BREAKING NEWS
Search

ਪੰਜਾਬੀ ਫ਼ਿਲਮਾਂ ਦੇ ਸਿਤਾਰੇ ਦੀ ਬੁਢਾਪੇ ਵਿਚ ਕੋਈ ਨਹੀਂ ਕਰ ਰਿਹਾ ਸਹਾਇਤਾ

ਬਜ਼ੁਰਗ ਅਦਾਕਾਰ ਸਤੀਸ਼ ਕੌਲ ਦੁਨੀਆ ਭਰ ਵਿਚ ਲੱਖਾਂ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਰਹੇ। ਸਤੀਸ਼ ਕੌਲ ਨੇ ਕਈ ਵੱਡੀਆਂ ਫਿਲਮਾਂ ‘ਚ ਦਲੀਪ ਕੁਮਾਰ, ਦੇਵਆਨੰਦ, ਸ਼ਾਹਰੁਖ ਖਾਨ, ਨੂਤਨ, ਵਹੀਦਾ ਰਹਿਮਾਨ, ਧਰਮਿੰਦਰ ਤੇ ਰਾਜੇਸ਼ ਖੰਨਾ ਨਾਲ ਕੰਮ ਕੀਤਾ ਹੈ। ਉਹ ਕੁਝ ਸਮੇਂ ਤੋਂ ਬੀਮਾਰੀ ਨਾਲ ਜੂਝ ਰਹੇ ਹਨ। ਓਹਨਾ ਦੀ ਮਾਲੀ ਹਾਲਾਤ ਇੰਨੀ ਖਰਾਬ ਹੋ ਚੁੱਕੀ ਹੈ ਕਿ ਓਹਨਾ ਕੋਲ ਦੋ ਵਖ਼ਤ ਦੀ ਰੋਟੀ ਲਈ ਵੀ ਪੈਸੇ ਨਹੀਂ ਹਨ। ਉਹ ਕਿਸੇ ਦੇ ਘਰ ਵਿੱਚ ਲਾਚਾਰਾਂ ਵਾਂਗ ਰਹਿ ਰਹੇ ਹਨ। ਉਹਨਾਂ ਨੂੰ ਦਵਾਈਆਂ ਲੈਣ ਲਈ ਵੀ ਪੈਸੇ ਇਕੱਠੇ ਕਾਰਨ ਵਿੱਚ ਬਹੁਤ ਤੰਗੀ ਆ ਰਹੀ ਹੈ।

ਪੰਜਾਬੀ ਫਿਲਮਾਂ ਦਾ ‘ਅਮਿਤਾਭ ਬੱਚਨ’ ਆਖਿਆ ਜਾਣ ਵਾਲਾ ਮਸ਼ਹੂਰ ਅਭਿਨੇਤਾ ਸਤੀਸ਼ ਕੌਲ ਇਨ੍ਹੀਂ ਦਿਨੀਂ ਕਾਫੀ ਬੁਰੇ ਦੌਰ ‘ਚ ਗੁਜਰ ਰਹੇ ਹਨ। ਸਤੀਸ਼ ਕੌਲ ਦੀ ਆਰਥਿਕ ਤੰਗੀ ਤੇ ਬਜ਼ੁਰਗ ਅਵਸਥਾ ਨੇ ਉਨ੍ਹਾਂ ਨੂੰ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਕਰ ਦਿੱਤਾ ਹੈ। ਦੱਸ ਦਈਏ ਕਿ ਸਤੀਸ਼ ਕੌਲ ਨੂੰ ਲੁਧਿਆਣਾ ਦੇ ਇਕ ਬ੍ਰਿਧ ਆਸ਼ਰਮ ‘ਚ ਰੱਖਿਆ ਗਿਆ ਹੈ, ਜਿਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਦੱਸ ਦਈਏ ਕਿ ਜਦੋਂ ਇਸ ਬਾਰੇ ਉਨ੍ਹਾਂ ਦੀ ਇਕ ਫੈਨ ਸਤਿਆ ਦੇਵੀ ਨੂੰ ਪਤਾ ਲੱਗਾ ਤਾਂ ਉਹ ਸਤੀਸ਼ ਕੌਲ ਨੂੰ ਆਪਣੇ ਨਾਲ ਆਪਣੇ ਘਰ ਲੈ ਆਈ।ਹਾਲਾਂਕਿ ਸਤਿਆ ਦੇਵੀ ਕੋਲ ਖੁਦ ਦਾ ਮਕਾਨ ਨਹੀਂ ਹੈ, ਉਹ ਵੀ ਕਿਰਾਏ ਦੇ ਮਕਾਨ ‘ਚ ਆਪਣਾ ਜੀਵਨ ਬਤੀਤ ਕਰ ਰਹੀ ਹੈ। ਇਸੇ ਹੀ ਘਰ ‘ਚ ਸਤਿਆ ਦੇਵੀ ਐਕਟਰ ਸਤੀਸ਼ ਕੌਲ ਦੀ ਦੇਖ-ਭਾਲ ਕਰ ਰਹੀ ਹੈ।

