BREAKING NEWS
Search

ਪਿੰਡ ਵਾਲਿਆਂ ਨੇ ਪ੍ਰੇਮਿਕਾ ਨੂੰ ਮਿਲਣ ਆਏ ਨੌਜਵਾਨਾਂ ਦਾ ਜ਼ਬਰਦਸਤੀ ਕਰਵਾਇਆ ਵਿਆਹ ਅਤੇ ਫਿਰ..

ਜ਼ਬਰਦਸਤੀ ਕਰਵਾਇਆ ਵਿਆਹ

ਬਿਹਾਰ: ਅੱਜ ਦੇ ਸਮੇ ਵਿੱਚ ਬਹੁਤ ਸਾਰੀਆਂ ਅਨੋਖੀਆਂ ਪ੍ਰੇਮ ਕਹਾਣੀਆਂ ਦੇਖਣ ਨੂੰ ਮਿਲਦੀਆਂ ਹਨ । ਅਜਿਹਾ ਹੀ ਇੱਕ ਮਾਮਲਾ ਬਿਹਾਰ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ 2 ਨੌਜਵਾਨ ਜਦੋਂ ਆਪਣੀ-ਆਪਣੀ ਪ੍ਰੇਮਿਕਾ ਨੂੰ ਮਿਲਣ ਪਹੁੰਚੇ ਤਾਂ ਇਸ ਗੱਲ ਦੀ ਭਿਣਕ ਪਿੰਡ ਵਾਲਿਆਂ ਨੂੰ ਲੱਗ ਗਈ । ਜਿਸਦੇ ਬਾਅਦ ਪਿੰਡ ਦੇ ਲੋਕਾਂ ਨੇ ਇਕੱਠੇ ਹੀ ਉਨ੍ਹਾਂ ਦੋਹਾਂ ਦਾ ਵਿਆਹ ਕਰਵਾ ਦਿੱਤਾ ।

ਜਦੋਂ ਇਸ ਮਾਮਲੇ ਦੀ ਜਾਣਕਾਰੀ ਦੋਹਾਂ ਨੌਜਵਾਨਾਂ ਦੇ ਪਰਿਵਾਰਾਂ ਨੂੰ ਮਿਲੀ ਤਾਂ ਇਕ ਨੌਜਵਾਨ ਦੇ ਪਰਿਵਾਰ ਵਾਲਿਆਂ ਨੇ ਥਾਣੇ ਵਿੱਚ ਆਪਣੇ ਬੇਟੇ ਦੇ ਅਗਵਾ ਕਰ ਕੇ ਵਿਆਹ ਕਰਵਾਉਣ ਦੀ ਸ਼ਿਕਾਇਤ ਕਰ ਦਿੱਤੀ, ਜਦਕਿ ਦੂਜੇ ਨੌਜਵਾਨ ਦੇ ਪਿਤਾ ਨੇ ਆਪਣੀ ਨੂੰਹ ਨੂੰ ਅਪਣਾ ਲਿਆ ।

ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇ ਨੌਜਵਾਨ ਇੱਕੋ ਹੀ ਜਗ੍ਹਾ ਪੜ੍ਹਦੇ ਸਨ, ਜਿਸ ਕਾਰਨ ਉਹ ਇਕ ਹੀ ਕਮਰੇ ਵਿਚ ਰਹਿ ਕੇ ਪੜ੍ਹਾਈ ਕਰਦੇ ਹਨ । ਇੱਕ ਨੌਜਵਾਨ ਜਿਸਦਾ ਨਾਮ ਰੋਹਨ ਹੈ ਦਾ ਨਾਨਕਾ ਪਿੰਡ ਜਯਪਾਲਪੱਟੀ ਵਿੱਚ ਹੈ, ਜਿੱਥੇ ਰਿਆ ਨਾਂ ਦੀ ਲੜਕੀ ਨਾਲ ਉਸ ਨੂੰ ਪਿਆਰ ਹੋ ਗਿਆ ।

