BREAKING NEWS
Search

ਪੰਜਾਬ: ਚਾਈਨਾ ਡੋਰ ਨੇ ਲਈ 6 ਸਾਲਾਂ ਮਾਸੂਮ ਬੱਚੇ ਦੀ ਜਾਨ, ਗਲਾ ਵੱਢਣ ਕਾਰਨ ਹੋਈ ਮੌਤ

ਆਈ ਤਾਜ਼ਾ ਵੱਡੀ ਖਬਰ 

ਅੱਜ ਕੱਲ੍ਹ ਪੰਜਾਬ ਵਿੱਚ ਬੱਚਿਆਂ ਨਾਲ ਵਾਪਰਨ ਵਾਲੇ ਹਾਦਸੇ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਜਿੱਥੇ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਮਾਪਿਆਂ ਤੋਂ ਜਿੱਥੇ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਪੂਰਾ ਧਿਆਨ ਰੱਖਿਆ ਜਾਂਦਾ ਹੈ ਤਾਂ ਜੋ ਉਨ੍ਹਾਂ ਦੇ ਬੱਚਿਆਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ, ਪਰ ਇਸ ਦੇ ਬਾਵਜੂਦ ਵੀ ਕੁਝ ਲੋਕਾਂ ਦੀ ਅਣਗਹਿਲੀ ਦੇ ਚਲਦਿਆਂ ਹੋਇਆਂ ਕਈ ਅਜਿਹੇ ਭਿਆਨਕ ਹਾਦਸੇ ਵਾਪਰ ਜਾਂਦੇ ਹਨ ਕਿ ਮਾਪਿਆਂ ਦੇ ਬੱਚੇ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਹੀ ਦਮ ਤੋੜ ਦਿੰਦੇ ਹਨ।

ਹੁਣ ਚਾਈਨਾ ਡੋਰ ਨੇ 6 ਸਾਲਾ ਮਾਸੂਮ ਬੱਚੇ ਦੀ ਜਾਨ ਲੈ ਲਈ ਹੈ ਜਿੱਥੇ ਗਲਾ ਵੱਢਣ ਕਾਰਨ ਬੱਚੇ ਦੀ ਮੌਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮਹਾਂਨਗਰ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਚਾਈਨਾ ਡੋਰ ਦੀ ਲਪੇਟ ਵਿੱਚ ਆਉਣ ਕਾਰਨ 6 ਸਾਲਾ ਮਾਸੂਮ ਬੱਚੇ ਦੀ ਮੌਤ ਹੋ ਗਈ ਹੈ। ਜਿੱਥੇ ਲੁਧਿਆਣਾ ਦੇ ਹੀ ਈਸ਼ਰ ਨਗਰ ਦੇ ਰਹਿਣ ਵਾਲੇ ਛੇ ਸਾਲਾ ਮਾਸੂਮ ਬੱਚੇ ਦਕਸ਼ ਗਿਰੀ ਦੀ ਮੌਤ ਚਾਈਨਾ ਡੋਰ ਦੀ ਚਪੇਟ ਵਿੱਚ ਆਉਣ ਕਾਰਨ ਅਤੇ ਗਲਾ ਵੱਢਣ ਕਾਰਨ ਹੋਈ ਹੈ ਅਤੇ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮ੍ਰਿਤਕ ਮਾਸੂਮ ਬੱਚਾ ਆਪਣੇ ਪਿਤਾ ਦੇ ਨਾਲ ਸਕੂਟਰ ਤੇ ਅੱਗੇ ਖੜਾ ਹੋਇਆ ਸੀ।

ਤੇ ਮ੍ਰਿਤਕ ਦੀ ਮਾਂ ਛੋਟੇ ਭਰਾ ਨੂੰ ਲੈ ਕੇ ਪਿੱਛੇ ਬੈਠੀ ਹੋਈ ਸੀ। ਜਦੋਂ ਇਹ ਪਰਵਾਰ ਗਿੱਲ ਨਹਿਰ ਦੇ ਪੁਲ ਦੇ ਨਜ਼ਦੀਕ ਪਹੁੰਚਿਆ ਤਾ ਇਹ ਭਿਆਨਕ ਹਾਦਸਾ ਵਾਪਰ ਗਿਆ। ਜਿੱਥੇ ਬੱਚੇ ਦੇ ਪਿਤਾ ਵੱਲੋਂ ਜ਼ਖਮੀ ਹਾਲਤ ਵਿੱਚ ਆਪਣੇ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ, ਪਰ ਬੱਚੇ ਦੀ ਜਾਨ ਨਹੀਂ ਬਚ ਸਕੀ। ਜਿੱਥੇ ਇਸ ਚਾਇਨਾ ਡੋਰ ਦੇ ਉੱਪਰ ਸਰਕਾਰ ਵੱਲੋਂ ਇਸਤੇਮਾਲ ਕਰਨ ਅਤੇ ਵੇਚਣ ਉੱਪਰ ਪਾਬੰਦੀ ਲਗਾਈ ਗਈ ਹੈ ਇਸ ਪਾਬੰਦੀ ਦੇ ਬਾਵਜੂਦ ਵੀ ਲੋਕਾਂ ਵੱਲੋਂ ਇਸ ਦਾ ਇਸਤੇਮਾਲ ਅਤੇ ਵਿਕਰੀ ਚੋਰੀ ਕੀਤੀ ਜਾ ਰਹੀ ਹੈ।

ਜਿਸ ਦੇ ਕਾਰਨ ਅਜਿਹੇ ਹਾਦਸੇ ਲਗਾਤਾਰ ਵਾਪਰ ਰਹੇ ਹਨ। ਜਿੱਥੇ ਲੰਘਦੇ ਹੋਏ ਬੱਚੇ ਦੇ ਗਲ ਵਿੱਚ ਇਹ ਪਲਾਸਟਿਕ ਦੀ ਪਤੰਗ ਦੀ ਡੋਰ ਫਸ ਗਈ ਸੀ ਅਤੇ ਉਸ ਦਾ ਗਲਾ ਕੱਟਿਆ ਗਿਆ। ਜਿਸ ਕਾਰਨ ਉਸ ਦੀ ਮੌਤ ਹੋ ਗਈ ਉਥੇ ਹੀ ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ।error: Content is protected !!