BREAKING NEWS
Search

ਪੁੱਤ ਨੇ ਘਰ ਵੇਚ ਰੂੜੀ ‘ਤੇ ਸੁੱਟੀ ਮਾਂ, ਕੋਈ ਨਾ ਲੈਂਦਾ ਸਾਰ

ਘਰ ਵੇਚ ਰੂੜੀ ‘ਤੇ ਸੁੱਟੀ ਮਾਂ

ਫਰੀਦਕੋਟ – ਮੌਜੂਦਾ ਦੌਰ ‘ਚ ਪੈਸੇ ਨੇ ਦੁਨੀਆ ਨੂੰ ਆਪਣੀ ਜਕੜ ‘ਚ ਇਨ੍ਹਾ ਲੈ ਲਿਆ ਕਿ ਆਪਣਾ ਹੀ ਇਕ ਦੂਜੇ ਦਾ ਵੈਰੀ ਬਣ ਗਿਆ ਹੈ। ਰੱਬ ਦਾ ਰੂਪ ਸਮਝੇ ਜਾਣ ਵਾਲੇ ਮਾਂ-ਪਿਓ ਦੀ ਕੁੱ ਟਮਾ ਰ ਕਰਕੇ ਉਨ੍ਹਾਂ ਨੂੰ ਘਰੋਂ ਬੇਘਰ ਕੀਤਾ ਜਾ ਰਿਹਾ ਹੈ। ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਫਰੀਦਕੋਟ ਜ਼ਿਲੇ ਦੇ ਪਿੰਡ ਡੱਗੋ ਰੋਮਾਣਾ ਵਿਖੇ, ਜਿੱਥੇ ਖੁੱਲ੍ਹੇ ਆਸਮਾਨ ਹੇਠ ਰੂੜੀ ‘ਤੇ ਦਿਨ ਕਟੀ ਕਰ ਰਹੀ 1 ਬਜ਼ੁਰਗ ਔਰਤ ਰੋ-ਰੋ ਕੇ ਆਪਣੇ ਹੀ ਪੁੱਤ ਅਤੇ ਭਰਾ-ਭਰਜਾਈ ‘ਤੇ ਘਰੋਂ ਬੇਘਰ ਕਰਨ ਦੇ ਦੋਸ਼ ਲਗਾ ਰਹੀ ਹੈ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਬਜ਼ੁਰਗ ਕਰਨੈਲ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਰੱਬ ਨੂੰ ਪਿਆਰਾ ਹੋ ਚੁੱਕਾ ਹੈ। ਉਸ ਦੇ 2 ਬੱਚੇ (ਮੁੰਡਾ, ਕੁੜੀ) ਹਨ, ਜਿਨ੍ਹਾਂ ‘ਚੋਂ ਕੁੜੀ ਦੀ ਮੌਤ ਹੋ ਚੁੱਕੀ ਹੈ। ਉਸ ਦਾ ਮੁੰਡਾ ਫਰੀਦਕੋਟ ‘ਚ ਆਈ.ਟੀ.ਆਈ ‘ਚ ਸਰਕਾਰੀ ਨੌਕਰੀ ਕਰਦਾ ਹੈ, ਜੋ ਆਪਣੇ ਪਰਿਵਾਰ ਨਾਲ ਵੱਖ ਰਹਿ ਰਿਹਾ ਹੈ।

ਉਸ ਨੇ ਰੋਂਦਿਆਂ ਹੋਇਆ ਦੱਸਿਆ ਕਿ ਜਿਸ ਪੁੱਤ ਲਈ ਉਨ੍ਹਾਂ ਨੇ ਮਿਹਨਤ ਮਜ਼ਦੂਰੀ ਕਰਕੇ ਘਰ ਬਣਾ ਕੇ ਦਿੱਤਾ, ਨੌਕਰੀ ‘ਤੇ ਲਾਇਆ ਅਤੇ ਜਿਸ ਘਰ ‘ਚ ਉਹ ਰਹਿ ਰਹੀ ਸੀ, ਉਸ ‘ਚੋਂ ਆਪਣਾ ਹਿਸਾ ਵੇਚ ਦਿੱਤਾ ਹੈ। ਘਰ ਵੇਚਣ ਮਗਰੋਂ ਸਾਰਾ ਘਰ ਤੋੜ ਦਿੱਤਾ, ਜਿਸ ਕਾਰਨ ਉਹ ਹੁਣ ਖੁਲ੍ਹੇ ਅਸਮਾਨ ਹੇਠ ਇਕ ਰੂੜੀ ‘ਤੇ ਦਿਨ ਕੱਟਣ ਲਈ ਮਜ਼ਬੂਰ ਹੋ ਰਹੀ ਹੈ।

ਬਜ਼ੁਰਗ ਔਰਤ ਨੇ ਇਸ ਮਾਮਲੇ ਲਈ ਆਪਣੇ ਭਰਾ-ਭਰਜਾਈ ਨੂੰ ਵੀ ਜਿੰਮੇਵਾਰ ਠਹਿਰਾਇਆ ਹੈ। ਉਸ ਦੇ ਦੱਸਿਆ ਕਿ ਉਸ ਦੇ ਪੋਤਰੇ ਨੇ ਉਸ ਨੂੰ ਕਿਹਾ ਕਿ ਜੇਕਰ ਉਹ ਉਨ੍ਹਾਂ ਦੇ ਘਰ ਵੜੀ ਤਾਂ ਉਹ ਉਸ ਦੀਆਂ ਲੱਤਾਂ ਵੱਢ ਦੇਣਗੇ। ਬਜ਼ੁਰਗ ਨੇ ਮੰਗ ਕੀਤੀ ਕਿ ਉਸ ਨੂੰ ਸਿਰ ਢੱਕਣ ਲਈ ਛੱਤ ਬਣਾ ਕੇ ਦਿੱਤੀ ਜਾਵੇ। ਉਸ ਨੇ ਇਸ ਗੱਲ ਦਾ ਵੀ ਰੋਸ ਜਤਾਇਆ ਹੈ ਕਿ ਪਿੰਡ ਦੇ ਕਿਸੇ ਵੀ ਮੋਹਤਵਰ ਨੇ ਉਸ ਦੀ ਬਾਂਹ ਨਹੀਂ ਫੜੀ।error: Content is protected !!