BREAKING NEWS
Search

ਪੰਜਾਬ: ਚਾਵਾਂ ਨਾਲ 16 ਲੱਖ ਲਗਾ ਨੂੰਹ ਭੇਜੀ ਸੀ ਕੈਨੇਡਾ, PR ਮਿਲਦਿਆਂ ਜੋ ਪਰਿਵਾਰ ਨਾਲ ਕੀਤਾ ਕਦੇ ਸੋਚਿਆ ਵੀ ਨਹੀਂ ਸੀ

ਆਈ ਤਾਜ਼ਾ ਵੱਡੀ ਖਬਰ 

ਵਿਦੇਸ਼ੀ ਧਰਤੀ ਤੇ ਜਾਣ ਦਾ ਸੁਪਨਾ ਹਰ ਇਕ ਪਰਿਵਾਰ ਵਿੱਚ ਕਿਸੇ ਨਾ ਕਿਸੇ ਦਾ ਜ਼ਰੂਰ ਹੈ । ਜਿਸ ਦੇ ਚਲਦੇ ਲੋਕ ਵੱਖੋ ਵੱਖਰੇ ਢੰਗ ਅਪਨਾਉਂਦੇ ਹਨ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਵਿਦੇਸ਼ੀ ਧਰਤੀ ਤੇ ਜਾਇਆ ਜਾ ਸਕੇ । ਪਰ ਕਈ ਵਾਰ ਉਨ੍ਹਾਂ ਦੀ ਜ਼ਿੰਦਗੀ ਵਿੱਚ ਕੁਝ ਅਜਿਹੇ ਅੜਿੱਕੇ ਪੈਂਦਾ ਪੈਂਦਾ ਹੁਣੇ ਸ਼ੁਰੂ ਹੋ ਜਾਂਦੇ ਹਨ ਜੋ ਬਾਅਦ ਵਿੱਚ ਇੱਕ ਵੱਡੀ ਬਿਪਤਾ ਦਾ ਕਾਰਨ ਬਣਦੇ ਹਨ । ਅਜਿਹਾ ਹੀ ਇਕ ਮਾਮਲਾ ਪੰਜਾਬ ਤੋਂ ਸਾਹਮਣੇ ਆਇਆ । ਜਿੱਥੇ ਇਕ ਪਰਿਵਾਰ ਵੱਲੋਂ ਚਾਵਾਂ ਨਾਲ ਸੋਲ਼ਾਂ ਲੱਖ ਰੁਪਏ ਲਗਾ ਕੇ ਆਪਣੀ ਨੂੰਹ ਨੂੰ ਪੰਜਾਬੀਆਂ ਦੇ ਗੜ੍ਹ ਕਨੇਡਾ ਭੇਜਿਆ ਸੀ ।

ਜਦੋਂ ਨੂੰਹ PR ਮਿਲੀ ਤਾਂ ਨੂੰਹ ਨੇ ਅਜਿਹੇ ਰੰਗ ਵਿਖਾਏ ਜਿਸ ਦੇ ਚਲਦੇ ਹੁਣ ਪਿੱਛੇ ਸਹੁਰਾ ਪਰਿਵਾਰ ਰੋਂਦਾ ਹੋਇਆ ਨਜ਼ਰ ਆ ਰਿਹਾ ਹੈ । ਦਰਅਸਲ ਸਟੱਡੀ ਵੀਜ਼ੇ ਤੇ ਕੈਨੇਡਾ ਗਈ ਪਤਨੀ ਪੀਆਰ ਹੋਣ ਤੋਂ ਬਾਅਦ ਆਪਣੇ ਪਤੀ ਨੂੰ ਨਾਲ ਲੈ ਕੇ ਜਾਣ ਤੋਂ ਮੁੱਕਰ ਗਈ । ਜਿਸ ਦੇ ਚੱਲਦਿਆਂ ਪੁਲੀਸ ਨੇ ਗੁਰਪ੍ਰੀਤ ਸਿੰਘ ਦੀ ਅਰਜ਼ੀ ਤੇ ਸੁਣਵਾਈ ਕਰਦਿਆਂ ਪੂਰੀ ਇਨਵੈਸਟੀਗੇਸ਼ਨ ਕਰ ਕੇ ਕੈਨੇਡਾ ਗਈ ਕੁੜੀ ਅਤੇ ਉਸ ਦੇ ਮਾਪਿਆਂ ਸਮੇਤ ਚਾਰ ਲੋਕਾਂ ਖਿਲਾਫ਼ ਧੋਖਾਧੜੀ ਸਮੇਤ ਹੋਰ ਮਾਮਲਾ ਦਰਜ ਕਰ ਲਏ ਹਨ ।

