BREAKING NEWS
Search

ਪਿੰਡ ਦੀ ਨਹਿਰ ਚ ਤੈਰਦੀ ਆ ਰਹੀ ਸੀ ਬੱਚੀ ਦੀ ਲਾਸ਼,ਪਰ ਜਦੋਂ ਨੇੜੇ ਜਾ ਕੇ ਵੇਖਿਆ ਤਾਂ ਉੱਡੇ ਸਭ ਦੇ ਹੋਸ਼,ਦੇਖੋ ਵੀਡੀਓ

ਸਾਡੇ ਮੁਲਕ ਵਿੱਚ ਖੇਤੀ ਦੀ ਸਿੰਚਾਈ ਲਈ ਅਤੇ ਨਦੀਆਂ ਵਿੱਚ ਆਉਣ ਵਾਲੇ ਹੜ੍ਹਾਂ ਨੂੰ ਰੋਕਣ ਲਈ ਨਹਿਰਾਂ ਬਣਾਈਆਂ ਗਈਆਂ ਹਨ। ਪੰਜਾਬ ਵਿੱਚ ਵੀ ਕਈ ਨਹਿਰਾਂ ਹਨ ਜਿੱਥੇ ਇਨ੍ਹਾਂ ਨਹਿਰਾਂ ਦਾ ਸਾਨੂੰ ਫਾਇਦਾ ਹੈ_ ਉੱਥੇ ਨਹਿਰਾਂ ਵਿੱਚ ਅਨੇਕ ਤਰ੍ਹਾਂ ਦੇ ਹਾਦਸੇ ਵੀ ਵਾਪਰਦੇ ਰਹਿੰਦੇ ਹਨ। ਕਈ ਵਾਰ ਕੋਈ ਇਨਸਾਨ ਆਪਣੇ ਆਪ ਹੀ ਖ਼ੁਦਕੁਸ਼ੀ ਕਰ ਲੈਂਦਾ ਹੈ ਅਤੇ ਕਈ ਵਾਰ ਅਚਾਨਕ ਹੀ ਅਣਗਹਿਲੀ ਵਰਤਣ ਕਾਰਨ ਹਾਦਸਾ ਵਾਪਰ ਜਾਂਦਾ ਹੈ।

ਨਹਿਰ ਵਿੱਚੋਂ ਇੱਕ ਸੱਤ ਅੱਠ ਸਾਲ ਦੀ ਲੜਕੀ ਦੀ ਲਾਸ਼ ਮਿਲਣ ਬਾਰੇ ਪਤਾ ਲੱਗਾ ਹੈ। ਪਿੰਡ ਦੇ ਇੱਕ ਵਿਅਕਤੀ ਦੁਆਰਾ ਪੱਤਰਕਾਰਾਂ ਨੂੰ ਦੱਸਿਆ ਗਿਆ ਕਿ ਜਦੋਂ ਉਹ ਮੱਝਾਂ ਲੈ ਕੇ ਨਹਿਰ ਕੋਲ ਆਇਆ ਤਾਂ ਉਸ ਨੂੰ ਪਤਾ ਲੱਗਾ ਕਿਸੇ ਬੱਚੀ ਦੀ ਲਾਸ਼ ਜਾ ਰਹੀ ਹੈ। ਉਸ ਨੇ ਸੋਚਿਆ ਕਿ ਹੋ ਸਕਦਾ ਹੈ ਕਿ ਇਹ ਸਾਡੇ ਪਿੰਡ ਦੀ ਹੀ ਲੜਕੀ ਹੋਵੇ।

ਕਈ ਵਿਅਕਤੀਆਂ ਨੇ ਇਕੱਠੇ ਹੋ ਕੇ ਨਹਿਰ ਵਿੱਚੋਂ ਲਾਸ਼ ਨੂੰ ਬਾਹਰ ਕੱਢ ਲਿਆ ਲਾਸ਼ ਨੂੰ ਬਾਹਰ ਕੱਢਣ ਉਪਰੰਤ ਪਤਾ ਲੱਗਾ ਕਿ ਇਹ ਲਾਸ਼ ਉਨ੍ਹਾਂ ਦੇ ਪਿੰਡ ਵਿੱਚੋਂ ਕਿਸੇ ਦੀ ਨਹੀਂ ਸੀ। ਫੇਰ ਉਨ੍ਹਾਂ ਵੱਲੋਂ ਪਿੰਡ ਦੀ ਪੰਚਾਇਤ ਅਤੇ ਸਬੰਧਿਤ ਥਾਣੇ ਦੀ ਪੁਲਿਸ ਨੂੰ ਇਸ ਦੇ ਬਾਰੇ ਦੱਸਿਆ ਗਿਆ ਪੁਲਿਸ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਲਹਿਰਾ ਵੱਲੋਂ ਆ ਰਹੀ ਨਹਿਰ ਦੀ ਘੱਗਰ ਬ੍ਰਾਂਚ ਵਿੱਚੋਂ ਪਿੰਡ ਅਲੀਸ਼ੇਰ ਤੋਂ ਇੱਕ ਸੱਤ ਅੱਠ ਸਾਲ ਦੀ ਲੜਕੀ ਦੀ ਲਾਸ਼ ਮਿਲੀ ਹੈ। ਥਾਣਾ ਲਹਿਰਾ ਦੀ ਪੁਲਿਸ ਨੂੰ ਜਦੋਂ ਇਸ ਦੀ ਖਬਰ ਮਿਲੀ ਤਾਂ ਤੁਰੰਤ ਪੁਲਿਸ ਘਟਨਾ ਸਥਾਨ ਤੇ ਪਹੁੰਚ ਗਈ।

ਪੁਲਿਸ ਨੇ ਅੰਦਾਜ਼ਾ ਲਗਾਇਆ ਹੈ ਕਿ ਇਹ ਲੜਕੀ ਹੋ ਸਕਦਾ ਹੈ। ਨਹਾਉਂਦੇ ਸਮੇਂ ਨਹਿਰ ਵਿੱਚ ਡਿੱਗ ਗਈ ਹੋਵੇ। ਨੇੜੇ ਦੇ ਪਿੰਡਾਂ ਵਿੱਚ ਮ੍ਰਿਤਕ ਲੜਕੀ ਦੀਆਂ ਫੋਟੋਆਂ ਭੇਜ ਕੇ ਅਤੇ ਅਨਾਊਂਸਮੈਂਟ ਕਰਵਾ ਕੇ ਲੜਕੀ ਦੀ ਪਹਿਚਾਣ ਕੀਤੀ ਜਾਵੇਗੀ। ਪੁਲਿਸ ਅਨੁਸਾਰ ਸਭ ਤੋਂ ਪਹਿਲਾਂ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਉਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ



error: Content is protected !!