BREAKING NEWS
Search

ਪੰਜਾਬੀ ਗਾਇਕ ਨੇ ਕਰਤਾ ਪੰਜਾਬ ਚ ਵੱਡਾ ਕਾਂਡ – ਤਾਜਾ ਵੱਡੀ ਖਬਰ

ਇਸ ਵੇਲੇ ਦੀ ਵੱਡੀ ਖਬਰ ਪੰਜਾਬ ਤੋਂ ਆ ਰਹੀ ਹੈ ਜਿਥੇ ਇਕ ਪੰਜਾਬੀ ਗਾਇਕ ਨੇ ਵੱਡਾ ਕਾਂਡ ਕਰ ਦਿੱਤਾ ਹੈ।

ਮਲੇਰਕੋਟਲਾ ਦੀ ਮਾਡਲ ਗ੍ਰਾਮ ਕਾਲੋਨੀ ਦੇ 26-27 ਸਾਲਾ ਨੌਜਵਾਨ ਪੰਜਾਬੀ ਗਾਇਕ ਅਸਲਮ ਨੇ ਇੱਕ ਬੱਚੇ ਦੀ ਮਾਂ ਮਨਪ੍ਰੀਤ ਕੌਰ ਪਤਨੀ ਨਰਿੰਦਰ ਪਾਲ ਉਰਫ਼ ਬੱਬੀ ਬਾਬਾ ਨੂੰ ਕੋਈ ਚੀਜ਼ ਖੁਆ ਦਿੱਤੀ ਅਤੇ ਫੇਰ ਲਾਈਵ ਹੋ ਕੇ ਆਪਣੀ ਜਾਨ ਦੇ ਦਿੱਤੀ। ਅਸਲਮ ਨੇ ਲਾਈਵ ਹੋ ਕੇ ਮਨਪ੍ਰੀਤ ਕੌਰ ਤੇ ਉਸ ਨੂੰ ਧੋ-ਖਾ ਦੇਣ ਦੇ ਦੋ-ਸ਼ ਲਗਾਏ ਹਨ। ਉਸ ਦੇ ਦੱਸਣ ਅਨੁਸਾਰ ਮਨਪ੍ਰੀਤ ਨੇ ਉਸ ਨੂੰ ਨਿਕਾਹ ਕਰਵਾਉਣ ਦਾ ਵਾਅਦਾ ਕਰਕੇ ਉਸ ਨਾਲ ਧੋ-ਖਾ ਕੀਤਾ ਹੈ। ਮਨਪ੍ਰੀਤ ਕੌਰ ਫਿਲੌਰ ਦੇ ਇੱਕ ਪਿੰਡ ਰਾਜਕੁਮਾਰ ਨੇੜੇ ਇੱਕ ਡੇਰਾ ਚਲਾਉਂਦੀ ਸੀ।

