ਕਰੋਨਾ ਦਾ ਕਹਿਰ ਤੇਜ ਇਸ ਜਗ੍ਹਾ ਮਿਲੇ ਇਕੋ ਪ੍ਰੀਵਾਰ ਦੇ 4 ਜੀਅ
ਸੋਮਵਾਰ ਨੂੰ ਪੰਜਾਬ ‘ਚ 6 ਤੇ ਚੰਡੀਗੜ੍ਹ ‘ਚ 3 ਨਵੇਂ ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ। ਚੰਡੀਗੜ੍ਹ ਦੇ ਸਾਰੇ ਮਾਮਲੇ ਬਾਪੂਧਾਮ ਕਾਲੋਨੀ ਦੇ ਹਨ ਜਦਕਿ ਪੰਜਾਬ ‘ਚ ਅੰਮ੍ਰਿਤਸਰ ਤੋਂ 4 ਤੇ ਤਰਨਤਾਰਨ-ਕਪੂਰਥਲਾ ਤੋਂ 1-1 ਮਾਮਲਾ ਸਾਹਮਣੇ ਆਇਆ ਹੈ।
ਅੰਮ੍ਰਿਤਸਰ ਸਥਿਤ ਰਾਣੀ ਕਾ ਬਾਗ਼ ਖੇਤਰ ‘ਚ 40 ਸਾਲਾ ਸ਼ਖ਼ਸ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਨੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਸੈਂਪਲ ਲਏ ਸਨ। ਚਾਰ ਮੈਂਬਰਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਨਵੇਂ ਕੇਸ ਰਿਪੋਰਟ ਹੋਣ ਤੋਂ ਬਾਅਦ ਹੁਣ ਜ਼ਿਲ੍ਹੇ ‘ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਕੁੱਲ ਗਿਣਤੀ 333 ਤੇ ਐਕਟਿਵ ਕੇਸਾਂ ਦੀ ਗਿਣਤੀ 20 ਹੋ ਗਈ ਹੈ।
ਚੰਡੀਗੜ੍ਹ ‘ਚ ਸੋਮਵਾਰ ਸਵੇਰੇ 3 ਨਵੇਂ ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ ਵੀ 6 ਪਾਜ਼ੇਟਿਵ ਕੇਸ ਆਏ ਸਨ। ਇਸ ਦੇ ਨਾਲ ਹੀ ਸ਼ਹਿਰ ਵਿਚ ਐਕਟਿਵ ਕੇਸਾਂ ਦਾ ਅੰ ਕ ੜਾ ਵਧ ਕੇ 76 ਤਕ ਜਾ ਪੁੱਜਾ ਹੈ। ਸ਼ਹਿਰ ‘ਚ ਹੁਣ ਤਕ 265 ਲੋਕ ਇ ਨ ਫੈ ਕ ਟਿ ਡ ਹੋ ਚੁੱਕੇ ਹਨ, ਇਨ੍ਹਾਂ ਵਿਚੋਂ ਸਭ ਤੋਂ ਜ਼ਿਆਦਾ ਬਾਪੂਧਾਮ ਕਾਲੋਨੀ ਤੋਂ ਹਨ। ਸ਼ਹਿਰ ‘ਚ ਹੁਣ ਤਕ 186 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਡਿਸਚਾਰਜ ਕੀਤਾ ਜਾ ਚੁੱਕਾ ਹੈ।
