BREAKING NEWS
Search

ਪੀਜੀਆਈ ਚ ਫਤਿਹਵੀਰ ਦਾ ਪੋਸਟਮਾਰਟਮ ਹੋਇਆ ਖ਼ਤਮ, ਏਨੇ ਦਿਨ ਪਹਿਲਾਂ ਦੁਨੀਆ ਨੂੰ ਅਲਵਿਦਾ ਕਹਿ ਗਿਆ ਸੀ ਫਤਿਹਵੀਰ

ਪਿਛਲੇ 5 ਦਿਨਾਂ ਤੋਂ ਬੋਰਵੈੱਲ ਵਿਚ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਹੇ ਫਤਿਹਵੀਰ ਸਿੰਘ ਨੇ ਫਾਨੀ ਸੰਸਾਰ ਨੂੰ ਅਲਵੀਦਾ ਆਖ ਦਿੱਤਾ ਹੈ। 6 ਜੂਨ ਦੀ ਦੁਪਹਿਰ ਤੋਂ ਹੀ ਘੁੱਪ ਹਨੇਰੇ ‘ਚ ਕੈਦ ਹੋ ਗਈ ਸੀ ਮਾਸੂਮ ਫਤਿਹਵੀਰ ਦੀ ਜ਼ਿੰਦਗੀ। ਧਰਤੀ ਅੰਦਰ ਬੰਦ ਹੋਏ ਫਤਿਹਵੀਰ ਲਈ ਹਰ ਇਕ ਨੂੰ ਆਸ ਸੀ ਕਿ ਸ਼ਾਇਦ ਵਾਹਿਗੁਰੂ ਉਸਨੂੰ ਬਚਾ ਲਵੇ। ਪਰ ਪ੍ਰਸ਼ਾਸਨ ਦੀ ਨਾਕਾਮੀ ਰਹੀ ਕਿ ਅੱਜ ਫਤਿਹਵੀਰ ਸਾਡੇ ਵਿੱਚ ਨਹੀਂ ਰਿਹਾ।

ਦੱਸਿਆ ਜਾ ਰਿਹਾ ਹੈ ਕਿ ਫਤਿਹਵੀਰ ਲਗਭਗ 3 ਦਿਨ ਪਹਿਲਾਂ ਹੀ ਇਸ ਦੁਨੀਆਂ ਤੋਂ ਚਲਾ ਗਿਆ ਸੀ।ਫਤਹਿਵੀਰ ਦਾ ਮ੍ਰਿਤਕ ਸਰੀਰ ਗਲਣਾ ਸੁ਼ਰੂ ਹੋ ਚੁੱਕਿਆ ਸੀ।ਦੱਸ ਦੇਈਏ ਕਿ ਅੱਜ ਸਵੇਰੇ 5:10 ਮਿੰਟ ‘ਤੇ ਫਤਿਹਵੀਰ ਨੂੰ ਰੱਸੀਆਂ ਅਤੇ ਕੁੰਢੀਆਂ ਦੀ ਮਦਦ ਨਾਲ ਉਸੇ ਪਾਈਪ ਰਾਹੀਂ ਖਿੱਚ ਕੇ ਬਾਹਰ ਕੱਢਿਆ ਗਿਆ, ਜਿਸ ਰਾਹੀਂ ਉਹ ਬੋਰ ‘ਚ ਡਿੱਗਿਆ ਸੀ।

ਦੱਸਿਆ ਜਾਂਦਾ ਹੈ ਕਿ ਬੋਰਵੈੱਲ ‘ਚ ਫਸੇ ਦੋ ਸਾਲਾ ਫ਼ਤਿਹਵੀਰ ਸਿੰਘ ਨੂੰ ਮੰਗਵਾਲ ਦੇ ਗੁਰਿੰਦਰ ਸਿੰਘ ਨੇ ਬਾਹਰ ਕੱਢਿਆ ਹੈ।ਗੁਰਿੰਦਰ ਸਿੰਘ ਨੇ ਨਵੇਂ ਪੁੱਟੇ ਬੋਰਵੈੱਲ ਵਿੱਚ ਜਾ ਕੇ ਫਸੇ ਹੋਏ ਬੱਚੇ ਨੂੰ ਆਜ਼ਾਦ ਕੀਤਾ ਤੇ ਫਿਰ ਐਨਡੀਆਰਐਫ ਦੀਆਂ ਟੀਮਾਂ ਨੇ ਉਸ ਨੂੰ ਉੱਪਰ ਖਿੱਚ ਲਿਆ।ਜਿਸ ਤੋਂ ਤੁਰੰਤ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ ਸੀ।

ਹੁਣ ਫਤਿਹਵੀਰ ਦਾ ਪੋਸਟਮਾਰਟਮ ਕੀਤਾ ਗਿਆ ਹੈ। ਹਾਲਾਂਕਿ ਲੋਕਾਂ ਤੇ ਰਿਸ਼ਤੇਦਾਰਾਂ ‘ਚ ਸਰਕਾਰ ਪ੍ਰਤੀ ਗੁਸਾ ਹੈ। ਇਸਦੇ ਚਲੇ ਦੀ ਫਤਿਹ ਦੇ ਰਿਸ਼ਤੇਦਾਰਾਂ ਨੇ PGI ਦੇ ਬਾਹਰ ਪ੍ਰਦਰਸ਼ਨ ਕੀਤਾ ਤੇ ਸਰਕਾਰ ਖਿਲਾਫ ਭੜਾਸ ਕੱਢੀ। ਇਸ ਤੋਂ ਇਲਾਵਾ ਸੁਨਾਮ ਸ਼ਹਿਰ ਨੂੰ ਬੰਦ ਵੀ ਕਰ ਦਿੱਤਾ ਗਿਆ ਹੈ।

ਕਿਸੇ ਨੇ ਵੀ ਅੱਜ ਆਪਣੀ ਦੁਕਾਨ ਨਹੀਂ ਖੋਲੀ ਤੇ ਹਰ ਕੋਈ ਫਤਿਹਵੀਰ ਦੇ ਪਰਿਵਾਰ ਦੇ ਦੁੱਖ ‘ਚ ਸ਼ਾਮਲ ਹੋਣਾ ਚਾਹੁੰਦਾ ਹੈ। ਸੁਨਾਮ ਹੀ ਨਹੀਂ ਸਗੋਂ ਵੱਖ-ਵੱਖ ਥਾਵਾਂ ‘ਤੇ ਲੋਕਾਂ ਵੱਲੋਂ ਨਿਕੰਮੀ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।



error: Content is protected !!