ਅੱਜ ਦੇ ਸਮੇਂ ਵਿੱਚ ਪਿਆਰ ਕਰਨ ਦੇ ਕਿੱਸੇ ਬਹੁਤ ਜਿਆਦਾ ਦੇਖਣ ਨੂੰ ਮਿਲਦੇ ਹਨ. ਅਜਿਹਾ ਹੀ ਮਾਮਲਾ ਮੁਕਤਸਰ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਪਿੰਡ ਵੱਟੂ ਵਿੱਚ ਪਿੰਡ ਦੇ ਲੋਕਾਂ ਵੱਲੋਂ ਮਿਲ ਪ੍ਰੇਮੀਆਂ ਦੇ ਲਈ ਇੱਕ ਮਤਾ ਪਾਸ ਕੀਤਾ ਗਿਆ ਹੈ ।ਇਸ ਮਤੇ ਅਨੁਸਾਰ ਜੇਕਰ ਹੁਣ ਕੋਈ ਵੀ ਮੁੰਡਾ-ਕੁੜੀ ਇਸ਼ਕ ਕਰਦੇ ਫੜ੍ਹੇ ਗਏ ਤਾਂ ਉਨ੍ਹਾਂ ਦੀ ਖੈਰ ਨਹੀਂ । ਇਸ ਮਾਮਲੇ ਵਿੱਚ ਪਿੰਡ ਵਾਲਿਆਂ ਨੇ ਫ਼ੈਸਲਾ ਲਿਆ ਹੈ ਕਿ ਜੇਕਰ ਪਿੰਡ ਵਿੱਚ ਕੋਈ ਵੀ ਪ੍ਰੇਮੀ ਜੋੜਾ ਫੜ੍ਹਿਆ ਗਿਆ ਤਾਂ ਉਨ੍ਹਾਂ ਦੇ ਨਾਲ-ਨਾਲ ਉਨ੍ਹਾਂ ਦੇ ਮਾਪਿਆਂ ਦਾ ਵੀ ਬਾਈਕਾਟ ਕੀਤਾ ਜਾਵੇਗਾ ।
ਇਸ ਤੋਂ ਇਲਾਵਾ ਪਿੰਡ ਵਾਲਿਆਂ ਨੂੰ ਪ੍ਰੇਮੀ ਜੋੜਿਆਂ ਦਾ ਕਿਸੇ ਤਰ੍ਹਾਂ ਦਾ ਵੀ ਸਰੀਰਕ ਨੁਕਸਾਨ ਕਰਨ ਦੀ ਖੁੱਲ੍ਹ ਹੋਵੇਗੀ ।ਇਸ ਮਾਮਲੇ ਵਿੱਚ ਮਤਾ ਪਾਸ ਕਰਦੇ ਹੋਏ ਗ੍ਰੰਥੀ ਸਿੰਘ ਨੇ ਮਤਾ ਸੁਣਾਉਂਦੇ ਕਿਹਾ ਕਿ ਜੇਕਰ ਪਿੰਡ ਦਾ ਕੋਈ ਵੀ ਮੁੰਡਾ ਜਾਂ ਕੁੜੀ ਪ੍ਰੇਮ ਸਬੰਧ ਬਣਾਉਣ ਦੀ ਕੋਸ਼ਿਸ਼ ਕਰੇਗਾ ਜਾਂ ਕੋਈ ਉਨ੍ਹਾਂ ਦਾ ਸਾਥ ਦੇਵੇਗਾ ਤਾਂ ਉਨ੍ਹਾਂ ਸਾਥ ਦੇਣ ਵਾਲੇ ਤੇ ਮੁੰਡਾ-ਕੁੜੀ ਦੋਹਾਂ ਦੇ ਪਰਿਵਾਰਾਂ ਦਾ ਪਿੰਡ ਵੱਲੋਂ ਬਾਈਕਾਟ ਕਰ ਦਿੱਤਾ ਜਾਵੇਗਾ । ਇਸ ਤੋਂ ਇਲਾਵਾ ਕੋਈ ਵੀ ਪਿੰਡ ਵਾਲਾ ਉਨ੍ਹਾਂ ਦਾ ਕੋਈ ਵੀ ਕੰਮ ਨਹੀਂ ਕਰੇਗਾ ਤੇ ਨਾ ਹੀ ਕੋਈ ਉਨ੍ਹਾਂ ਦੀ ਜ਼ਮੀਨ ਆਦਿ ਨੂੰ ਠੇਕੇ ’ਤੇ ਨਹੀਂ ਲਵੇਗਾ ।
