BREAKING NEWS
Search

ਪੰਜਾਬੀ ਖੇਤੀ ਕਾਮਿਆਂ ਨੇ ਕੀਤਾ ਅਜਿਹਾ ਕੰਮ ਕੇ ਗੋਰੇ ਦੇਖਦੇ ਹੀ ਰਹਿ ਗਏ

ਆਈ ਤਾਜਾ ਵੱਡੀ ਖਬਰ

ਮਿਲਾਨ/ਇਟਲੀ (ਸਾਬੀ ਚੀਨੀਆ): ਇਟਲੀ ਦੇ ਖੇਤੀ ਫਾਰਮ ਤੇ ਕੰਮ ਕਰਨ ਵਾਲੇ ਕਾਮਿਆਂ ਨੇ ਆਪਣੀ ਮਿਹਨਤ ਦੀ ਹੱਡਭੰਨਵੀ ਕਮਾਈ ਵਿਚੋਂ 10 ਹਜਾਰ ਯੂਰੋ ਰੈੱਡ ਕਰੋਸ (ਸਿਹਤ ਵਿਭਾਗ) ਨੂੰ ਦਾਨ ਵਜੋਂ ਦੇਕੇ ਇਟਲੀ ਚੋ ਰਹਿੰਦੇ ਭਾਰਤੀ ਭਾਈਚਾਰੇ ਦਾ ਅਜਿਹਾ ਮਾਣ ਵਧਾਇਆ ਕਿ ਗੋਰੇ ਵੀ ਵੇਖਦੇ ਰਹਿ ਗਏ। ਲਾਤੀਨਾ ਜਿਲ੍ਹੇ ਦੇ ਓਰਤੋਲਾਡਾਂ ਫੁੱਲਾਂ ਦੇ ਫਾਰਮ ਹਾਊਸ ‘ਤੇ ਕੰਮ ਕਰਨ ਵਾਲੇ ਕਾਮਿਆਂ ਨੇ ਆਪਣੀ ਮਿਹਨਤ ਦੀ ਕਮਾਈ ਨੂੰ ਸਫਲਾ ਕਰਦਿਆਂ ਕੋਰੋਨਾਵਾਇਰਸ ਦੇ ਪੀੜਤ ਮਰੀਜਾਂ ਦੇ ਇਲਾਜ ਲਈ ਇਹ

ਮਾਇਆ ਦਾਨ ਵਜੋਂ ਦੇਕੇ ਨਵੀਂ ਮਿਸਾਲ ਪੈਦੀ ਕੀਤੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਟਲੀ ਵਿਚ ਕੋਈ 40 ਤੋਂ 50 ਦੇਸ਼ਾਂ ਦੇ ਵਿਦੇਸ਼ੀ ਨਾਗਰਿਕ ਰੋਜੀ ਰੋਟੀ ਕਮਾ ਕਿ ਆਪਣੇ ਘਰਾਂ ਨੂੰ ਪੈਸੇ ਭੇਜ ਰਹੇ ਹਨ ਪਰ ਇਸ ਔਖੀ ਘੜੀ ਵਿਚ ਭਾਰਤੀ ਖਾਸ ਕਰਕੇ ਪੰਜਾਬੀ ਭਾਈਚਾਰੇ ਦੇ ਲੋਕ ਇਕ ਮਿਸਾਲ ਬਣਕੇ ਸਾਹਮਣੇ ਆਏ ਹਨ. ਜਿੰਨਾਂ ਵੱਲੋ ਆਪਣੀਆਂ ਜੇਬਾਂ ਵਿਚੋਂ ਯੂਰੋ ਇਕੱਠੇ ਕਰਕੇ ਇਟਲੀ ਨੂੰ ਇਸ ਭਿਆਨਕ ਮਹੀਮਾਰੀ ਨਾਲ ਲੜਨ ਲਈ ਸਹਿਯੋਗ ਦਿੱਤਾ ਜਾ ਰਿਹਾ ਹੈ।

ਦੱਸਣਯੋਗ ਹੈ ਕਿ ਇਟਾਲੀਅਨ ਸਰਕਾਰ ਵੱਲੋਂ ਇੱਥੇ ਰਹਿਣ ਵਾਲਿਆਂ ਲਈ ਮੈਡੀਕਲ ਸਹੂਲਤਾਂ ਬਿਲਕੁਲ ਮੁਫਤ ਹਨ। ਬਿਨਾਂ ਕਿਸੇ ਭੇਦਭਾਵ ਦੇ ਸਭ ਦਾ ਇਲਾਜ ਬਿਲਕੁਲ ਫਰੀ ਕੀਤਾ ਜਾਂਦਾ ਹੈ। ਕਈ ਵੱਡੀਆਂ-ਵੱਡੀਆਂ ਫਰਮਾਂ ਵਲੋ ਲੱਖਾਂ ਯੂਰੋ ਦਾਨ ਵਜੋਂ ਦੇਕੇ ਦੇਸ਼ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਉੱਥੇ ਇਟਲੀ ਦੇ ਵੱਖ-ਵੱਖ ਹਿੱਸਿਆਂ ਵਿਚ ਰਹਿੰਦੇ ਪੰਜਾਬੀਆਂ ਵੱਲੋ ਵੀ ਹਜਾਰਾਂ ਯੂਰੋ ਸਿਹਤ ਸਹੂਲਤਾਂ ਲਈ ਦਾਨ ਵਜੋਂ ਦੇਕੇ ਗੁਰੂਆਂ ਦੇ ਫੁਰਮਾਨ ਨੂੰ ਗੋਰੇ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |error: Content is protected !!