BREAKING NEWS
Search

ਪੁਲਸ ਨੇ ਬਗੈਰ ਮਾਸਕ ਕਾਰ ਚ ਜਾ ਰਹੀ ਵਿਆਹ ਵਾਲੀ ਕੁੜੀ ਦਾ ਕਟਿਆ ਚਲਾਣ ਤਾਂ ਦੁਲਹਨ ਦੇ ਭਰਾ ਨੇ ਦਿੱਤਾ ਇਹ ਜਵਾਬ

ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਕਰੋਨਾ ਦੇ ਵੱਧ ਰਹੇ ਕੇਸਾਂ ਕਾਰਨ ਸਥਿਤੀ ਵਧੇਰੇ ਗੰਭੀਰ ਹੁੰਦੀ ਜਾ ਰਹੀ ਹੈ। ਜਿਸ ਨੂੰ ਲੈ ਕੇ ਕੇਂਦਰ ਸਰਕਾਰ ਚਿੰਤਾ ਵਿੱਚ ਹੈ ਉੱਥੇ ਹੀ ਕੇਂਦਰ ਸਰਕਾਰ ਵੱਲੋਂ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਆਪਣੇ ਸੂਬੇ ਦੀ ਸਥਿਤੀ ਦੇ ਅਨੁਸਾਰ ਸਖ਼ਤ ਹਦਾਇਤਾਂ ਜਾਰੀ ਕਰਨ ਅਤੇ ਤਾਲਾਬੰਦੀ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਪੰਜਾਬ ਵਿੱਚ ਵੀ ਸਰਕਾਰ ਵੱਲੋਂ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਹਨ। ਉਥੇ ਹੀ ਸੂਬਾ ਸਰਕਾਰ ਵੱਲੋਂ ਵੱਧ ਪ੍ਰਭਾਵਿਤ ਹੋਣ ਵਾਲੇ ਜਿਲਿਆਂ ਵਿਚ ਰਾਤ ਦਾ ਕਰਫ਼ਿਊ ਲਾਗੂ ਕੀਤਾ ਗਿਆ ਜੋ ਰਾਤ 8 ਵਜੇ ਤੋਂ ਸਵੇਰੇ ਪੰਜ ਵਜੇ ਤਕ ਜਾਰੀ ਰਹੇਗਾ। ਉਥੇ ਹੀ ਸਰਕਾਰ ਵੱਲੋਂ ਲਾਗੂ ਕੀਤੇ ਗਏ ਆਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਕਰਨ ਦੇ ਪੁਲਿਸ ਪ੍ਰਸ਼ਾਸਨ ਨੂੰ ਆਦੇਸ਼ ਲਾਗੂ ਕੀਤੇ ਗਏ ਹਨ।

ਉਥੇ ਹੀ ਪੁਲਸ ਵੱਲੋਂ ਬੀਤੇ ਦਿਨੀਂ ਕਈ ਜਗ੍ਹਾ ਤੇ ਰਾਤ ਦੇ ਕਰਫਿਊ ਦੌਰਾਨ ਵੀ ਉਲੰਘਣਾ ਕਰਨ ਵਾਲੇ ਕਈ ਲੋਕਾਂ ਦੇ ਚਲਾਨ ਵੀ ਕੱਟੇ ਗਏ ਹਨ। ਪੁਲਿਸ ਨੇ ਬਗੈਰ ਮਾਸਕ ਕਾਰ ਵਿੱਚ ਜਾ ਰਹੀ ਵਿਆਹ ਵਾਲੀ ਕੁੜੀ ਦਾ ਚਲਾਨ ਕੱਟ ਦਿੱਤਾ, ਜਿਸ ਤੇ ਕੁੜੀ ਦੇ ਭਰਾ ਵੱਲੋਂ ਇਹ ਜਵਾਬ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਚੰਡੀਗੜ੍ਹ ਸੈਕਟਰ ਦੇ 8-9 ਦੀਆਂ ਲਾਈਟਾਂ ਤੇ ਕਾਰ ਵਿੱਚ ਇੱਕ ਸਵਾਰ ਲੜਕੀ ਦਾ ਚਲਾਨ ਕੱਟੇ ਜਾਣ ਦੀ ਘਟਨਾ ਸਾਹਮਣੇ ਆਈ ਹੈ।

ਇਹ ਲੜਕੀ ਜਿਸ ਦਾ ਅੱਜ ਵਿਆਹ ਸੀ। ਜੋ ਦੁਲਹਨ ਦੇ ਰੂਪ ਵਿੱਚ ਗੱਡੀ ਵਿਚ ਸਵਾਰ ਹੋ ਕੇ ਸੈਕਟਰ-8 ਦੇ ਗੁਰਦੁਆਰਾ ਸਾਹਿਬ ਵਿੱਚ ਜਾ ਰਹੀ ਸੀ। ਉਸ ਸਮੇਂ ਗੱਡੀ ਦੇ ਰੁਕਣ ਉਪਰੰਤ ਮੁਲਾਜ਼ਮਾਂ ਨੇ ਗੱਡੀ ਵਿਚ ਬੈਠੀ ਲਾੜੀ ਨੂੰ ਵੇਖਿਆ ਤਾਂ, ਉਸਨੇ ਮਾਸਕ ਨਹੀਂ ਪਾਇਆ ਹੋਇਆ ਸੀ। ਇਸ ਘਟਨਾ ਨੂੰ ਲੈ ਕੇ ਚੰਡੀਗੜ੍ਹ ਪੁਲੀਸ ਵੱਲੋਂ ਲਾੜੀ ਨੂੰ ਮਾਸਕ ਨਾ ਪਾਏ ਜਾਣ ਕਾਰਨ ਉਸ ਦਾ ਚਲਾਨ ਕੱਟ ਦਿੱਤਾ ਗਿਆ। ਲਾੜੀ ਪੰਜਾਬ ਦੇ ਖੰਨਾ ਤੋਂ ਆਈ ਸੀ। ਜੋ ਸੈਕਟਰ 8 ਸਥਿਤ ਗੁਰਦੁਆਰਾ ਸਾਹਿਬ ਵਿਖੇ ਵਿਆਹ ਲਈ ਜਾ ਰਹੀ ਸੀ।

ਇਸ ਤਰ੍ਹਾਂ ਹੀ ਗੱਡੀ ਚਲਾ ਰਹੇ ਲਾੜੀ ਦੇ ਭਰਾ ਵੱਲੋਂ ਲਾੜੀ ਨੂੰ ਛੱਡਣ ਦੀ ਇਜ਼ਾਜ਼ਤ ਵੀ ਮੰਗੀ ਗਈ। ਉਸਨੇ ਆਖਿਆ ਕਿ ਮੇਕਅਪ ਕਾਰਨ ਉਸ ਦੀ ਭੈਣ ਵੱਲੋਂ ਮਾਸਕ ਨਹੀਂ ਪਾਇਆ ਗਿਆ ਹੈ। ਕਿਉਂਕਿ ਮਾਸਕ ਨਾਲ ਦੁਲਹਨ ਦਾ ਮੇਕਅੱਪ ਖਰਾਬ ਹੋ ਸਕਦਾ ਹੈ। ਬੁੱਧਵਾਰ ਨੂੰ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਰਾਮ ਨੌਵੀਂ ਦੇ ਮੌਕੇ ਤੇ ਤਾਲਾਬੰਦੀ ਦਾ ਐਲਾਨ ਕੀਤਾ ਗਿਆ ਸੀ।error: Content is protected !!