ਚੰਡੀਗੜ੍ਹ ‘ਚ ਐਤਵਾਰ ਨੂੰ ਇਕ ਦਿਨ ਵਿਚ ਕੋਰੋਨਾ ਦੇ ਸਭ ਤੋਂ ਜ਼ਿਆਦਾ 29 ਕੇਸ ਸਾਹਮਣੇ ਆਏ ਸਨ। ਇਸ ਦੌਰਾਨ ਤਿੰਨ ਦਿਨਾਂ ਦੀ ਨਵਜੰਮੀ ਬੱਚੀ ਦੀ ਮੌਤ ਹੋ ਗਈ। ਇਕ ਦਿਨ ਵਿਚ ਇਕੱਲੇ ਬਾਪੂਧਾਮ ‘ਚ 28 ਕੋਰੋਨਾ ਇਨਫੈਕਟਿਡ ਮਰੀਜ਼ ਮਿਲੇ। ਤਿੰਨ ਦਿਨ ਪਹਿਲਾਂ ਡੱਡੂਮਾਜਰਾ ਨਿਵਾਸੀ ਔਰਤ ਦੀ ਸੈਕਟਰ-22 ਦੇ ਸਿਵਲ ਹਸਪਤਾਲ ‘ਚ ਡਲਿਵਰੀ ਹੋਈ ਸੀ। ਡਾਕਟਰਾਂ ਮੁਤਾਬਿਕ ਹਸਪਤਾਲ ‘ਚ ਹੀ ਨਵਜੰਮੀ ਬੱਚੀ ਨੂੰ ਕੋਰੋਨਾ ਇਨਫੈਕਸ਼ਨ ਹੋਈ। ਐਤਵਾਰ ਨੂੰ ਹਾਲਾਤ ਵਿ ਗ ੜ ਨ ‘ਤੇ ਨਵਜੰਮੀ ਨੂੰ ਪੀਜੀਆਈ ‘ਚ ਦਾਖ਼ਲ ਕਰਵਾਇਆ ਗਿਆ ਜਿੱਥੇ ਬੱਚੀ ਨੇ ਦਮ ਤੋੜ ਦਿੱਤਾ। ਡਾਕਟਰਾਂ ਨੇ ਬੱਚੀ ਦਾ ਕੋਰੋਨਾ ਟੈਸਟ ਕੀਤਾ ਤਾਂ ਰਿਪੋਰਟ ਪਾਜ਼ੇਟਿਵ ਆਈ।
ਤਰਨਤਾਰਨ ‘ਚ ਕੋਰੋਨਾ ਦਾ ਇਕ ਹੋਰ ਮਰੀਜ਼ ਸਾਹਮਣੇ ਆਉਣ ਦੇ ਨਾਲ ਹੀ ਜ਼ਿਲ੍ਹੇ ‘ਚ ਐਕਟਿਵ ਕੇਸਾਂ ਦੀ ਗਿਣਤੀ ਦੋ ਹੋ ਗਈ ਹੈ ਜਦਕਿ 162 ਮਰੀਜ਼ ਠੀਕ ਹੋ ਕੇ ਘਰ ਪਰਤ ਚੁੱਕੇ ਹਨ। ਪਿੰਡ ਕੱਚਾ-ਪੱਕਾ ਦੇ ਨਿਵਾਸੀ ਇਸ ਨੌਜਵਾਨ ਨੂੰ ਆਇਸੋਲੇਸ਼ਨ ਵਾਰਡ ‘ਚ ਦਾਖ਼ਲ ਕਰਵਾਇਆ ਗਿਆ। ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ‘ਚੋਂ 6 ਇਸੇ ਪਿੰਡ ਦੇ ਸਨ। ਸਿਹਤ ਵਿਭਾਗ ਦੀ ਟੀਮ ਹਿਸਟਰੀ ਦੀ ਜਾਂਚ ‘ਚ ਜੁਟੀ ਹੈ।
ਕਪੂਰਥਲਾ ਜ਼ਿਲ੍ਹੇ ਦੇ ਬਲਾਕ ਬੇਗੋਵਾਲ ਸਥਿਤ ਪਿੰਡ ਜੈਦ ਦਾ ਇਕ 35 ਸਾਲਾ ਨੌਜਵਾਨ ਵੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਜ਼ਿਲ੍ਹੇ ਪ੍ਰਸ਼ਾਸਨ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ਸ਼ਖ਼ਸ ਦੇ ਸੈਂਪਲ ਸ਼ਨਿਚਰਵਾਰ ਨੂੰ ਲਏ ਗਏ ਸਨ ਤੇ ਅੱਜ ਸਵੇਰੇ ਰਿਪੋਰਟ ਪਾਜ਼ੇਟਿਵ ਆਈ ਹੈ।
ਤਾਜਾ ਜਾਣਕਾਰੀ