BREAKING NEWS
Search

ਪੂਰੇ ਪਰਿਵਾਰ ਸਮੇਤ ਇਹ ਬਾਲੀਵੁੱਡ ਐਕਟਰ ‘ਕੋਰੋਨਾ’ ਦਾ ਸ਼ਿਕਾਰ

ਆਈ ਤਾਜਾ ਵੱਡੀ ਖਬਰ

‘ਰਾਕ ਆਨ’, ‘ਵੋ ਲਹਮੇ’ ਅਤੇ ‘ਏਅਰ ਲਿਫਟ’ ਵਰਗੀਆਂ ਫ਼ਿਲਮਾਂ ਵਿਚ ਕੰਮ ਕਰ ਚੁੱਕੇ ਅਭਿਨੇਤਾ ਪੂਰਬ ਕੋਹਲੀ ਨੇ ਹੈਰਾਨੀਜਨਕ ਖੁਲਾਸਾ ਕੀਤਾ ਹੈ। ਪੂਰਬ ਕੋਹਲੀ ਨੇ ਦੱਸਿਆ ਹੈ ਕਿ ਉਹ ਅਤੇ ਉਸਦਾ ਪੂਰਾ ਪਰਿਵਾਰ ‘ਕੋਰੋਨਾ ਵਾਇਰਸ’ ਪਾਜ਼ੀਟਿਵ ਸੀ। ਪੂਰਬ ਕੋਹਲੀ ਇਸ ਸਮੇਂ ਆਪਣੇ ਪਰਿਵਾਰ ਨਾਲ ਲੰਡਨ ਵਿਚ ਹਨ। ਦੱਸ ਦੇਈਏ ਕਿ ਪੂਰਬ ਕੋਹਲੀ ਆਪਣੇ ਪਰਿਵਾਰ ਨਾਲ ਪਿਛਲੇ 2 ਹਫਤਿਆਂ ਤੋਂ ਆਈਸੋਲੇਸ਼ਨ ਵਿਚ ਰਹਿ ਰਹੇ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ਦੇ ਜਰੀਏ ਦੱਸਿਆ ਹੈ ਕਿ ਉਨ੍ਹਾਂ ਦੇ ਜਰਨਲ ਫਿਜ਼ੀਸ਼ਅਨ ਨੇ ਦੱਸਿਆ ਕਿ ਉਹ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ‘ਕੋਰੋਨਾ’ ਦੀ ਲਪੇਟ ਵਿਚ ਆ ਗਿਆ ਸੀ। ਪਹਿਲਾ ਮੇਰੇ ਪਰਿਵਾਰ ਨੂੰ ਆਮ ਫਲੂ ਵਰਗੇ ਲੱਛਣ ਸਨ ਪਰ ਬਾਅਦ ਵਿਚ ਪਤਾ ਲੱਗਾ ਕਿ ਸਾਰੇ ‘ਕੋਰੋਨਾ’ ਪੀੜਤ ਹਨ।

ਪੂਰਬ ਕੋਹਲੀ ਨੇ ਆਪਣੇ ਇੰਸਟਾਗ੍ਰਾਮ ‘ਤੇ ਪੋਸਟ ਵਿਚ ਲਿਖਿਆ ਹੈ, ”ਸਭ ਤੋਂ ਪਹਿਲਾ ਮੇਰੀ ਬੇਟੀ ਇਨਾਇਆ ਨੂੰ ਕੋਰੋਨਾ ਹੋਇਆ। ਪਹਿਲਾ ਉਸਨੂੰ ਹਲਕਾ ਕਫ ਅਤੇ ਸਰਦੀ ਸੀ। ਦੋ ਦਿਨ ਬਾਅਦ ਮੇਰੀ ਪਤਨੀ ਨੂੰ ਸ਼ਾਤੀ ਵਿਚ ਦਰਦ ਹੋਣ ਲੱਗੀ। ਪਤਨੀ ਤੋਂ ਬਾਅਦ ਮੈਨੂੰ ਕਾਫੀ ਸਰਦੀ ਲੱਗਣ ਲੱਗੀ ਪਰ ਉਹ ਇਕ-ਦੋ ਦਿਨ ਵਿਚ ਠੀਕ ਹੋ ਗਈ ਸੀ। ਇਸ ਤੋਂ ਬਾਅਦ ਮੈਨੂੰ ਕਫ ਦੀ ਸ਼ਿਕਾਇਤ ਹੋਣ ਲੱਗੀ। ਇਹ ਪੂਰੇ 3 ਦਿਨ ਤਕ ਚੱਲਿਆ। ਸਭ ਦਾ ਤਾਪਮਾਨ 100-101 ਰਿਹਾ ਪਰ ਬੇਟੀ ਨੂੰ 3 ਦਿਨ ਤਕ 104 ਬੁਖਾਰ ਰਿਹਾ। ਉਹਨੂੰ ਜ਼ੁਕਾਮ ਤੇ ਖਾਂਸੀ ਵੀ ਸੀ। ਫਿਰ ਪੰਜਵੇ ਦਿਨ ਉਸਦਾ ਬੁਖਾਰ ਉਤਰ ਗਿਆ।”

ਪੂਰਬ ਕੋਹਲੀ ਨੇ ਦੱਸਿਆ ਕਿ, ”ਹੁਣ ਮੇਰਾ ਪਰਿਵਾਰ ਕੋਰੋਨਾ ਮੁਕਤ ਹੋ ਚੁੱਕਾ ਹੈ। ਅਸੀਂ ਦਿਨ ਵਿਚ 4 ਤੋਂ 5 ਵਾਰ ਗਰਮ ਪਾਣੀ ਦੇ ਗਰਾਰੇ ਕਰਦੇ ਸਨ। ਅਦਰਕ ਅਤੇ ਸ਼ਾਹਿਦ ਦੀ ਵਰਤੋਂ ਕਰਨ ਨਾਲ ਸਾਨੂੰ ਕਾਫੀ ਲਾਭ ਮਿਲਿਆ। ਅਸੀਂ ਪਾਣੀ ਦੀ ਬੋਤਲ ਨੂੰ ਆਪਣੀ ਸ਼ਾਤੀ ‘ਤੇ ਵੀ ਰੱਖਿਆ ਗਿਆ ਸੀ, ਜਿਸ ਨਾਲ ਤਕਲੀਫ ਕਾਫੀ ਘੱਟ ਹੋਈ। ਕਿਰਪਾ ਕਰਕੇ ਤੁਸੀਂ ਵੀ ਘਰ ਵਿਚ ਹੀ ਰਹੋ।”

ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |error: Content is protected !!