ਤੁਹਾਨੂੰ ਸਭ ਨੂੰ ਪਤਾ ਹੈ ਕਿ ਅੱਜ ਪੰਜਾਬ ਵਿੱਚ ਪੰਚਾਇਤੀ ਚੋਣਾਂ ਹੋ ਰਹੀਆਂ ਹਨ, ਪਿਛਲੇ 10-15 ਦਿਨਾਂ ਤੋਂ ਪੰਜਾਬ ਅੰਦਰ ਪਹਿਲਾਂ ਨਾਲੋਂ ਮਾਹੋਲ ਕੁਝ ਅਲੱਗ ਹੀ ਬਣਿਆ ਹੋਇਆ ਸੀ, ਜਿਸਦਾ ਕਾਰਨ ਇਹ ਹੈ ਕਿ ਇਸ ਵਾਰ ਪੜ੍ਹੇ ਲਿਖੇ ਨੌਜਵਾਨ ਵੋਟਾਂ ਵਿੱਚ ਜਿਆਦਾ ਦਿਲਚਸਪੀ ਲੈ ਰਹੇ ਸਨ, ਪਿੰਡਾਂ ਦੇ ਲੋਕ ਵੀ ਪੁਰਾਣੇ ਮੈਬਰਾਂ ਸਰਪੰਚਾਂ ਤੋਂ ਅੱਕ ਕੇ ਨਵੇਂ ਨੌਜਵਾਨ ਮੁੰਡੇ ਕੁੜੀਆਂ ਦੇ ਹੱਕ ਵਿੱਚ ਸਨ |
ਇਹੋ ਜਿਹਾ ਹੀ ਇੱਕ ਮਾਮਲਾ ਜਲੰਧਰ ਦੇ ਪਿੰਡ ਸੱਤੇਵਾਲੀ ਦਾ ਸੋਸ਼ਲ ਮੀਡੀਆ ਤੇ ਸਾਹਮਣੇ ਆਇਆ ਸੀ ਜਿਥੇ ਲਾਅ ਦੀ ਵਿਦਿਆਰਥਣ ਇੰਦਰਪ੍ਰੀਤ ਕੌਰ ਸਰਪੰਚੀ ਦੇ ਉਮੀਦਵਾਰ ਵਜੋਂ ਉੱਤਰੀ ਸੀ | ਇਹ ਕੁੜੀ ਪੜ੍ਹੇ ਲਿਖੇ ਨੌਕਰੀ ਪੇਸ਼ਾ ਪਰਿਵਾਰ ਚੋਂ ਹੋਣ ਕਰਕੇ ਲੋਕ ਵਿੱਚ ਬਹੁਤ ਚਰਚਿਤ ਰਹੀ ਸੀ | ਇਥੋਂ ਤੱਕ ਕਿ ਸੋਸ਼ਲ ਮੀਡੀਆ ਤੇ ਵੀ ਇਸ ਪਿੰਡ ਦੀ ਸਰਪੰਚੀ ਚੋਂਣ ਬਾਰੇ ਕਾਫੀ ਚਰਚਾ ਸੀ |
ਦੂਜੇ ਪਾਸੇ ਇੰਦਰਪ੍ਰੀਤ ਕੌਰ ਦਾ ਮੁਕਾਬਲਾ ਪਿੰਡ ਦੀ ਅੱਠਵੀ ਪਾਸ ਜੋਤੀ ਨਾਲ ਸੀ, ਇੰਦਰਪ੍ਰੀਤ ਕੌਰ ਦੀ ਹੋ ਰਹਿ ਚਰਚਾ ਤੋਂ ਇਸ ਤਰਾਂ ਲੱਗ ਰਿਹਾ ਸੀ ਕਿ ਇਹ ਮੁਕਾਬਲਾ ਇੰਦਰਪ੍ਰੀਤ ਕੌਰ ਦੇ ਹੱਕ ਵਿੱਚ ਹੀ ਹੋਵੇਗਾ ਪਰ ਅੱਜ ਵੋਟਾਂ ਦੀ ਗਿਣਤੀ ਤੋਂ ਬਾਅਦ ਨਤੀਜਾ ਦੇਖ ਕੇ ਸਾਰੇ ਹੈਰਾਨ ਹੋ ਗਏ ਜਦੋਂ ਅੱਠਵੀਂ ਪਾਸ ਜੋਤੀ ਨੇ ਲਾਅ ਦੀ ਵਿਦਿਆਰਥਣ ਇੰਦਰਪ੍ਰੀਤ ਨੂੰ ਸਰਪੰਚੀ ਦੀ ਚੋਣ ਵਿੱਚ ਹਰਾ ਦਿੱਤਾ | ਪੂਰੀ ਜਾਣਕਾਰੀ ਲਈ ਉਪਰ ਵੀਡੀਓ ਦੇਖ ਸਕਦੇ ਹੋ ਤੁਸੀਂ |
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