ਇਸ ਤੋਂ ਬਾਅਦ ਰੋਹਨ ਦੇ ਦੋਸਤ ਭਾਨੂੰ ਨੇ ਰੋਹਨ ਦੇ ਜ਼ਰੀਏ ਰਿਆ ਦੀ ਭੈਣ ਚੰਦਾ ਨੂੰ ਆਪਣੇ ਪ੍ਰੇਮ ਜਾਲ ਵਿੱਚ ਫਸਾ ਲਿਆ । ਇਨ੍ਹਾਂ ਦੋਨਾਂ ਨੌਜਵਾਨਾਂ ਦਾ ਪਿਆਰ ਇੰਨਾ ਪਰਵਾਨ ਚੜ੍ਹ ਗਿਆ ਕਿ ਪਟਨਾ ਵਿੱਚ ਰਹਿ ਕੇ ਪੜ੍ਹਾਈ ਕਰ ਰਹੇ ਇਹ ਦੋਵੇਂ ਨੌਜਵਾਨ ਮਧੇਪੁਰਾ ਆਉਂਦੇ ਅਤੇ ਆਪਣੀ-ਆਪਣੀ ਪ੍ਰੇਮਿਕਾ ਨੂੰ ਮਿਲ ਕੇ ਪਟਨਾ ਵਾਪਿਸ ਚਲੇ ਜਾਂਦੇ ਸਨ ।

ਇਸ ਵਾਰ ਜਦੋਂ ਇਹ ਦੋਵੇਂ ਨੌਜਵਾਨ ਮਧੇਪੁਰਾ ਤਾਂ ਟ੍ਰੇਨ ਤੋਂ ਉਤਰਦੇ ਹੀ ਆਪਣੀ ਪ੍ਰੇਮਿਕਾ ਦੇ ਘਰ ਚਲੇ ਗਏ । ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਘੇਰ ਕੇ ਉਨ੍ਹਾਂ ਦੋਹਾਂ ਨੌਜਵਾਨਾਂ ਦਾ ਉਨ੍ਹਾਂ ਦੀ ਪ੍ਰੇਮਿਕਾ ਨਾਲ ਜ਼ਬਰਦਸਤੀ ਵਿਆਹ ਕਰਵਾ ਦਿੱਤਾ ।

ਇਸ ਮਾਮਲੇ ਵਿੱਚ ਇਕ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਪ੍ਰੇਮਿਕਾ ਦੇ ਪਿਤਾ ਕਿਸੇ ਅਪਰਾਧਕ ਮਾਮਲੇ ਵਿਚ ਦੋਸ਼ੀ ਹਨ ਅਤੇ ਫਰਾਰ ਹੈ । ਜਿਸ ਕਾਰਨ ਉਨ੍ਹਾਂ ਦੇ ਘਰ ਵਿੱਚ ਸਿਰਫ਼ ਉਨ੍ਹਾਂ ਦਾ ਇਕ ਬੁੱਢਾ ਦਾਦਾ ਰਹਿੰਦਾ ਹੈ । ਉਸਨੇ ਦੱਸਿਆ ਕਿ ਜਦੋਂ ਇਨ੍ਹਾਂ ਦੋਹਾਂ ਨੂੰ ਆਪਣੇ ਪ੍ਰੇਮੀਆਂ ਦੇ ਆਉਣ ਬਾਰੇ ਪਤਾ ਲੱਗਦਾ ਤਾਂ ਇਹ ਲੜਕੀਆਂ ਆਪਣੇ ਦਾਦੇ ਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਸੁਆ ਦਿੰਦੀਆਂ ਸਨ।

ਉਨ੍ਹਾਂ ਨੇ ਦੱਸਿਆ ਕਿ 31 ਮਈ ਦੀ ਰਾਤ ਨੂੰ ਜਦੋਂ ਇਹ ਦੋਵੇਂ ਨੌਜਵਾਨ ਪ੍ਰੇਮਿਕਾ ਦੇ ਘਰ ਮਿਲਣ ਲਈ ਪਹੁੰਚੇ ਤਾਂ ਪਿੰਡ ਵਾਸੀਆਂ ਨੇ ਇਨ੍ਹਾਂ ਦੋਹਾਂ ਨੌਜਵਾਨਾਂ ਨੂੰ ਫੜ ਲਿਆ ਅਤੇ ਇਨ੍ਹਾਂ ਦੀ ਕੁੱਟਮਾਰ ਕਰ ਕੇ ਇਨ੍ਹਾਂ ਨੂੰ ਵਿਆਹ ਲਈ ਰਾਜ਼ੀ ਕਰ ਲਿਆ ।



error: Content is protected !!