ਆਈ ਤਾਜਾ ਵੱਡੀ ਖਬਰ
ਕਰੋਨਾ ਦਾ ਲੋਕਾਂ ਦੇ ਮਨ ਵਿਚ ਕਿੰਨਾ ਖੌ – – ਫ ਹੈ ਇਸ ਅੰਦਾਜਾ ਇਸ ਖਬਰ ਨੂੰ ਦੇਖਕੇ ਤੁਸੀਂ ਆਸਾਨੀ ਨਾਲ ਲਗਾ ਸਕਦੇ ਹੋ। ਇਸ ਵਾਇਰਸ ਨਾਲ ਪੰਜਾਬ ਵਿਚ ਹੁਣ ਰੋਜਾਨਾ ਹੀ ਕਈ ਕੀਮਤੀ ਜਾਨਾ ਜਾ ਰਹੀਆਂ ਹਨ। ਅਤੇ ਤਕਰੀਬਨ ਰੋਜ ਹੀ ਸੋ ਤੋਂ ਉਪਰ ਪੌਜੇਟਿਵ ਕੇਸ ਆ ਰਹੇ ਹਨ। ਜੋ ਕੇ ਚਿੰਤਾ ਦਾ ਵਿਸ਼ਾ ਹੈ।
ਬਰਨਾਲਾ – ਥਾਣਾ ਧਨੌਲਾ ਦੇ ਪਿੰਡ ਅਸਪਾਲ ਕਲਾਂ ਦੇ ਰਹਿਣ ਵਾਲੇ ਤੇ ਘਰ ਚ, ਹੀ ਕੁਆਰੰਟੀਨ ਕੀਤੇ ਕਰੀਬ 50 ਵਰ੍ਹਿਆਂ ਦੇ ਜੱਗਾ ਸਿੰਘ ਨੂੰ ਜਦੋਂ ਕੋਰੋਨਾ ਪਾਜ਼ੀਟਿਵ ਹੋਣ ਦੀ ਭਿਣਕ ਪਈ ਤਾਂ ਉਹ ਘਰੋਂ ਭੱਜ ਨਿੱਕਲਿਆ। ਜਦੋਂ ਸਿਹਤ ਵਿਭਾਗ ਦੀ ਟੀਮ ਉਸ ਨੂੰ ਆਈਸੋਲੇਟ ਸੈਂਟਰ ‘ਚ ਲੈ ਕੇ ਜਾਣ ਲਈ ਉਸ ਦੇ ਘਰ ਪਹੁੰਚੀ ਤਾਂ ਉਹ ਘਰੋਂ ਗਾਇਬ ਮਿਲਿਆ। ਸਿਹਤ ਕਰਮਚਾਰੀਆਂ ਨੇ ਇਸ ਦੀ ਇਤਲਾਹ ਤੁਰੰਤ ਪੁਲਿਸ ਨੂੰ ਦਿੱਤੀ।
ਥਾਣਾ ਧਨੌਲਾ ਦੇ ਪੁਲਿਸ ਕਰਮਚਾਰੀਆਂ ਦੀਆਂ ਟੀਮਾਂ ਉਸ ਨੂੰ ਲੱਭਣ ਲੱਗ ਪਈਆਂ। ਆਖਿਰ ਕਰੀਬ 2 ਘੰਟਿਆਂ ਬਾਅਦ ਪੁਲਿਸ ਨੇ ਜੱਗਾ ਸਿੰਘ ਨੂੰ ਖੇਤ ਦੀ ਇੱਕ ਮੋਟਰ ਤੋਂ ਜਾ ਕੇ ਗਿਰਫਤਾਰ ਕਰ ਲਿਆ। ਜੱਗਾ ਸਿੰਘ ਨੂੰ ਸਿਹਤ ਵਿਭਾਗ ਦੀ ਟੀਮ ਨੇ ਆਈਸੋਲੇਸ਼ਨ ਸੈਂਟਰ ‘ਚ ਭਰਤੀ ਕਰਕੇ ਉਸ ਦਾ ਇਲਾਜ਼ ਸ਼ੁਰੂ ਕਰ ਦਿੱਤਾ।
ਸਿਵਲ ਸਰਜ਼ਨ ਡਾਕਟਰ ਗੁਰਿੰਦਰਬੀਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਵੀ ਲੋਕਾਂ ਨੂੰ ਡਰ ਕੇ ਘਰੋਂ ਭੱਜ ਕੇ ਹੋਰ ਲੋਕਾਂ ਤੱਕ ਵਾਇਰਸ ਨਹੀਂ ਪਹੁੰਚਾਉਣਾ ਚਾਹੀਦਾ। ਕਿਉਂਕਿ ਇਸ ਤਰਾਂ ਕਰਨ ਨਾਲ ਜਿੱਥੇ ਵਾਇਰਸ ਹੋਰ ਲੋਕਾਂ ਤੱਕ ਪਹੁੰਚਣ ਦਾ ਖ ਤ ਰਾ ਬਣਦਾ ਹੈ। ਉੱਥੇ ਹੀ ਅਪਰਾਧਿਕ ਕੇਸ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਤੋਂ ਡ ਰ ਨ ਦੀ ਬਜਾਏ ਸਾਵਧਾਨ ਰਹਿਣ ਅਤੇ ਸਿਹਤ ਵਿਭਾਗ ਵੱਲੋਂ ਸੁਝਾਏ ਬਚਾਉ ਦੇ ਉਪਾਅ ਕਰਨ ਦੀ ਲੋੜ ਹੈ।

ਤਾਜਾ ਜਾਣਕਾਰੀ