਜੀਤ ਸਿੰਘ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਲੋਕਾਂ ਵੱਲੋਂ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਵਿਖੇ ਦਾਖਲ ਕੀਤਾ ਗਿਆ ਅਤੇ ਉਸ ਦੀ ਹਾਲਤ ਨੂੰ ਦੇਖਦੇ ਹੋਏ ਇਕ ਨਿੱਜੀ ਹਸਪਤਾਲ ਵਿਚ ਭੇਜ ਦਿੱਤਾ ਗਿਆ ਹੈ।

ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ ਅਤੇ ਪੁਲਸ ਵੱਲੋਂ ਲਾਸ਼ ਨੂੰ ਪੋਸਟਮਾਰਟਮ ਵਾਸਤੇ ਭੇਜ ਦਿੱਤਾ ਗਿਆ ਹੈ। ਲੋਕਾਂ ਵੱਲੋਂ ਆਖਿਆ ਗਿਆ ਹੈ ਕਿ ਸ਼ਹਿਰ ਅੰਦਰ ਬਹੁਤ ਸਾਰੇ ਅਵਾਰਾ ਪਸ਼ੂ ਹਾਦਸਿਆਂ ਦਾ ਕਾਰਨ ਹਰ ਰੋਜ਼ ਹੀ ਬਣ ਰਹੇ ਹਨ।


ਤਾਜਾ ਜਾਣਕਾਰੀ
ਪੰਜਾਬ ਚ ਇਥੇ ਅਵਾਰਾ ਪਸ਼ੂ ਕਾਰਨ ਵਾਪਰਿਆ ਦਿਲ ਕੰਬਾਊ ਹਾਦਸਾ – CCTV ਦੇਖ ਉੱਡੇ ਸਭ ਦੇ ਹੋਸ਼
ByadminMay 22, 2022Comments Off on ਪੰਜਾਬ ਚ ਇਥੇ ਅਵਾਰਾ ਪਸ਼ੂ ਕਾਰਨ ਵਾਪਰਿਆ ਦਿਲ ਕੰਬਾਊ ਹਾਦਸਾ – CCTV ਦੇਖ ਉੱਡੇ ਸਭ ਦੇ ਹੋਸ਼
Previous Postਪੰਜਾਬ ਚ ਇਥੇ ਵਾਪਰੇ ਭਿਆਨਕ ਹਾਦਸੇ ਚ ਹੋਇਆ ਮੌਤ ਦਾ ਤਾਂਡਵ, ਵਾਹਨ ਦੇ ਉੱਡੇ ਪਰਖਚੇ- ਤਾਜਾ ਵੱਡੀ ਖਬਰ
Next Postਮੋਬਾਈਲ ਫੋਨ ਰੱਖਣ ਵਾਲਿਆਂ ਲਈ ਆਈ ਵੱਡੀ ਖਬਰ, ਜਲਦ ਮਿਲਣ ਜਾ ਰਹੀ ਇਹ ਸਹੂਲਤ – ਹੋਵੇਗਾ ਵੱਡਾ ਫਾਇਦਾ