BREAKING NEWS
Search

ਪੁਲਿਸ ਨੇ ਆਕੇ ਪਿੰਡ ਛਾਉਣੀ ਬਣਾ ਦਿੱਤਾ, ਇਸ ਪਰਿਵਾਰ ਦੀ ਕਰਤੂਤ ਨੇ ਹਿਲਾ ਕੇ ਰੱਖ ਦਿੱਤਾ ਪੂਰਾ ਪੰਜਾਬ, ਦੇਖੋ ਵੀਡੀਓ

ਛੋਟੇ-ਮੋਟੇ ਲੜਾਈ ਝਗੜੇ ਹਰ ਇੱਕ ਪਰਿਵਾਰ, ਹਰ ਇੱਕ ਰਿਸ਼ਤੇ ਵਿੱਚ ਹੁੰਦੇ ਹਨ ਪਰ ਜਦੋਂ ਇਹ ਲੜਾਈ ਝਗੜੇ ਵਧਣ ਲੱਗ ਜਾਣ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਹੁਣ ਮਾਮਲਾ ਗੰਭੀਰ ਹੋ ਸਕਦਾ ਹੈ। ਇਨਸਾਨੀ ਫਿਤਰਤ ਹੈ ਕਿ ਇਨਸਾਨ ਗੁੱਸੇ ਵਿੱਚ ਆਪਣਾ ਅਤੇ ਦੂਜੇ ਦਾ ਨੁਕਸਾਨ ਕਰ ਬੈਠਦਾ ਹੈ ਅਤੇ ਜਦੋਂ ਉਸ ਦਾ ਗੁੱਸਾ ਸ਼ਾਂਤ ਹੋ ਜਾਂਦਾ ਹੈ। ਫਿਰ ਉਸ ਨੂੰ ਆਪਣੇ ਕੀਤੇ ਤੇ ਪਛਤਾਵਾ ਕਰਨ ਲਈ ਹੀ ਰਹਿ ਜਾਂਦਾ ਹੈ। ਇੱਕ ਅਜਿਹੀ ਹੀ ਖ਼ਬਰ ਸਾਡੇ ਸਾਹਮਣੇ ਸੰਗਰੂਰ ਜ਼ਿਲ੍ਹੇ ਤੋਂ ਆਈ ਹੈ,

ਜਿੱਥੇ ਇੱਕ ਪਰਿਵਾਰ ਵੱਲੋਂ ਆਪਣੀ ਨੂੰਹ ਨੂੰ ਜਾਣੋ ਮਾਰਨ ਤੋਂ ਬਾਅਦ ਉਸ ਦੇ ਗੁੰਮ ਹੋਣ ਦਾ ਡਰਾਮਾ ਕੀਤਾ ਗਿਆ ਪਰ ਇਹ ਡਰਾਮਾ ਜ਼ਿਆਦਾ ਸਮਾਂ ਨਾ ਚੱਲਿਆ ਅਤੇ ਉਨ੍ਹਾਂ ਦੀ ਇਸ ਕਰਤੂਤ ਦਾ ਭਾਂਡਾ ਫੁੱਟ ਗਿਆ। ਭਾਂਡਾ ਫੁੱਟਣ ਤੋਂ ਬਾਅਦ ਪਤਾ ਲੱਗਾ ਕਿ ਸਹੁਰੇ ਪਰਿਵਾਰ ਵੱਲੋਂ ਹੀ ਆਪਣੀ ਨੂੰਹ ਦਾ ਕਤਲ ਕਰ ਦਿੱਤਾ ਗਿਆ ਅਤੇ ਉਸ ਦੀ ਲਾਸ਼ ਨੂੰ ਛੁਪਾ ਦਿੱਤਾ ਗਿਆ ਸੀ।

