ਸਰਪੰਚੀ ਦੀਆਂ ਚੋਣਾਂ ਵਿੱਚ ਇਸ ਵਾਰ ਨੌਜਵਾਨ ਵਰਗ ਵੀ ਕਿਸਮਤ ਅਜ਼ਮਾ ਰਿਹਾ ਹੈ। ਜਲੰਧਰ ਦੇ ਪਿੰਡ ਸੱਤੋਵਾਲੀ ਵਿੱਚ 21 ਸਾਲਾਂ ਕਾਨੂੰਨ ਦੀ ਪੜ੍ਹਾਈ ਕਰ ਰਹੀ ਇੰਦਰਪ੍ਰੀਤ ਕੌਰ ਦਾ ਆਪਣੇ ਹੀ ਪਿੰਡ ਦੀ ਅੱਠਵੀਂ ਪਾਸ ਜੋਤੀ ਔਰਤ ਨਾਲ ਮੁਕਾਬਲਾ ਹੈ।
ਫੌਜੀ ਪਰਿਵਾਰ ਵਿੱਚੋਂ ਇੰਦਰਪ੍ਰੀਤ ਕੌਰ ਸਰਪੰਚ ਬਣ ਕੇ ਪਿੰਡ ਦੀ ਸੇਵਾ ਕਰਨ ਦੇ ਨਾਲ ਭ੍ਰਿਸ਼ਟਾਚਾਰ ਖਤਮ ਕਰਨਾ ਚਾਹੁੰਦੀ ਹੈ। ਇੰਦਰਪ੍ਰੀਤ ਐਲਐਲਬੀ ਦੇ ਆਖ਼ਰੀ ਸਾਲ ਦੀ ਪੜ੍ਹਾਈ ਕਰ ਰਹੀ ਹੈ।
ਇੰਦਰਪ੍ਰੀਤ ਦੇ ਹੱਕ ਵਿੱਚ ਉਸਦੇ ਸਾਥੀ ਚੋਣ ਪ੍ਰਚਾਰ ਕਰ ਰਹੇ ਹਨ। ਉਸ ਨੇ ਕਿਹਾ ਕਿ ਉਹ ਸ਼ੁਰੂ ਤੋਂ ਪਿੰਡ ਵਿੱਚ ਹੀ ਰਹੀ ਹੈ ਇਸ ਲਈ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਵੀ ਚੰਗੀ ਤਰਾਂ ਜਾਣਦੀ ਹੈ। ਸੱਤੋਵਾਲੀ ਛੋਟਾ ਜਿਹਾ ਪਿੰਡ ਹੈ ਜਿਸ ਵਿੱਚ ਮਹਿਜ਼ 60 ਘਰ ਅਤੇ 253 ਵੋਟਾਂ।
ਇੰਦਰਪ੍ਰੀਤ ਦਾ ਕਹਿਣਾ ਹੈ ਕਿ ਛੇ ਮਹੀਨੇ ਪਹਿਲਾਂ ਪਿੰਡ ਦੀ ਗਲੀ ਬਣੀ ਅਤੇ ਤਿੰਨ ਮਹੀਨੇ ਬਾਅਦ ਹੀ ਟੁੱਟ ਗਈ। ਇਸਲਈ ਉਹ ਭ੍ਰਿਸ਼ਟਾਚਾਰ ਖਿਲਾਫ ਲੜ੍ਹ ਕੇ ਲੋਕਾਂ ਦਾ ਸਾਥ ਦੇਣਾ ਚਾਹੁੰਦੀ ਹੈ।
ਇੰਦਰਪ੍ਰੀਤ ਦੇ ਚੋਣ ਲੜਣ ਨੂੰ ਲੈ ਪਰਿਵਾਰ ਦੀਆਂ ਔਰਤਾਂ ਨੂੰ ਕਾਫੀ ਖੁਸ਼ੀ ਹੈ ਕਿ ਉਨਾਂ ਦੀ ਬੱਚੀ ਸਮਾਜ ਲਈ ਕੁਝ ਕਰਨਾ ਚਾਹੁੰਦੀ ਹੈ।
ਉਸਦੇ ਪਿਤਾ ਕਾਰਗਿਲ ਦੇ ਲੜਾਈ ਲੜ ਚੁੱਕੇ ਰਿਟਾਇਰਡ ਫੌਜੀ ਹਨ। ਉਨ੍ਹਾਂ ਨੇ ਵੀ ਪਿੰਡ ਵਿੱਚ ਕਈ ਕੰਮ ਕੀਤੇ ਹਨ। ਕਈ ਤਰ੍ਹਾਂ ਘਪਲਿਆਂ ਨੂੰ ਸਾਹਮਣੇ ਲੈ ਕੇ ਆਏ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਕੁੜੀਆਂ ਨੂੰ ਅੱਗੇ ਵੱਧਣ ਦੇ ਮੌਕੇ ਦੇਣੇ ਚਾਹੀਦੇ ਹਨ।
ਇੰਤਰਪ੍ਰੀਤ ਦੇ ਮੁਕਾਬਲੇ ਵਿੱਚ ਇੰਦਰਪ੍ਰੀਤ ਦਾ ਮੁਕਾਬਲਾ ਵੀ ਮਹਿਲਾ ਨਾਲ ਹੀ ਹੈ। ਉਸ ਦਾ ਮੁਕਾਬਲਾ ਜੋਤੀ ਨਾਲ ਹੋਏਗਾ। ਜੋਤੀ ਸਿਰਫ ਅੱਠ ਜਮਾਤਾਂ ਪੜ੍ਹੀ ਹੋਈ ਹੈ।
ਜਯੋਤੀ ਦੇ ਪਤੀ ਵਾਰਡ ਨੰਬਰ 5 ਤੋਂ ਪੰਚ ਚੁਣੇ ਜਾ ਚੁੱਕੇ ਹਨ। ਇਹ ਵਾਰਡ ਔਰਤਾਂ ਵਾਸਤੇ ਰਾਖਵਾਂ ਹੋ ਗਿਆ। ਜਯੋਤੀ ਦੇ ਪਤੀ ਹਰਜਿੰਦਰਪਾਲ ਦਾ ਕਹਿਣਾ ਹੈ ਕਿ ਸਾਰਾ ਪਿੰਡ ਉਨ੍ਹਾਂ ਦੇ ਨਾਲ ਹੈ। ਉਹੀ ਇਹ ਚੋਣ ਜਿੱਤਣਗੇ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਤਾਜਾ ਜਾਣਕਾਰੀ