ਜ਼ਿਆਦਾਤਰ ਪੰਜਾਬੀਆਂ ਦਾ ਸੁਪਨਾ ਵਿਦੇਸ਼ ਜਾ ਕੇ ਚੰਗੀ ਕਮਾਈ ਕਰਨ ਅਤੇ ਚੰਗੀ ਜ਼ਿੰਦਗੀ ਜਿਊਣ ਦਾ ਹੁੰਦਾ ਹੈ। ਆਪਣੇ ਇਸ ਸੁਪਨੇ ਨੂੰ ਪੂਰਾ ਕਰਨ ਦੇ ਲਈ ਕਈ ਵਾਰ ਉਹ ਗਲਤ ਰਸਤੇ ਤੇ ਵੀ ਤੁਰ ਪੈਂਦੇ ਹਨ। ਕੁਝ ਅਜਿਹਾ ਹੀ ਮਾਮਲਾ ਇੰਗਲੈਂਡ ਤੋਂ ਸਾਹਮਣੇ ਆਇਆ ਹੈ।
ਜਿੱਥੇ ਕਿ ਲਵਪ੍ਰੀਤ ਸਿੰਘ ਨਾਮਕ ਇੱਕ ਪੰਜਾਬੀ ਮੁੰਡੇ ਨੇ ਮਾਰਸੀਲਾ ਬੈਨਾਮੋਵਾ ਨਾਮ ਦੀ ਇੱਕ ਗੋਰੀ ਨਾਲ ਝੂਠਾ ਵਿਆਹ ਰਚਾ ਕੇ ਵਿਦੇਸ਼ ਵਿੱਚ ਪੱਕੇ ਹੋਣ ਦੇ ਚੱਕਰ ਵਿੱਚ ਬਿਪਤਾ ਮੁੱਲ ਲੈ ਲਈ। ਲਵਪ੍ਰੀਤ ਸਿੰਘ ਜਦੋਂ 44 ਸਾਲਾਂ ਮਾਰਸੀਲਾ ਬੈਨਾਮੋਵਾ ਨਾਲ ਵਿਆਹ ਰਜਿਸਟਰ ਕਰਾਉਣ ਲਈ ਦਫ਼ਤਰ ਪਹੁੰਚਿਆ ਤਾਂ ਕਰਮਚਾਰੀਆਂ ਨੂੰ ਉਸ ਦੇ ਅੰਗਰੇਜ਼ੀ ਚੰਗੀ ਤਰ੍ਹਾਂ ਨਾ ਬੋਲਣ ਤੇ ਸ਼ੱਕ ਪੈ ਗਿਆ।
ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਸ਼ੱਕ ਨੂੰ ਦੂਰ ਕਰਨ ਦੇ ਲਈ ਜਦੋਂ ਲਵਪ੍ਰੀਤ ਅਤੇ ਮਾਰਸੀਲਾ ਤੋਂ ਸਵਾਲ ਜਵਾਬ ਕਰਨੇ ਸ਼ੁਰੂ ਕੀਤੇ ਤਾਂ ਉਹ ਕੋਈ ਤਸੱਲੀ ਬਖ਼ਸ਼ ਜਵਾਬ ਨਹੀਂ ਦੇ ਸਕੇ। ਜਿਸ ਕਰਕੇ ਉਨ੍ਹਾਂ ਦਾ ਝੂਠ ਫੜ ਲਿਆ ਗਿਆ।
ਹੁਣ ਪੈਸੇ ਲੈ ਕੇ ਲਵਪ੍ਰੀਤ ਨੂੰ ਪੱਕਾ ਕਰਵਾਉਣ ਵਾਲੀ ਮਾਰਸੀਲਾ ਬੈਨਾਮੋਵਾ ਨੂੰ ਤਾਂ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਅਦਾਲਤ ਵੱਲੋਂ ਉਸ ਨੂੰ ਢਾਈ ਸਾਲ ਦੀ ਸਜ਼ਾ ਸੁਣਾਈ ਗਈ ਹੈ। ਪਰ ਲਵਪ੍ਰੀਤ ਹਾਲੇ ਵੀ ਫਰਾਰ ਦੱਸਿਆ ਜਾ ਰਿਹਾ ਹੈ।
Home ਵਾਇਰਲ ਪੈਸੇ ਲੈਕੇ ਪੰਜਾਬੀ ਮੁੰਡੇ ਨੂੰ ਪੱਕਾ ਕਰਾਉਣ ਦੇ ਚੱਕਰ ਚ ਫਸੀ ਗੋਰੀ, ਅਦਾਲਤ ਨੇ ਸੁਣਾਈ ਸਜ਼ਾ, ਦੇਖੋ ਤਸਵੀਰਾਂ
ਵਾਇਰਲ