BREAKING NEWS
Search

ਪੋਤੇ ਦੀ ਕਿਤਾਬ ਅੰਦਰੋਂ ਦਾਦੀ ਨੂੰ ਲੱਭਿਆ ਖਜ਼ਾਨਾ, ਮਿੰਟਾਂ ਚ ਬਣੀ ਕਰੋੜਪਤੀ – ਦੇਖੋ ਅਜੀਬ ਮਾਮਲਾ

ਪੋਤੇ ਨੂੰ ਪੜ੍ਹਾਉਂਦੇ-ਪੜ੍ਹਾਉਂਦੇ ਕਰੋੜਪਤੀ ਬਣੀ ਦਾਦੀ, ਕਿਤਾਬ ਅੰਦਰੋਂ ਲੱਭਿਆ ਖਜ਼ਾਨਾ, ਜਾਣੋ ਕੀ ਹੈ ਮਾਮਲਾ

ਮਾਂਟਰੀਅਲ: ਕੈਨੇਡਾ ‘ਚ ਇੱਕ ਜੋੜੇ ਨੇ ਕਿਤਾਬ ਦੇ ਪੰਨਿਆਂ ‘ਚ ਮਹੀਨੀਆਂ ਤੋਂ ਗੁੰਮ ਪਈ ਲਾਟਰੀ ਦੀ ਟਿਕਟ ਤੋਂ 10 ਲੱਖ ਕੈਨੇਡੀਅਨ ਡਾਲਰ ਜਿੱਤੇ ਹਨ। ਲੋਟੋ- ਕਿਊਬੈਕ ਸੰਗਠਨ ਨੇ 3 ਅਪ੍ਰੈਲ ਨੂੰ ਇਸ ਜੋੜੇ ਦੇ 7.5 ਲੱਖ ਅਮਰੀਕੀ ਡਾਲਰ (ਲਗਭਗ 5 ਕਰੋੜ 16 ਲੱਖ ਰੁਪਏ) ਜਿੱਤਣ ਦੀ ਘੋਸ਼ਣਾ ਕੀਤੀ।

ਨਿਕੋਲ ਪੇਡਨਾਲਟ ਅਤੇ ਰਾਜਰ ਲਾਰੋਕ ਨੂੰ ਪਿਛਲੇ ਹੀ ਹਫਤੇ ਪਤਾ ਚੱਲਿਆ ਕਿ ਉਨ੍ਹਾਂ ਕੋਲ ਪੰਜ ਅਪ੍ਰੈਲ, 2018 ਦੀ ਇੱਕ ਲਾਟਰੀ ਟਿਕਟ ਪਈ ਹੈ ਜਿਸ ‘ਤੇ 10 ਲੱਖ ਕੈਨੇਡੀਅਨ ਡਾਲਰ ਦਾ ਇਨਾਮ ਨਿਕਲਿਆ ਹੈ।

ਪੇਡਨਾਲਟ ਆਪਣੇ ਪੋਤੇ ਦੇ ਹੋਮਵਰਕ ਵਿੱਚ ਉਸਦੀ ਮਦਦ ਕਰ ਰਹੀ ਸੀ ਉਸੀ ਦੌਰਾਨ ਉਸਨੂੰ ਇਹ ਲਾਟਰੀ ਦੀ ਟਿਕਟ ਮਿਲੀ। ਪਤੀ-ਪਤਨੀ ਨੇ ਇਹ ਟਿਕਟ 2018 ਦੇ ਵੈਲੇਂਟਾਈਨਜ਼ ਡੇਅ ‘ਤੇ ਖਰੀਦੀ ਸੀ।

ਪੇਡਨਾਲਟ ਦਾ ਕਹਿਣਾ ਹੈ ਕਿ ਜੇਕਰ ਮੇਰੇ ਪੋਤੇ ਨੇ ਹੋਮਵਰਕ ‘ਚ ਮਦਦ ਨਾ ਮੰਗੀ ਹੁੰਦੀ ਤਾਂ ਮੈਨੂੰ ਇਹ ਲਾਟਰੀ ਟਿਕਟ ਕਦੇ ਨਾ ਮਿਲਦੀ।

ਲਾਟਰੀ ਦੇ ਮਾਮਲੇ ਵਿੱਚ ਪੇਡਨਾਲਟ ਡਬਲ ਲਕੀ ਰਹੀ ਕਿਉਂਕਿ ਇੱਕ ਤਾਂ ਉਨ੍ਹਾਂ ਦੀ ਟਿਕਟ ‘ਤੇ 10 ਲੱਖ ਕੈਨੇਡੀਅਨ ਡਾਲਰ ਦਾ ਇਨਾਮ ਨਿਕਲਿਆ ਅਤੇ ਦੂਜਾ, ਵੈਧਤਾ ਖਤਮ ਹੋਣ ਤੋਂ ਕੁੱਝ ਹੀ ਦਿਨ ਪਹਿਲਾਂ ਉਨ੍ਹਾਂ ਨੂੰ ਇਹ ਟਿਕਟ ਵਾਪਸ ਮਿਲੀ।error: Content is protected !!