ਇਸ ਤੋਂ ਇਲਾਵਾ ਮਤੇ ਵਿੱਚ ਇਹ ਵੀ ਕਿਹਾ ਗਿਆ ਕਿ ਜੇਕਰ ਮੁੰਡਾ ਕੁੜੀ ਕੋਈ ਗਲਤ ਕਦਮ ਚੁੱਕਦਾ ਹੈ ਤਾਂ ਮਾਪੇ ਉਨ੍ਹਾਂ ਦਾ ਜੋ ਮਰਜ਼ੀ ਨੁਕਸਾਨ ਕਰ ਦੇਣ, ਸਾਰਾ ਪਿੰਡ ਉਨ੍ਹਾਂ ਦਾ ਸਾਥ ਦੇਵੇਗਾ । ਜੇਕਰ ਮਾਪੇ ਮੁੰਡਾ-ਕੁੜੀ ਦੇ ਚੁੱਕੇ ਗਲਤ ਕਦਮ ਵਿੱਚ ਉਨ੍ਹਾਂ ਦਾ ਸਾਥ ਦਿੰਦੇ ਹਨ ਤਾਂ ਕੋਈ ਵੀ ਕਚਹਿਰੀ ਆਦਿ ਵਿੱਚ ਉਨ੍ਹਾਂ ਦਾ ਸਾਥ ਨਹੀਂ ਦੇਵੇਗਾ ਤੇ ਨਾ ਹੀ ਦਸਤਖ਼ਤ ਕਰੇਗਾ ।
ਇਸ ਮਾਮਲੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਪਿੰਡ ਵੱਟੂ ਦੀ ਇੱਕ ਨੂੰਹ ਪਿੰਡ ਦੇ ਮੁੰਡੇ ਨਾਲ ਹੀ ਫਰਾਰ ਹੋ ਗਈ ਹੈ । ਜਿਸ ਕਾਰਨ ਪਿੰਡ ਦੇ ਲੋਕਾਂ ਵਿੱਚ ਰੋਸ ਪਾਇਆ ਜਾਂ ਰਿਹਾ ਹੈ । ਪੁਲਿਸ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਉਸ ਫਰਾਰ ਜੋੜੇ ਦੀ ਤਲਾਸ਼ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਵਧੇਰੇ ਜਾਣਕਾਰੀ ਦਿੰਦੇ ਹੋਏ ਪਿੰਡ ਦੀ ਸਰਪੰਚ ਲਵਜੀਤ ਨੇ ਦੱਸਿਆ ਕਿ ਪੰਚਾਇਤ ਵੱਲੋਂ ਪ੍ਰੇਮੀ ਜੋੜਿਆਂ ਖ਼ਿਲਾਫ਼ ਕੋਈ ਮਤਾ ਪਾਸ ਨਹੀਂ ਕੀਤਾ ਗਿਆ ਹੈ । ਉਨ੍ਹਾਂ ਨੇ ਦੱਸਿਆ ਕਿ ਇਹ ਸਾਰਾ ਫ਼ੈਸਲਾ ਗੁਰਦੁਆਰਾ ਕਮੇਟੀ ‘ਤੇ ਪਿੰਡ ਵਾਸੀਆਂ ਦਾ ਹੈ ।
Home ਵਾਇਰਲ ਪਿੰਡ ਦੀ ਨੂੰਹ ਪ੍ਰੇਮੀ ਨਾਲ ਫਰਾਰ ਹੋਈ ਤਾਂ ਪੰਚਾਇਤ ਨੂੰ ਪ੍ਰੇਮੀ ਜੋੜਿਆ ਨੂੰ ਸੁਣਾਈ ਅਨੋਖੀ ਸਜ਼ਾ ,ਦੇਖੋ ਵੀਡੀਓ
ਵਾਇਰਲ