ਸਤੀਸ਼ ਕੌਲ ਦਾ ਕਹਿਣਾ ਹੈ ਕਿ ਆਰਥਿਕ ਤੰਗੀ ਕਾਰਨ ਮੇਰਾ ਜੀਵਨ ਬਸਰ ਕਰਨਾ ਮੁਸ਼ਕਲ ਹੋ ਗਿਆ ਹੈ ਅਤੇ ਕੁਝ ਕਲਾਕਾਰਾਂ ਨੂੰ ਛੱਡ ਕੇ ਸਰਕਾਰ ਜਾਂ ਕਿਸੇ ਸਾਥੀ ਕਲਾਕਾਰ ਨੇ ਮੇਰੀ ਮਦਦ ਨਹੀਂ ਕੀਤੀ। ਜ਼ਿਕਰਯੋਗ ਹੈ ਕਿ ਸਤੀਸ਼ ਕੌਲ ਨੇ 300 ਪੰਜਾਬੀ ਤੇ ਹਿੰਦੀ ਫਿਲਮਾਂ ‘ਚ ਕੰਮ ਕੀਤਾ ਹੈ। ਉਨ੍ਹਾਂ ਨੇ ਪਾਲੀਵੁੱਡ ਫਿਲਮ ਇੰਡਸਟਰੀ ਨੂੰ ਕਈ ਪੰਜਾਬੀ ਸੁਪਰਹਿੱਟ ਫਿਲਮਾਂ ਵੀ ਦਿੱਤੀਆਂ ਹਨ।

ਉਨ੍ਹਾਂ ਨੇ ਆਪਣੀ ਜਮਾਂ ਪੂੰਜੀ ਐਕਟਿੰਗ ਸਕੂਲ ਖੋਲਣ ‘ਚ ਖਰਚ ਕਰ ਦਿੱਤੀ, ਜਿਸ ਕਾਰਨ ਉਨ੍ਹਾਂ ਨੂੰ ਆਰਥਿਕ ਨੁਕਸਾਨ ਝੱਲਣਾ ਪਿਆ। ਇਸ ਕਾਰਨ ਹੀ ਉਨ੍ਹਾਂ ਦੀ ਪਤਨੀ ਤੇ ਬੱਚਾ ਵੀ ਉਨ੍ਹਾਂ ਨੂੰ ਛੱਡ ਕੇ ਚਲੇ ਗਏ। ਆਰਥਿਕ ਮੰਦਹਾਲੀ ਕਾਰਨ ਸਤੀਸ਼ ਕੌਲ ਇਕੱਲੇ ਜੀਵਨ ਜਿਊਣ ਲਈ ਮਜ਼ਬੂਰ ਹੋ ਗਏ। ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਕਲਾਕਾਰਾਂ ਦੀ ਬਣਦੀ ਸਹਾਇਤਾ ਕੀਤੀ ਜਾਵੇ ਤੇ ਉਨ੍ਹਾਂ ਨੂੰ ਬਣਦਾ ਮਾਣ ਭੱਤਾ ਵੀ ਦਿੱਤਾ ਜਾਵੇ ਤਾਂ ਜੋ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦੇ ਆਖਰੀ ਦਿਨਾਂ ‘ਚ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਨਾ ਹੋਣਾ ਪਵੇ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ



error: Content is protected !!