BREAKING NEWS
Search

ਪੰਜਾਬ ਚ ਆ ਗਿਆ ਕੋਰੋਨਾ ਤੂਫ਼ਾਨ – ਮਿਲੇ 198 ਕਰੋਨਾ ਪੌਜੇਟਿਵ ਮਰੀਜ

ਮਿਲੇ 198 ਕਰੋਨਾ ਪੌਜੇਟਿਵ ਮਰੀਜ

ਪੰਜਾਬ ‘ਚ ਕੋਰੋਨਾਵਾਇਰਸ ਦਾ ਕਹਿਰ ਫਿਰ ਤੋਂ ਵੱਧਦਾ ਜਾ ਰਿਹਾ ਹੈ। ਪੰਜਾਬ ‘ਚ ਸੋਮਵਾਰ ਨੂੰ ਕੋਰੋਨਾ ਕਾਰਨ ਚਾਰ ਹੋਰ ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਪੰਜਾਬ ‘ਚ ਮਰਨ ਵਾਲਿਆਂ ਦੀ ਗਿਣਤੀ 172 ਹੋ ਗਈ ਹੈ। ਫ਼ਤਹਿਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ ‘ਚ 53 ਸਾਲਾ ਬਜ਼ੁਰਗ, ਲੁਧਿਆਣੇ ‘ਚ 43 ਤੇ 55 ਸਾਲਾ ਤੇ ਅੰਮ੍ਰਿਤਸਰ ‘ਚ 42 ਸਾਲਾ ਵਿਅਕਤੀ ਦੀ ਮੌਤ ਹੋ ਗਈ। ਸੂਬੇ ‘ਚ ਪੰਜ ਦਿਨਾਂ ‘ਚ 22 ਲੋਕਾਂ ਦੀ ਜਾਨ ਜਾ ਚੁੱਕੀ ਹੈ। ਓਧਰ ਪੰਜਾਬ ‘ਚ ਸੋਮਵਾਰ ਨੂੰ 198 ਨਵੇਂ ਪਾਜ਼ੇਟਿਵ ਕੇਸ ਆਏ।

ਇਨ੍ਹਾਂ ‘ਚ ਸੰਗਰੂਰ ‘ਚ ਸਭ ਤੋਂ ਜ਼ਿਆਦਾ 40, ਪਟਿਆਲਾ ਤੇ ਨਵਾਂਸ਼ਹਿਰ ‘ਚ 30-30, ਲੁਧਿਆਣੇ ‘ਚ 22, ਜਲੰਧਰ ‘ਚ 17 ਤੇ ਅੰਮ੍ਰਿਤਸਰ ‘ਚ 12 ਕੇਸ ਆਏ। ਨਵਾਂਸ਼ਹਿਰ ਦੇ ਰਾਹੋਂ ‘ਚ ਆਏ 30 ਮਾਮਲਿਆਂ ‘ਚੋਂ 26 ਰਿਸ਼ਤੇਦਾਰ ਹੀ ਹਨ। ਇਸ ਪਰਿਵਾਰ ਦੇ ਦੋ ਲੋਕਾਂ ਦੀ ਤਿੰਨ ਦਿਨ ਪਹਿਲਾਂ ਰਿਪੋਰਟ ਪਾਜ਼ੇਟਿਵ ਆਈ ਸੀ, ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਵਿਆਹ ‘ਚ ਹਿੱਸਾ ਲਿਆ ਸੀ।

ਪਾਜ਼ੇਟਿਵ ਆਏ ਲੋਕਾਂ ‘ਚ ਵਿਧਾਇਕ ਅੰਗਦ ਸਿੰਘ ਦਾ ਪੀਏ ਵੀ ਸ਼ਾਮਲ ਹੈ। ਵਿਧਾਇਕ ਨੇ ਕਿਹਾ ਕਿ ਉਹ ਆਪਣਾ ਟੈਸਟ ਵੀ ਕਰਵਾਉਣਗੇ ਤੇ ਰਿਪੋਰਟ ਆਉਣ ਤਕ ਹੋਮ ਕੁਆਰੰਟਾਈਨ ਰਹਿਣਗੇ। ਦੂਜੇ ਪਾਸੇ ਕਪੂਰਥਲਾ ਦੇ ਗ੍ਰਾਮੀਣ ਬੈਂਕ ਦੇ ਛੇ ਮੁਲਾਜ਼ਮ ਵੀ ਇਨਫੈਕਟਿਡ ਪਾਏ ਗਏ ਹਨ। ਸੂਬੇ ਵਿਚ ਕੁਲ ਇਨਫੈਕਟਿਡਾਂ ਦੀ 6584 ਹੋ ਗਈ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |



error: Content is protected !!