ਪੁਲਿਸ ਨੇ 174 ਦੀ ਕਾਰਵਾਈ ਕਰ ਦਿੱਤੀ ਹੈ। ਅਸਲਮ ਦੇ ਪਿਤਾ ਤਰਸੇਮ ਮੁਹੰਮਦ ਪੁੱਤਰ ਮਹਿਮਾ ਖਾਨ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਪੁੱਤਰ ਕਵਾਲੀਆਂ ਤੇ ਪੰਜਾਬੀ ਗੀਤ ਗਾਉਣ ਦਾ ਕੰਮ ਕਰਦਾ ਸੀ। ਉਨ੍ਹਾਂ ਨੇ ਖਾਨ ਬ੍ਰਦਰਜ਼ ਨਾਮ ਦੀ ਪਾਰਟੀ ਬਣਾਈ ਹੋਈ ਸੀ। ਤਰਸੇਮ ਮੁਹੰਮਦ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੁੱਤਰ ਉਨ੍ਹਾਂ ਨੂੰ ਇਹ ਕਹਿ ਕੇ ਆਇਆ ਸੀ ਕਿ ਉਹ ਆਪਣੇ ਕਿਸੇ ਦੋਸਤ ਕੋਲ ਜਾ ਰਿਹਾ ਹੈ। ਉਸ ਦੇ ਦੋਸਤਾਂ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਕਿ ਅਸਲਮ ਨੇ ਲਾਈਵ ਹੋ ਕੇ ਆਪਣੀ ਜਾਨ ਦੇਣ ਬਾਰੇ ਕਿਹਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਉਹ ਨਹੀਂ ਜਾਣਦੇ ਕਿ ਅਸਲਮ ਇੱਥੇ ਕਿਵੇਂ ਆਇਆ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿਤੀ ਹੈ ਕਿ ਰਾਜ ਕੁਮਾਰ ਪਿੰਡ ਦੇ ਨੇੜੇ ਸੰਤ ਊਸ਼ਾ ਰਾਣੀ ਦੇ ਨਾਮ ਦਾ ਡੇਰਾ ਹੈ। ਉਨ੍ਹਾਂ ਦਾ ਆਪਣਾ ਤਾਂ ਦੇਹਾਂਤ ਹੋ ਚੁੱਕਾ ਹੈ। ਜਦ ਕਿ ਡੇਰੇ ਨੂੰ ਉਨ੍ਹਾਂ ਦੀ ਨੂੰਹ ਮਨਪ੍ਰੀਤ ਕੌਰ ਪਤਨੀ ਨਰਿੰਦਰ ਪਾਲ ਉਰਫ਼ ਬੱਬੀ ਬਾਬਾ ਚਲਾਉਂਦੀ ਹੈ। ਉਸ ਦਾ 11 ਸਾਲ ਦਾ ਇਕ ਪੁੱਤਰ ਵੀ ਹੈ। ਅਧਿਕਾਰੀ ਅਨੁਸਾਰ ਅਸਲਮ ਡੇਰੇ ਵਿੱਚ ਮਨਪ੍ਰੀਤ ਨਾਲ ਰਹਿੰਦਾ ਸੀ। ਅਸਲਮ 2 ਤਰੀਕ ਨੂੰ ਇੱਥੇ ਆਇਆ।

ਮਨਪ੍ਰੀਤ ਅਤੇ ਅਸਲਮ ਵਿਚਕਾਰ ਕੋਈ ਗੱਲਬਾਤ ਹੋਣ ਤੇ ਅਸਲਮ ਨੇ ਪਹਿਲਾਂ ਉਸ ਨੂੰ ਕੋਈ ਚੀਜ਼ ਦੇ ਦਿੱਤੀ ਅਤੇ ਫੇਰ ਲਾਈਵ ਹੋ ਕੇ ਦੱਸਿਆ ਕਿ ਮਨਪ੍ਰੀਤ ਕੌਰ ਧੋ-ਖੇ-ਬਾ-ਜ਼ ਔਰਤ ਹੈ। ਮਨਪ੍ਰੀਤ ਨੇ ਉਸ ਨਾਲ ਨਿਕਾਹ ਕਰਵਾਉਣ ਦਾ ਵਾਅਦਾ ਕੀਤਾ ਸੀ ਪਰ ਹੁਣ ਧੋ-ਖਾ ਦੇ ਦਿੱਤਾ। ਉਸ ਨੇ ਲਾਈਵ ਹੋ ਕੇ ਕਿਹਾ ਕਿ ਉਹ ਆਪਣੀ ਜੀਵਨ ਲੀਲਾ ਸਮਾਪਤ ਕਰ ਰਿਹਾ ਹੈ। ਪੁਲਿਸ ਅਧਿਕਾਰੀ ਅਨੁਸਾਰ ਉਨ੍ਹਾਂ ਨੇ 174 ਦੀ ਕਾਰਵਾਈ ਦਰਜ ਕੀਤੀ ਹੈ। ਜੇਕਰ ਕੋਈ ਹੋਰ ਤੱਥ ਸਾਹਮਣੇ ਆਏ ਤਾਂ ਉਸ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ।



error: Content is protected !!