BREAKING NEWS
Search

ਪੂਰੀ ਧਰਤੀ ‘ਤੇ ਮੰਡਰਾ ਰਿਹੈ ਇਹ ਵੱਡਾ ਖ਼ਤਰਾ

ਵਾਸ਼ਿੰਗਟਨ: ਬੀਤੇ ਦਿਨੀਂ ਨਾਸਾ ਵੱਲੋਂ ਇਕ ਸੰਮੇਲਨ ਆਯੋਜਿਤ ਕਰਵਾਇਆ ਗਿਆ ਸੀ। ਜਿਸ ਵਿੱਚ ਨਾਸਾ ਨੇ ਖੁਲਾਸਾ ਕਰਦੇ ਹੋਏ ਦੱਸਿਆ ਕਿ ਧਰਤੀ ਨਾਲ ਇਕ ਵਿਸ਼ਾਲ ਐਸਟ੍ਰਾਇਡ ਟਕਰਾ ਸਕਦਾ ਹੈ। ਹਰ ਕੋਈ ਇਸ ਬਾਰੇ ਜਾਨਣ ਲਈ ਬੇਚੈਨ ਸੀ ਕਿ ਅਜਿਹਾ ਕਦੋਂ ਹੋਣ ਵਾਲਾ ਹੈ। ਇਸ ਸਬੰਧੀ ਜਾਣਕਾਰੀ ਦੇਣ ਵਾਲੇ ਵਿਗਿਆਨੀਆਂ ਦਾ ਕਹਿਣਾ ਸੀ ਕਿ ਇੱਕ ਐਸਟ੍ਰਾਇਡ ਤੇਜ਼ੀ ਨਾਲ ਧਰਤੀ ਵੱਲ ਵਧ ਰਿਹਾ ਹੈ। ਜਿਸਦਾ ਨਾਂ 2019-ਪੀਡੀਸੀ ਹੈ, ਜੋ ਅਗਲੇ 8 ਸਾਲਾ ਵਿੱਚ ਧਰਤੀ ਨਾਲ ਟਕਰਾ ਸਕਦਾ ਹੈ। ਦਰਅਸਲ, ਅੱਜ ਤੋਂ ਕਰੀਬ ਸਾਢੇ 6 ਕਰੋੜ ਸਾਲ ਪਹਿਲਾਂ ਇੱਕ ਐਸਟ੍ਰਾਇਡ ਧਰਤੀ ‘ਤੇ ਡਿੱਗਿਆ ਸੀ। ਜਿਸਦੇ ਡਿੱਗਣ ਨਾਲ ਧਰਤੀ ‘ਤੇ ਬਹੁਤ ਵੱਡੀ ਤਬਾਹੀ ਮਚੀ ਸੀ।

ਉਥੇ ਹੀ ਇਸ ਬਾਰੇ ਨਾਸਾ ਦੇ ਸੈਂਟਰ ਫਾਰ ਨੀਅਰ ਅਰਥ ਆਬਜੈਕਟ ਸਟੱਡੀਜ਼ ਦੇ ਮੈਨੇਜਰ ਪਾਲ ਚਡਸ ਨੇ ਦੱਸਿਆ ਸੀ ਕਿ ਇਸ ਦੇ ਧਰਤੀ ਨਾਲ ਟਕਰਾਉਣ ਦੇ ਚਾਂਸ ਸਿਰਫ 10 ਫੀਸਦੀ ਹੀ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਇਹ ਧਰਤੀ ਨਾਲ ਟਕਰਾਉਂਦਾ ਹੈ ਤਾਂ ਇਹ ਪੂਰੀ ਤਬਾਹੀ ਮਚਾ ਸਕਦਾ ਹੈ। ਇਹ ਇੰਨਾ ਜਿਆਦਾ ਜ਼ਬਰਦਸਤ ਹੈ ਕਿ ਇਹ ਕਿਸੇ ਵੀ ਮਹਾਦੀਪ ਦੇ ਵੱਡੇ ਹਿੱਸੇ ਤੱਕ ਨੂੰ ਪੂਰੀ ਤਰ੍ਹਾਂ ਖਤਮ ਕਰ ਸਕਦਾ ਹੈ। ਇਸ ਵਿੱਚ ਵਿਗਿਆਨੀਆਂ ਵੱਲੋਂ ਦੱਸਿਆ ਗਿਆ ਹੈ ਕਿ ਇਹ ਅਮਰੀਕਾ ਤੋਂ ਲੈ ਕੇ ਅਫਰੀਕਾ ਤੱਕ ਕਿਤੇ ਵੀ ਡਿੱਗ ਸਕਦਾ ਹੈ।

ਚਡਸ ਨੇ ਦੱਸਿਆ ਕਿ ਪੁਲਾੜ ਵਿੱਚ ਇਕ ਨਹੀਂ ਬਲਕਿ ਹਜ਼ਾਰਾਂ ਦੀ ਗਿਣਤੀ ਵਿੱਚ ਐਸਟ੍ਰਾਇਡ ਮੌਜੂਦ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਕੁਝ ਦਾ ਸਾਈਜ਼ ਬਹੁਤ ਛੋਟਾ ਹੈ ਤੇ ਕੁਝ ਇੰਨੇ ਵਿਸ਼ਾਲ ਹਨ ਕਿ ਉਹ ਆਸਾਨੀ ਨਾਲ ਤਬਾਹੀ ਲਿਆ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ 2013 ਵਿੱਚ ਵੀ ਇਹ ਨਜ਼ਾਰਾ ਧਰਤੀ ‘ਤੇ ਦੇਖਿਆ ਜਾ ਚੁੱਕਿਆ ਹੈ।

2013 ਵਿੱਚ 17-20 ਮੀਟਰ ਦੇ ਚੇਲਾਯਾਬਿਨਸਕ ਐਸਟ੍ਰਾਇਡ ਦੇ ਟਕਰਾਉਣ ਕਾਰਨ ਬਹੁਤ ਨੁਕਸਾਨ ਹੋਇਆ ਸੀ। ਦਰਅਸਲ, ਐਸਟ੍ਰਾਇਡ ਬੈਲਟ ਆਕਾਸ਼ ਗੰਗਾ ਦਾ ਇਕ ਅਜਿਹਾ ਖੇਤਰ ਹੈ ਜੋ ਮੰਗਲ ਗ੍ਰਹਿ ਤੇ ਬ੍ਰਹਿਸਪਤੀ ਗ੍ਰਹਿ ਦੀ ਕਲਾਸ ਦੇ ਵਿਚਾਲੇ ਸਥਿਤ ਹੈ। ਇਸ ਵਿੱਚ ਛੋਟੇ ਤੇ ਵੱਡੇ ਹਰ ਤਰ੍ਹਾਂ ਦੇ ਐਸਟ੍ਰਾਇਡ ਮੌਜੂਦ ਹਨ।error: Content is protected !!