ਗੁਰਪ੍ਰੀਤ ਸਿੰਘ ਨੇ ਇਸ ਬਾਬਤ ਗੱਲਬਾਤ ਕਰਦਿਆਂ ਦੱਸਿਆ ਕਿ ਦੋ ਹਜਾਰ ਅਠਾਰਾਂ ਵਿਚ ਉਸ ਦਾ ਵਿਆਹ ਅਕਵਿੰਦਰ ਕੌਰ ਨਾਲ ਹੋਇਆ ਸੀ । ਅਕਵਿੰਦਰ ਕੌਰ ਨੂੰ ਕੈਨੇਡਾ ਭੇਜਣ ਲਈ ਉਨ੍ਹਾਂ ਵੱਲੋਂ ਸੋਲ਼ਾਂ ਲੱਖ ਰੁਪਏ ਉਨ੍ਹਾਂ ਦੇ ਪਰਿਵਾਰ ਨੂੰ ਦਿੱਤੇ ਗਏ ਸਨ । ਇਸ ਤੋਂ ਬਿਨਾਂ ਹੋਰ ਪੈਸੇ ਵੀ ਜਾਣ ਸਮੇਂ ਦਿੱਤੇ ਗਏ ਸਨ। ਪਰ ਕੈਨੇਡਾ ਜਾਣ ਤੋਂ ਕੁਝ ਸਮੇਂ ਬਾਅਦ ਜਦੋਂ ਅਕਵਿੰਦਰ ਕੌਰ ਨੇ ਆਪਣੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ ਅਤੇ ਬੇਟੇ ਗੁਰਪ੍ਰੀਤ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ ਤਾਂ ਉਨ੍ਹਾਂ ਦੱਸਿਆ ਕਿ ਉਸ ਤੋਂ ਬਾਅਦ ਪੂਰੀ ਘਟਨਾ ਪੁਲੀਸ ਨੂੰ ਦੱਸੀ ਗਈ ।

ਪੁਲੀਸ ਨੇ ਦੋਵਾਂ ਧਿਰਾਂ ਨੂੰ ਬੁਲਾ ਕੇ ਰਾਜ਼ੀਨਾਮਾ ਕਰਵਾਇਆ । ਜਿਸ ਵਿਚ ਫੈਸਲਾ ਲਿਆ ਗਿਆ ਕਿ ਅਕਵਿੰਦਰ ਕੌਰ ਪੀਆਰ ਕਰਵਾ ਕੇ ਗੁਰਪ੍ਰੀਤ ਸਿੰਘ ਨੂੰ ਕੈਨੇਡਾ ਲੈ ਜਾਵੇਗੀ । ਪਰ ਅਜਿਹਾ ਬਿਲਕੁਲ ਵੀ ਨਹੀਂ ਹੋਇਆ ਤੇ ਹੁਣ ਪੁਲੀਸ ਵੱਲੋਂ ਮਾਮਲੇ ਸਬੰਧੀ ਤਫਤੀਸ਼ ਕੀਤੀ ਜਾ ਰਹੀ ਹੈ ।
 error: Content is protected !!