BREAKING NEWS
Search

ਪ੍ਰੇਮੀ ਨੂੰ ਮਿਲਣ ਜਾਣ ਤੋਂ ਰੋਕਿਆ ਤਾਂ ਗੁੱਸੇ ਵਿੱਚ ਆਈ ਪਤਨੀ ਨੇ ਕੀਤਾ ਪਤੀ ਦਾ ਕਤਲ ਅਤੇ ਫਿਰ ….

ਰਾਜਪੁਰਾ ਨੇੜਲੇ ਪਿੰਡ ਨੈਣਾਂ ‘ਚ ਕਥਿਤ ਨਾਜਾਇਜ਼ ਸੰਬੰਧਾਂ ਤੋਂ ਰੋਕਣ ‘ਤੇ ਪਤਨੀ ਵਲੋਂ ਪਤੀ ਦੀ ਤੇਜ਼ਧਾਰ ਹਥਿਆਰ ਨਾਲ ਕਤਲ ਕਰਨ ਦੀ ਖ਼ਬਰ ਹੈ | ਜਾਣਕਾਰੀ ਮੁਤਾਬਿਕ ਨੈਣਾਂ ਵਾਸੀ ਹਰਵਿੰਦਰ ਸਿੰਘ ਦਾ ਵਿਆਹ ਕਰੀਬ 10 ਸਾਲ ਪਹਿਲਾਂ ਜਸਵਿੰਦਰ ਕੌਰ ਵਾਸੀ ਮੁਹਾਲੀ ਨੇੜਲੇ ਪਿੰਡ ਹੁਸ਼ਿਆਰਪੁਰ ਦੇ ਨਾਲ ਹੋਇਆ ਸੀ | ਪਤੀ-ਪਤਨੀ ਦਾ ਆਪਸ ‘ਚ ਕਾਫ਼ੀ ਦੇਰ ਤੋਂ ਝਗੜਾ ਚੱਲਦਾ ਰਹਿੰਦਾ ਸੀ |

ਇਸ ਪਿੱਛੇ ਸ਼ੱਕ ਕੀਤਾ ਜਾਂਦਾ ਸੀ ਕਿ ਜਸਵਿੰਦਰ ਕੌਰ ਦੇ ਚੰਡੀਗੜ੍ਹ ਵਾਸੀ ਗਗਨ ਨਾਲ ਨਾਜਾਇਜ਼ ਸੰਬੰਧ ਸਨ ਜਿਸ ਗੱਲ ਨੂੰ ਲੈ ਕੇ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਰੋਕਦਾ ਸੀ ਪਰ ਉਹ ਰੁਕਣ ਦੀ ਬਜਾਏ ਲੜਾਈ ਝਗੜਾ ਕਰਦੀ ਸੀ | ਜਾਣਕਾਰੀ ਮੁਤਾਬਿਕ ਬੀਤੇ ਰਾਤ ਜਸਵਿੰਦਰ ਕੌਰ ਨੇ ਬਿਨਾਂ ਕਿਸੇ ਕਾਰਨ ਘਰ ‘ਚ ਕਾਟੋ ਕਲੇਸ਼ ਸ਼ੁਰੂ ਕਰ ਦਿੱਤਾ |

ਇਸ ਲੜਾਈ ਦੇ ਚੱਲਦਿਆਂ ਜਸਵਿੰਦਰ ਕੌਰ ਨੇ ਹਰਵਿੰਦਰ ਸਿੰਘ ‘ਤੇ ਚਾਕੂ ਦੇ ਕਈ ਵਾਰ ਕੀਤੇ, ਜਿਸ ਨਾਲ ਉਹ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ | ਜ਼ਖਮੀ ਹਾਲਤ ‘ਚ ਉਸ ਨੂੰ ਇਕ ਨਿੱਜੀ ਹਸਪਤਾਲ ‘ਚ ਲੈ ਗਏ | ਜਿੱਥੋਂ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਸ ਨੰੂ ਪੀ.ਜੀ.ਆਈ ਚੰਡੀਗੜ੍ਹ ਰੈਫ਼ਰ ਕੀਤਾ |

ਇੱਥੇ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਜ਼ਿੰਦਗੀ ਦੀ ਲੜਾਈ ਹਾਰ ਗਿਆ ਅਤੇ ਉਸ ਦੀ ਮੌਤ ਹੋ ਗਈ | ਇਸ ‘ਤੇ ਸਦਰ ਥਾਣਾ ਮੁਖੀ ਵਿਜੇ ਪਾਲ ਨੇ ਦੱਸਿਆ ਕਿ ਹਰਵਿੰਦਰ ਸਿੰਘ ਦੀ ਮਾਤਾ ਦੇ ਬਿਆਨਾਂ ‘ਤੇ ਪਤਨੀ ਜਸਵਿੰਦਰ ਕੌਰ, ਉਸ ਦੇ ਸਹੁਰਾ ਅਤੇ ਗਗਨ ਦੇ ਿਖ਼ਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |error: Content is protected !!