ਆਈ ਤਾਜਾ ਵੱਡੀ ਖਬਰ
ਨਾਂਦੇੜ ਸਾਹਿਬ ਤੋਂ ਪਰਤੀਆਂ ਸੰਗਤਾਂ ਦੇ ਲਏ ਗਏ ਸੈਪਲਾਂ ‘ਚੋਂ ਆਈਆਂ ਰਿਪੋਰਟਾਂ ‘ਚੋਂ ਟਾਂਡਾ ਇਲਾਕੇ ਨਾਲ ਸੰਬੰਧਤ ਪਿੰਡ ਭੂਲਪੁਰ ਨਿਵਾਸੀ ਇਕ ਹੋਰ ਔਰਤ ਦਾ ਟੈਸਟ ਪਾਜ਼ੇਟਿਵ ਆਇਆ ਹੈ। ਫਿਕਰ ਵਾਲੀ ਗੱਲ ਇਹ ਹੈ ਕਿ ਇਹ ਔਰਤ ਕੁਲਵੰਤ ਕੌਰ ਪਤਨੀ ਗੁਰਦੇਵ ਸਿੰਘ ਗੁਰਦਾਸਪੁਰ ਆਏ ਜੱਥੇ ‘ਚ ਸ਼ਾਮਲ ਸੀ ਅਤੇ ਪ੍ਰਸ਼ਾਸਨ ਦੇ ਨੋਟਿਸ ‘ਚ ਆਉਣ ਦੇ ਬਿਨਾਂ ਆਪਣੇ ਘਰ ਟੈਕਸੀ ਕਿਰਾਏ ‘ਤੇ ਕਰਵਾ ਆਪਣੇ ਘਰ ਆ ਗਈ ਸੀ। ਇਸ ਦਾ ਪਤਾ ਬਾਅਦ ‘ਚ ਪਤਾ ਲੱਗਣ ‘ਤੇ ਸਰਕਾਰੀ ਹਸਪਤਾਲ ਟਾਂਡਾ ਦੀ ਟੀਮ ਵੱਲੋ 29 ਅਪ੍ਰੈਲ ਨੂੰ ਉਸ ਨੂੰ ਹੁਸ਼ਿਆਰਪੁਰ ਦੇ ਇਕਾਂਤਵਾਸ ਸੈਂਟਰ ‘ਚ ਭਾਰਤੀ ਕਰਵਾਇਆ ਗਿਆ ਸੀ।
ਭੂਲਪੁਰ ਦੀ ਇਕ ਮਰੀਜ਼ ਪਹਿਲਾ ਵੀ ਪਾਜ਼ੇਟਿਵ ਆਏ ਚੁੱਕੀ ਹੈ। ਹਜ਼ੂਰ ਸਾਹਿਬ ਤੋਂ ਹੁਸ਼ਿਆਰਪੁਰ ਸੈਂਟਰ ‘ਚ ਆਏ ਟਾਂਡਾ ਇਲਾਕੇ ‘ਚ ਪਹਿਲਾ 10 ਮਰੀਜ਼ਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਇਨ੍ਹਾਂ ਸਾਰਿਆਂ ਨੂੰ ਪ੍ਰਸ਼ਾਸਨ ਨੇ ਟਾਂਡਾ ਇਲਾਕੇ ‘ਚ ਆਉਣ ਤੋਂ ਪਹਿਲਾਂ ਹੀ ਬਾਕੀ ਸ਼ਰਧਾਲੂਆਂ ਦੀ ਤਰਾਂ ਹੁਸ਼ਿਆਰਪੁਰ ਇਕਾਂਤਵਾਸ ਸੈਂਟਰ ‘ਚ ਠਹਿਰਾਇਆ ਹੋਇਆ ਹੈ। ਇਨ੍ਹਾਂ ‘ਚੋਂ 6 ਹਰਸੀਪਿੰਡ, ਉੜਮੁੜ, ਭੂਲਪੁਰ, ਢਡਿਆਲਾ ਅਤੇ ਚੋਟਾਲਾ ਦੇ 1-1 ਮਰੀਜ਼ ਸਨ।
ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਐੱਸ. ਐੱਮ. ਓ. ਟਾਂਡਾ ਡਾਕਟਰ ਕੇ ਆਰ ਬਾਲੀ ਨੇ ਦੱਸਿਆ ਕਿ ਮਰੀਜ਼ ਦਾ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਵਿਭਾਗ ਅਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਅਨੁਸਾਰ ਪਿੰਡ ‘ਚ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਮਰੀਜ਼ ਸਾਹਮਣੇ ਆਉਣ ਨਾਲ ਸਿਹਤ ਮਹਿਕਮੇ ‘ਚ ਹੜਕੰਪ ਮੱਚ ਗਿਆ ਹੈ ਕਿਉਂਕਿ ਟੈਸਟ ਕਰਾਉਣ ਤੋਂ ਬਿਨਾਂ ਇਹ ਔਰਤ ਆਪਣੇ ਘਰ ਆ ਗਈ ਸੀ।
ਔਰਤ ਘਰ ‘ਚ ਇਕੱਲੀ ਰਹਿੰਦੀ ਹੈ ਅਤੇ ਉਸਦੇ ਪਰਿਵਾਰ ਦੇ ਬਾਕੀ ਮੈਂਬਰ ਵਿਦੇਸ਼ ਰਹਿੰਦੇ ਹਨ। ਸਿਹਤ ਵਿਭਾਗ ਅਤੇ ਪ੍ਰਸ਼ਾਸ਼ਨ ਵੱਲੋ ਇਸ ਸੂਚਨਾ ਤੋਂ ਬਾਅਦ ਪਿੰਡ ਨੂੰ ਸੀਲ ਕਰਕੇ ਵਾਇਰਸ ਰੋਕਥਾਮ ਦੇ ਉੱਦਮ ਸ਼ੁਰੂ ਕਰ ਦਿੱਤੇ ਹਨ। ਸਿਹਤ ਵਿਭਾਗ ਦੀ ਟੀਮ ਨੇ ਔਰਤ ਨੂੰ ਗੁਰਦਾਸਪੁਰ ਤੋਂ ਆਪਣੇ ਪਿੰਡ ਲਿਆਉਣ ਵਾਲੇ ਪਿੰਡ ਦੇ ਹੀ ਟੈਕਸੀ ਚਾਲਕ ਨੂੰ ਵੀ ਅੱਜ ਦੁਪਹਿਰ ਟੈਸਟ ਲਈ ਹੁਸ਼ਿਆਰਪੁਰ ਹਸਪਤਾਲ ਲਿਜਾਇਆ ਹੈ।
ਤਾਜਾ ਜਾਣਕਾਰੀ