ਅਸਮਾਨੋਂ ਆਈ ਆਫ਼ਤ ਗਰੀਬ ਪ੍ਰੀਵਾਰ ਦੇ 5 ਜੀਅ ਥਲੇ ਦਬੇ
ਦਸੂਹਾ (ਅਮਰੀਕ)— ਅੱਜ ਦਸੂਹਾ ਦੇ ਪਿੰਡ ਡੁੱਗਰੀ ‘ਚ ਇਕ ਬਹੁਤ ਹੀ ਗਰੀਬ ਪਰਿਵਾਰ ‘ਤੇ ਉਸ ਸਮੇਂ ਕਹਿਰ ਢਹਿ ਗਿਆ ਜਦੋਂ ਉਹ ਦੁਪਿਹਰ ਸਮੇਂ ਆਪਣੇ ਘਰ ‘ਚ ਅਰਾਮ ਕਰੇ ਸਨ ਤਾਂ ਅਚਾਨਕ ਹੀ ਘਰ ਦੀ ਛੱਤ ਉਨ੍ਹਾਂ ‘ਤੇ ਆ ਡਿੱਗੀ। ਇਸ ਦੌਰਾਨ ਮਲਬੇ ਹੇਠਾਂ 5 ਲੋਕ ਦੱਬੇ ਗਏ, ਜਿਨ੍ਹਾਂ ‘ਚ ਘਰ ਦਾ ਮਾਲਕ ਰੂਪ ਲਾਲ, ਉਸ ਦੀ ਪਤਨੀ ਗੁਰਦੇਵ ਕੌਰ, ਉਸ ਦੀ ਲੜਕੀ ਬੰਤਾ ਦੇਵੀ, ਧੋਤੀ ਲਵਪ੍ਰੀਤ ਕੌਰ ਅਤੇ ਇਕ ਗੁਆਂਢਣ ਸੀਮਾ ਰਾਣੀ ਮਲਬੇ ਹੇਠਾਂ ਦੱਬੇ ਗਏ।
ਜਦੋਂ ਛੱਤ ਡਿੱਗਣ ਦੀ ਆਵਾਜ਼ ਆਈ ਤਾਂ ਪਿੰਡ ਦੇ ਲੋਕ ਨੇ ਬੜੀ ਮੁਸ਼ਕਿਲ ਦੇ ਨਾਲ ਉਨ੍ਹਾਂ ਨੂੰ ਮਲਬੇ ਹੇਠਾਂ ਤੋਂ ਕੱਢ ਕੇ ਦਸੂਹਾ ਦੇ ਸਿਵਲ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ। ਇਸ ਹਾਦਸੇ ‘ਚ ਘਰ ਦੇ ਮਾਲਕ ਰੂਪ ਲਾਲ ਉਸ ਦੀ ਪਤਨੀ ਅਤੇ ਉਸ ਦੀ ਲੜਕੀ ਗੰ ਭੀ ਰ ਜ਼ਖ਼ਮੀ ਹੋ ਗਏ ਹਨ।
ਪਿੰਡ ਦੇ ਲੋਕਾਂ ਨੇ ਦੱਸਿਆ ਕਿ ਇਹ ਬਹੁਤ ਹੀ ਗਰੀਬ ਪਰਿਵਾਰ ਹੈ ਅਤੇ ਕਾਫ਼ੀ ਸਮੇਂ ਤੋਂ ਇਕ ਹੀ ਕਮਰੇ ‘ਚ ਰਹਿ ਰਿਹਾ ਸੀ, ਜਿਸ ‘ਚ ਵੀ ਕਾਫ਼ੀ ਸਮੇਂ ਤੋਂ ਤਰੇੜਾਂ ਆਈਆਂ ਹੋਈਆਂ ਸਨ ਪਰ ਘਰ ‘ਚ ਅੱਤ ਦੀ ਗਰੀਬੀ ਕਾਰਨ ਮੁਰੰਮਤ ਵੀ ਨਹੀਂ ਕਰਵਾ ਹੋਈ ਅਤੇ ਕੁਝ ਦਿਨ ਪਹਿਲਾਂ ਪਏ ਮੀਂਹ ਕਰਕੇ ਅੱਜ ਮਕਾਨ ਦੀ ਛੱਤ ਡਿੱਗ ਗਈ।
ਰੂਪ ਲਾਲ ਦੀ ਉਮਰ ਤਕਰੀਬਨ 60 ਸਾਲ ਹੈ ਅਤੇ ਪਹਿਲਾਂ ਹੀ ਮਜ਼ਦੂਰੀ ਕਰਦੇ ਸਮੇਂ ਦੇ ਲੱਕ ਦੇ ਸੱਟ ਲੱਗਣ ਕਾਰਨ ਮਜ਼ਦੂਰੀ ਵੀ ਨਹੀਂ ਕਰ ਹੁੰਦੀ ਸੀ ਅਤੇ ਵਹਿਲਾ ਹੀ ਰਹਿੰਦਾ ਸੀ ਅਤੇ ਨਾ ਹੀ ਕੋਈ ਲੜਕਾ ਸੀ, ਜੋ ਉਸ ਦਾ ਘਰ ਚਲਾ ਸਕੇ। ਇਸ ਕਰਕੇ ਘਰ ਦੀ ਆਰਥਿਕ ਹਾਲਾਤ ਬਹੁਤ ਹੀ ਮਾੜੇ ਹਨ। ਉਨ੍ਹਾਂ ਕਿਹਾ ਕੀ ਇਕੋ ਇਕ ਕਮਰਾ ਸੀ, ਉਸ ਦੀ ਵੀ ਛੱਤ ਕੱਚੀ ਹੋਣ ਕਰਕੇ ਡਿੱਗ ਪਈ ਹੈ ਉਹ ਵੀ ਹੁਣ ਕਿਥੇ ਰਹਿਣਗੇ। ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਹੋਰ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨੂੰ ਵੀ ਮਦਦ ਦੀ ਗੁਹਾਰ ਲਗਾਈ ਹੈ ਤਾਂ ਜੋ ਆਪਣਾ ਘਰ ਬਣਾ ਕੇ ਰਹਿ ਸਕਣ।
ਤਾਜਾ ਜਾਣਕਾਰੀ