BREAKING NEWS
Search

ਪੰਜਾਬ : ਆਪਣੇ ਜਨਮ ਦਿਨ ਦਾ ਕੇਕ ਕੱਟਦੇ ਹੋਏ ਮੁੰਡੇ ਨੂੰ ਏਦਾਂ ਮੌਤ ਲੈ ਗਈ ਆਪਣੇ ਨਾਲ – ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਅਕਸਰ ਇਹ ਕਿਹਾ ਜਾਂਦਾ ਹੈ ਕਿ ਕਿਸੇ ਵੀ ਮਾਹੌਲ ਨੂੰ ਜਾਂ ਕਿਸੇ ਵੀ ਪਲ ਨੂੰ ਉਸੇ ਸਮੇਂ ਵਿੱਚ ਚੰਗੀ ਤਰ੍ਹਾਂ ਜੀ ਲੈਣਾ ਚਾਹੀਦਾ ਹੈ ਕਦੇ ਕਿੰਤੂ ਪ੍ਰੰਤੂ ਨਹੀਂ ਕਰਨੀ ਚਾਹੀਦੀ ਕਿਉਂਕਿ ਕੋਈ ਵੀ ਸਮਾਂ ਵਾਪਸ ਮੁੜ ਕੇ ਨਹੀਂ ਆਉਂਦਾ। ਅਕਸਰ ਬਜ਼ੁਰਗ ਅਜਿਹਾ ਕਹਿੰਦੇ ਹਨ ਕਿ ਆਉਣ ਵਾਲਾ ਪਲ ਕਿਵੇਂ ਦਾ ਹੋਣਾ ਹੈ ਇਸ ਵਾਰ ਪਰਮਾਤਮਾ ਹੀ ਦੱਸ ਸਕਦਾ ਹੈ ਇਨਸਾਨ ਇਸ ਬਾਰੇ ਕੁਝ ਨਹੀਂ ਪਤਾ ਲੱਗਦਾ। ਇਸੇ ਤਰ੍ਹਾਂ ਇਕ ਹੋਰ ਅਜਿਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇਸ ਪਰਿਵਾਰ ਦੀਆਂ ਖੁਸ਼ੀਆਂ ਖੇੜੇ ਕੁਝ ਹੀ ਸਮੇਂ ਵਿੱਚ ਗ਼ਮਾਂ ਵਿਚ ਬਦਲ ਗਏ।

ਇਸ ਖਬਰ ਤੋਂ ਬਾਅਦ ਹਰ ਪਾਸੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।ਦਰਅਸਲ ਇਹ ਦਰਦਨਾਕ ਖ਼ਬਰ ਬਰਨਾਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇਕ ਮਜ਼ਦੂਰ ਪਰਿਵਾਰ ਦੀਆਂ ਖੁਸ਼ੀਆਂ ਉਸ ਸਮੇਂ ਮਾਤਮ ਵਿਚ ਬਦਲ ਗਈਆਂ ਜਦੋਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੱਡੇ ਪੁੱਤਰ ਦਾ ਜਨਮ ਦਿਨ ਮਨਾਇਆ ਜਾ ਰਿਹਾ ਸੀ। ਦੱਸ ਦਈਏ ਕਿ ਅਕਾਸ਼ਦੀਪ ਸਿੰਘ ਪੁੱਤਰ ਧਰਮਿੰਦਰ ਸਿੰਘ ਦਾ ਜਨਮ ਦਿਨ ਸੀ ਜਿਸ ਨੇ ਪਹਿਲਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਜਨਮ ਦਿਨ ਦੀਆਂ ਖੁਸ਼ੀਆਂ ਮਨਾ ਕੇ ਆਈਆਂ ਸੀ।

ਪ੍ਰਾਪਤ ਜਾਣਕਾਰੀ ਦੇ ਅਨੁਸਾਰ ਅਕਾਸ਼ਦੀਪ ਸਿੰਘ ਜਦੋ ਦੋਸਤਾਂ ਤੋਂ ਬਾਅਦ ਆਪਣੇ ਪਰਿਵਾਰਕ ਮੈਂਬਰਾਂ ਨਾਲ ਕੇਕ ਕੱਟ ਰਿਹਾ ਸੀ ਤਾਂ ਉਸ ਨੂੰ ਬਿਜਲੀ ਦਾ ਤੇਜ਼ ਕਰੰਟ ਲੱਗ ਗਿਆ ਜਿਸ ਕਾਰਨ ਉਸ ਦੀ ਮੌਕੇ ਤੇ ਮੌਤ ਹੋ ਗਈ। ਦੱਸ ਦੇਈਏ ਕਿ ਘਰ ਵਿੱਚ ਚੱਲ ਰਹੀ ਬਿਜਲੀ ਦੇ ਕੂਲਰ ਨਾਲ ਉਸ ਨੂੰ ਕਰੰਟ ਲੱਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਿਜਲੀ ਦੇ ਝਟਕੇ ਏਨੀ ਜ਼ਿਆਦਾ ਤੇਜ਼ ਸਨ ਕਿ ਅਕਾਸ਼ਦੀਪ ਸਿੰਘ ਨੂੰ ਬਿਜਲੀ ਨੇ ਪੂਰੀ ਝੰਜੋੜ ਦਿੱਤਾ ਸੀ।

ਦੱਸ ਦਈਏ ਕਿ ਜਦੋਂ ਅਕਾਸ਼ਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਘਟਨਾ ਬਾਰੇ ਪਤਾ ਲੱਗਿਆ ਤਾਂ ਤਾਂ ਉਨ੍ਹਾਂ ਵੱਲੋਂ ਨਜ਼ਦੀਕੀ ਹਸਪਤਾਲ ਵਿਚ ਜੇਰੇ ਇਲਾਜ ਲਈ ਅਕਾਸ਼ਦੀਪ ਨੂੰ ਲਿਜਾਇਆ ਗਿਆ ਪਰ ਉਥੇ ਪਹੁੰਚਦਿਆਂ ਹੀ ਡਾਕਟਰਾਂ ਦੇ ਵੱਲੋਂ ਅਕਾਸ਼ਦੀਪ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸ ਦੇਈਏ ਕਿ ਪਰਿਵਾਰਕ ਮੈਂਬਰਾਂ ਨੇ ਸਬੰਧੀ ਜਾਣਕਾਰੀ ਦਿੱਤੀ ਹੈ ਕਿ ਅਕਾਸ਼ਦੀਪ ਸਿੰਘ ਦਾ ਅੰਤਿਮ ਸੰਸਕਾਰ ਕੱਲ ਯਾਨੀ ਕਿ ਸੋਮਵਾਰ ਨੂੰ ਉਸਦੇ ਜੱਦੀ ਪਿੰਡ ਵਿੱਚ ਕੀਤਾ ਜਾਵੇਗਾ।



error: Content is protected !!