BREAKING NEWS
Search

ਪੰਜਾਬ ਇਥੇ ਕੋਰੋਨਾ ਦੀ ਅਖੀਰ – ਇਥੋਂ ਇਕੋ ਥਾਂ ਤੋਂ ਇਕੱਠੇ ਮਿਲੇ 178 ਪੌਜੇਟਿਵ ਅਤੇ ਹੋਈਆਂ 8 ਮੌਤਾਂ

ਇਥੋਂ ਇਕੋ ਥਾਂ ਤੋਂ ਇਕੱਠੇ ਮਿਲੇ 178 ਪੌਜੇਟਿਵ ਅਤੇ ਹੋਈਆਂ 8 ਮੌਤਾਂ

ਲੁਧਿਆਣਾ, 25 ਜੁਲਾਈ – ਲੁਧਿਆਣਾ ਵਿਚ ਅੱਜ ਕੋਰੋਨਾ ਦਾ ਕਹਿਰ ਵਾਪਰ ਗਿਆ ਹੈ, ਕਿਉਂਕਿ ਮਰੀਜ਼ਾਂ ਦੀ ਗਿਣਤੀ ਘਟਣ ਦੀ ਬਜਾਏ ਦਿਨ ਬ ਦਿਨ ਵੱਧ ਦੀ ਜਾ ਰਹੀ ਹੈ ਅਤੇ ਇਸ ਦੇ ਨਾਲ ਹੀ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ ਵੀ ਹਰ ਰੋਜ ਵੱਡੀ ਗਿਣਤੀ ਵਿਚ ਵੱਧ ਰਿਹਾ ਹੈ। ਜ਼ਿਲ੍ਹਾ ਸਿਹਤ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਲੁਧਿਆਣਾ ਵਿਚ ਅੱਜ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਵਿਚੋਂ 8 ਮਰੀਜ਼ਾਂ ਦੀ ਮੌਤ ਹੋ ਗਈ ਹੈ ਜਦਕਿ 178 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚ 14 ਮਰੀਜ਼ ਲੁਧਿਆਣਾ ਤੋਂ ਬਾਹਰਲੇ ਜ਼ਿਲ੍ਹਿਆਂ ਅਤੇ ਸੂਬਿਆਂ ਨਾਲ ਸਬੰਧਿਤ ਹਨ ।

55,505 ਵਿਅਕਤੀਆਂ ਦੀ ਹੋ ਚੁੱਕੀ ਹੈ ਜਾਂਚ
ਸਿਵਲ ਸਰਜ਼ਨ ਡਾ. ਰਾਜੇਸ਼ ਕੁਮਾਰ ਬੱਗਾ ਨੇ ਦੱਸਿਆ ਕਿ ਹੁਣ ਤੱਕ ਕੁਲ 55,505 ਵਿਅਕਤੀਆਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਜਾ ਚੁੱਕੇ ਹਨ ਜਿਨ੍ਹਾਂ ਵਿਚੋਂ 54,056 ਨਮੂਨਿਆਂ ਦੀ ਰਿਪੋਰਟ ਪ੍ਰਾਪਤ ਹੋਈ ਹੈ ਜਿਨ੍ਹਾਂ ਵਿਚੋਂ 51,424 ਨੈਗੇਟਿਵ ਆਏ ਹਨ, 2275 ਮਰੀਜ਼ ਪਾਜ਼ੇਟਿਵ ਆ ਚੁੱਕੇ ਹਨ। 357 ਮਰੀਜ਼ ਹੋਰਨਾਂ ਜ਼ਿਲਿਆਂ ਨਾਲ ਸਬੰਧਤ ਹਨ।