ਇਸ ਤੋਂ ਬਾਅਦ ਪੁਲੀਸ ਨੇ ਸਹੁਰੇ ਪਰਿਵਾਰ ਨੂੰ ਹੀ ਗ੍ਰਿਫਤਾਰ ਕਰ ਲਿਆ ਹੈ। ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਇਹ ਪੂਰੀ ਘਟਨਾ ਸੰਗਰੂਰ ਜ਼ਿਲ੍ਹੇ ਦੇ ਲਹਿਰਾਗਾਗਾ ਵਿੱਚ ਪੈਂਦੇ ਪਿੰਡ ਨੰਗਲਾਂ ਦੀ ਹੈ, ਜਿੱਥੇ ਬੀਤੀ 10 ਫਰਵਰੀ ਨੂੰ ਪੁਲਿਸ ਕੋਲ ਸਹੁਰਾ ਪਰਿਵਾਰ ਵੱਲੋਂ ਆਪਣੀ ਨੂੰਹ ਦੇ ਗੁੰਮ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ।
ਪੁਲੀਸ ਵੱਲੋਂ ਗੁੰਮਸ਼ੁਦਾ ਦੀ ਤਲਾਸ਼ ਲਈ ਪੂਰਾ ਜ਼ੋਰ ਲਗਾਇਆ ਜਾ ਰਿਹਾ ਸੀ ਪਰ ਕੁਝ ਪਤਾ ਨਹੀਂ ਸੀ ਲੱਗ ਪਾ ਰਿਹਾ। ਇਸੀ ਦੌਰਾਨ ਗੁੰਮਸ਼ੁਦਾ ਲੜਕੀ ਦੇ ਭਰਾ ਵੱਲੋਂ ਪੁਲਿਸ ਨੂੰ ਇਕ ਸ਼ਿਕਾਇਤ ਦਿੱਤੀ ਗਈ, ਜਿਸ ਵਿੱਚ ਉਨ੍ਹਾਂ ਵੱਲੋਂ ਆਪਣੀ ਭੈਣ ਦੇ ਸਹੁਰੇ ਪਰਿਵਾਰ ਉਪਰ ਕਤਲ ਕਰਨ ਦੇ ਦੋਸ਼ ਲਗਾਏ ਗਏ।

ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਸੁਖਜੀਤ ਕੌਰ ਦਾ ਤਿੰਨ ਸਾਲ ਪਹਿਲਾਂ ਲਵਪ੍ਰੀਤ ਸਿੰਘ ਨਾਲ ਪਿੰਡ ਨੰਗਲਾ ਵਿਖੇ ਵਿਆਹ ਹੋਇਆ ਸੀ। ਇਨ੍ਹਾਂ ਦਾ ਇਕ ਡੇਢ ਸਾਲ ਦਾ ਬੱਚਾ ਵੀ ਹੈ। ਵਿਆਹ ਤੋਂ ਕੁਝ ਸਮਾਂ ਬਾਅਦ ਹੀ ਇਨ੍ਹਾਂ ਦੇ ਵਿੱਚ ਆਪਸੀ ਅਣਬਣ ਅਤੇ ਲੜਾਈ ਝਗੜਾ ਰਹਿਣ ਲੱਗ ਪਿਆ। ਹੇਠਾਂ ਦੇਖੋ ਇਸ ਪੂਰੇ ਮਾਮਲੇ ਦੀ ਵੀਡੀਓ ਰਿਪੋਰਟ

ਜਿਸ ਦੇ ਚੱਲਦਿਆ ਲਵਪ੍ਰੀਤ ਨੇ ਸੁਰਜੀਤ ਕੌਰ ਦਾ ਬਿਜਲੀ ਵਾਲੀ ਤਾਰ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਨੂੰ ਤੂੜੀ ਵਾਲੇ ਕਮਰੇ ਵਿਚ ਲੁਕੋ ਦਿੱਤਾ। ਪਰ ਕੁਝ ਦਿਨ ਬਾਅਦ ,ਇਸ ਲਾਸ਼ ਵਿੱਚੋਂ ਬਦਬੂ ਆਉਣ ਲੱਗ ਪਈ ਅਤੇ ਸਹੁਰੇ ਪਰਿਵਾਰ ਦੀ ਕਾਲੀ ਕਰਤੂਤ ਦਾ ਭਾਂਡਾ ਫੁੱਟ ਗਿਆ। ਪੁਲਿਸ ਨੇ ਪੂਰੇ ਸਹੁਰਾ ਪਰਿਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਵਿੱਚ ਪਤੀ ਲਵਪ੍ਰੀਤ ਸਿੰਘ, ਮ੍ਰਿਤਕ ਦੇ ਦਿਓਰ ਸੁਮਨਦੀਪ ਸਿੰਘ, ਸਹੁਰਾ ਕਰਮਜੀਤ ਸਿੰਘ ਅਤੇ ਸੱਸ ਸਤਵੀਰ ਕੌਰ ਸ਼ਾਮਿਲ ਹੈ।error: Content is protected !!