ਅੰਗਰੇਜ਼ੀ ਦੀ ਕਹਾਵਤ ਹੈ ਕਿ ਵਰਕ ਇੰਜ ਰਕਸਪ ਭਾਵ ਕੰਮ ਹੀ ਪੂਜਾ ਹੈ। ਸਾਨੂੰ ਆਪਣੇ ਕੰਮ ਨੂੰ ਸਮਰਪਿਤ ਹੋਣਾ ਚਾਹੀਦਾ ਹੈ। ਆਪਣੇ ਕੰਮ ਵਿੱਚ ਕੀਤੀ ਗਈ ਜ਼ਰਾ ਜਿੰਨੀ ਅਣਗਹਿਲੀ ਕਿਸੇ ਭਿਆਨਕ ਨਤੀਜੇ ਨੂੰ ਜਨਮ ਦੇ ਸਕਦੀ ਹੈ। ਇਹ ਨਤੀਜੇ ਦੀ ਵਜ੍ਹਾ ਨਾਲ ਸਾਡਾ ਆਪਣਾ ਨੁਕਸਾਨ ਵੀ ਹੋ ਸਕਦਾ ਹੈ ਅਤੇ ਅਸੀਂ ਕਿਸੇ ਦਾ ਨੁਕਸਾਨ ਵੀ ਕਰ ਸਕਦੇ ਹਾਂ। ਜਲੰਧਰ ਵਿੱਚ ਇੱਕ ਨੌਜਵਾਨ ਦੀ ਪੈਟਰੋਲ ਪੰਪ ਦੇ ਕਰਿੰਦਿਆਂ ਵੱਲੋਂ ਪੈਟਰੋਲ ਦੀ ਜਗ੍ਹਾ ਵਿੱਚ ਡੀਜ਼ਲ ਪਾਉਣ ਕਾਰਨ ਮੌਤ ਹੋ ਗਈ।
ਜਲੰਧਰ ਦੇ ਜੰਡਿਆਲਾ ਇਲਾਕੇ ਦੇ ਇੱਕ ਪਿੰਡ ਵਿੱਚ ਅਠਾਰਾਂ ਉੱਨੀ ਸਾਲ ਦਾ ਨੌਜਵਾਨ ਛਾਤੀ ਵਿੱਚ ਇਨਫੈਕਸ਼ਨ ਦੀ ਬੀਮਾਰੀ ਤੋਂ ਪੀੜਤ ਸੀ। ਉਸ ਦੇ ਪਰਿਵਾਰਕ ਮੈਂਬਰਾਂ ਨੇ ਐਂਬੂਲੈਂਸ ਰਾਹੀਂ ਉਸ ਨੂੰ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਪਹੁੰਚਾਇਆ। ਪਰ ਜਲੰਧਰ ਸਿਵਲ ਹਸਪਤਾਲ ਵੱਲੋਂ ਉਨ੍ਹਾਂ ਨੂੰ ਚੰਡੀਗੜ੍ਹ ਦੇ ਹਸਪਤਾਲ ਪੀਜੀਆਈ ਲਈ ਰੈਫਰ ਕਰ ਦਿੱਤਾ ਗਿਆ। ਦੁਖੀ ਹੋਏ ਪਰਿਵਾਰਕ ਮੈਂਬਰ ਇੱਕ ਆਸ ਦੀ ਕਿਰਨ ਲੈ ਕੇ ਜਲੰਧਰ ਤੋਂ ਇੱਕ ਐਂਬੂਲੈਂਸ ਰਾਹੀਂ ਚੰਡੀਗੜ੍ਹ ਨੂੰ ਚੱਲ ਪਏ।
ਪਰ ਰਸਤੇ ਵਿੱਚ ਡਰਾਈਵਰ ਨੇ ਤੇਲ ਪਵਾਉਣ ਲਈ ਗੱਡੀ ਪੈਟਰੋਲ ਪੰਪ ਤੇ ਖੜ੍ਹੀ ਕਰ ਦਿੱਤੀ। ਪਰ ਪੈਟਰੋਲ ਪੰਪ ਤੇ ਅਣਜਾਣ ਵਿਅਕਤੀ ਨੇ ਐਂਬੂਲੈਂਸ ਵਿੱਚ ਪੈਟਰੋਲ ਦੀ ਥਾਂ ਡੀਜ਼ਲ ਪਾ ਦਿੱਤਾ। ਜਿਸ ਕਾਰਨ ਐਂਬੂਲੈਂਸ ਥਾਂ ਤੇ ਹੀ ਰੁਕ ਗਈ ਪਰਿਵਾਰਕ ਮੈਂਬਰਾਂ ਵੱਲੋਂ ਇੱਕ ਹੋਰ ਐਂਬੂਲੈਂਸ ਮੰਗਵਾਈ ਗਈ। ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਅਤੇ ਨੌਜਵਾਨ ਮਰੀਜ਼ ਆਪਣਾ ਦਮ ਤੋੜ ਚੁੱਕਾ ਸੀ। ਪੈਟਰੋਲ ਪੰਪ ਵਾਲਿਆਂ ਦਾ ਕਹਿਣਾ ਹੈ ਕਿ ਡਰਾਈਵਰ ਦਾ ਵੀ ਦੱਸਣਾ ਫ਼ਰਜ਼ ਬਣਦਾ ਸੀ ਕਿ ਪੈਟਰੋਲ ਪਵਾਉਣਾ ਹੈ ਜਾਂ ਡੀਜ਼ਲ।
ਜਦੋਂ ਪੱਤਰਕਾਰਾਂ ਨੇ ਪੁਲਿਸ ਤੋਂ ਇਸ ਮਾਮਲੇ ਬਾਰੇ ਜਾਨਣਾ ਚਾਹਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਪਹਿਲਾਂ ਇਹ ਜਾਂਚ ਕੀਤੀ ਜਾਵੇਗੀ ਕਿ ਮਰੀਜ਼ ਦੀ ਮੌਤ ਗੱਡੀ ਵਿੱਚ ਡੀਜ਼ਲ ਪਾਉਣ ਦੀ ਵਜ੍ਹਾ ਨਾਲ ਹੋਈ ਹੈ ਜਾਂ ਬਿਮਾਰੀ ਨਾਲ ਇਸ ਰਿਪੋਰਟ ਦੇ ਆਧਾਰ ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਹੇਠਾਂ ਵੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
Home ਤਾਜਾ ਜਾਣਕਾਰੀ ਪੈਟਰੋਲ ਵਾਲੀ ਐਂਬੂਲੈਂਸ ਵਿੱਚ ਪਾ ਦਿੱਤਾ ਡੀਜ਼ਲ, ਨੌਜਵਾਨ ਮਰੀਜ਼ ਤੇ ਪੈ ਗਿਆ ਭਾਰੀ, ਹੋਈ ਮੌਤ, ਦੇਖੋ ਵੀਡੀਓ
ਤਾਜਾ ਜਾਣਕਾਰੀ