1449 ਸੈਂਪਲਾਂ ਦੀ ਰਿਪੋਰਟ ਪੈਂਡਿੰਗ
ਸਿਹਤ ਅਧਿਕਾਰੀ ਦੇ ਮੁਤਾਬਕ 1449 ਸੈਂਪਲਾਂ ਦੀ ਰਿਪੋਰਟ ਪੈਂਡਿੰਗ ਹੈ, ਜਿਨ੍ਹਾਂ ਦੇ ਨਤੀਜੇ ਜਲਦ ਮਿਲ ਜਾਣ ਦੀ ਸੰਭਾਵਨਾ ਹੈ।ਫਰੀਦਕੋਟ ਮੈਡੀਕਲ ਕਾਲਜ ਤੋਂ ਕਈ-ਕਈ ਦਿਨ ਨਹੀਂ ਆਉਂਦੀ ਸੈਂਪਲਾਂ ਦੀ ਰਿਪੋਰਟ।ਫਰੀਦਕੋਟ ਭੇਜੇ ਜਾਣ ਵਾਲੇ ਕੋਰੋਨਾ ਵਾਇਰਸ ਦੇ ਸੈਂਪਲਾਂ ਦੀ ਰਿਪੋਰਟ ਆਉਣ ਵਿਚ ਕਈ ਦਿਨ ਲਗ ਰਹੇ ਹਨ ਜਿਸ ਕਾਰਨ ਮਰੀਜ਼ ਦੁਚਿੱਤੀ ਵਿਚ ਬੈਠਾ ਰਹਿੰਦਾ ਹੈ ਪਰਉਸ ਨੂੰ ਰਿਪੋਰਟ ਨਹੀਂ ਮਿਲਦੀ। ਕਈ ਮਰੀਜ਼ ਅਜਿਹੇ ਹਲਾਤ ਵਿਚ ਡਿਪ੍ਰੈਸ਼ਨ ਦਾ ਸ਼ਿਕਾਰ ਵੀ ਹੋ ਰਹੇ ਹਨ। ਜਦੋਂ ਸਿਹਤ ਵਿਭਾਗ ਤੋਂ ਪੁੱਛਿਆ ਜਾਂਦਾ ਹੈ ਤਾਂ ਉਹ ਰਿਪੋਰਟਾਂ ਨੂੰ ਪੈਂਡਿੰਗ ਦੱਸਦੇ ਹਨ। ਸਿਹਤ ਵਿਭਾਗ ਦੇ ਸੂਤਰਾਂ ਦਾ ਕਹਿਣਾ ਹੈ ਕਿ ਫਰੀਦਕੋਟ ਭੇਜੇ ਜਾਣ ਵਿਚ ਸੈਂਪਲ ਦੀ ਰਿਪੋਰਟ ਸਬੰਧੀ ਸਿਹਤ ਅਧਿਕਾਰੀ ਵੀ ਪ੍ਰੇਸ਼ਾਨ ਰਹਿੰਦੇ ਹਨ ਕਿ ਉਹ ਲੋਕਾਂ ਨੂੰ ਕੀ ਜਵਾਬ ਦੇਣ।
312 ਵਿਅਕਤੀਆਂ ਨੂੰ ਹੋਮ ਆਈਸੋਲੇਸ਼ਨ ਵਿਚ ਭੇਜਿਆ
ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲੇ ਵਿਚ 19,620 ਵਿਅਕਤੀਆਂ ਨੂੰ ਹੋਮ ਆਈਸੋਲੇਸ਼ਨ ਦੇ ਤਹਿਤ ਰੱਖਿਆ ਗਿਆ ਹੈ ਅਤੇ ਮੌਜੂਦਾ ਸਮੇਂ ਵਿਚ ਅਜਿਹੇ ਵਿਅਕਤੀਆਂ ਦੀ ਗਿਣਤੀ 3336 ਹੈ। ਅੱਜ 312 ਵਿਅਕਤੀਆਂ ਨੂੰ ਹੋਮ ਆਈਸੋਲੇਸ਼ਨ ਲਈ ਭੇਜਿਆ ਗਿਆ ਸੀ।

1124 ਸੈਂਪਲ ਜਾਂਚ ਲਈ ਭੇਜੇ
ਉਨ੍ਹਾਂ ਕਿਹਾ ਕਿ ਅੱਜ ਸ਼ੱਕੀ ਮਰੀਜ਼ਾਂ ਦੇ 1124 ਨਮੂਨੇ ਜਾਂਚ ਲਈ ਭੇਜੇ ਹਨ ਅਤੇ ਜਲਦ ਹੀ ਉਨ੍ਹਾਂ ਦੇ ਨਤੀਜੇ ਆਉਣ ਦੀ ਉਮੀਦ ਹੈ।ਦੂਜੇ ਪਾਸੇ ਡੀ.ਸੀ ਵਰਿੰਦਰ ਸ਼ਰਮਾ ਨੇ ਪੰਜਾਬ ਸਰਕਾਰ ਦੇ ਸਾਰੇ ਨਿਰਦੇਸ਼ਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਜੇਕਰ ਉਹ ਘਰ ਦੇ ਅੰਦਰ ਰਹਿਣਗੇ ਤਾਂ ਉਹ ਨਾ ਸਿਰਫ ਖੁਦ ਸੁਰੱਖਿਅਤ ਰਹਿਣਗੇ, ਸਗੋਂ ਸਾਰਿਆਂ ਨੂੰ ਸੁਰੱਖਿਅਤ ਰੱਖਣ ਵਿਚ ਵੀ ਯੋਗਦਾਨ ਦੇ ਸਕਣਗੇ।



error: Content is protected !!