BREAKING NEWS
Search

ਪਿਓ ਵਲੋਂ ਦਿੱਤੀ ਜਮੀਨ ਵਾਪਸ ਮੰਗਣ ਤੇ ਪੁੱਤ ਅਤੇ ਨੂੰਹ ਨੇ ਦਿੱਤੀ ਦਰਦਨਾਕ ਮੌਤ, ਰਿਸਤਿਆਂ ਦਾ ਖੂਨ ਬਣਿਆ ਪਾਣੀ

ਆਈ ਤਾਜ਼ਾ ਵੱਡੀ ਖਬਰ 

“ਪੁੱਤ ਵੰਡਾਉਣ ਜ਼ਮੀਨਾਂ , ਧੀਆਂ ਦੁੱਖ ਵੰਡਾਉਂਦੀਆਂ ਨੇ” ਇਹ ਗਾਣਾ ਤਾਂ ਤੁਸੀਂ ਬਹੁਤ ਵਾਰ ਸੁਣਿਆ ਹੋਵੇਗਾ ਜੋ ਕਿਤੇ ਨਾ ਕਿਤੇ ਸਾਡੀ ਆਮ ਜ਼ਿੰਦਗੀ ਦੇ ਨਾਲ ਸਬੰਧਤ ਹੈ । ਪਿਓ ਦੀ ਜ਼ਮੀਨ ਤੇ ਪੁੱਤਰ ਦਾ ਹੀ ਹੱਕ ਮੰਨਿਆ ਜਾਂਦਾ ਹੈ । ਧੀਆਂ ਨੂੰ ਹਮੇਸ਼ਾ ਪਰਾਇਆ ਆਖਿਆ ਜਾਂਦਾ ਹੈ । ਪਰ ਇੱਕ ਪਿਉ ਵੱਲੋਂ ਆਪਣੇ ਪੁੱਤਰ ਨੂੰ ਦਿੱਤੀ ਜ਼ਮੀਨ ਉਸ ਦੇ ਕੋਲੋਂ ਵਾਪਸ ਮੰਗਣ ਤੇ ਪੁੱਤ ਨੇ ਆਪਣੀ ਘਰਵਾਲੀ ਨਾਲ ਮਿਲ ਕੇ ਅਜਿਹਾ ਖੌਫ਼ਨਾਕ ਕਦਮ ਚੁੱਕਿਆ ਜਿਸ ਕਾਰਨ ਪਿਓ ਦੀ ਮੌਤ ਹੋ ਗਈ । ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਬੁਢਲਾਡਾ ਦੇ ਪਿੰਡ ਦੋਦੜਾ ਵਿਖੇ ਜ਼ਮੀਨੀ ਝਗੜੇ ਦੇ ਚਲਦਿਆਂ ਪੁੱਤਰ ਤੇ ਨੂੰਹ ਵਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ ਗਿਆ ।

ਮ੍ਰਿਤਕ ਦੇ ਪਰਿਵਾਰਕ ਮੈਂਬਰਾ ਵੱਲੋਂ ਪੁਲੀਸ ਨੂੰ ਦਰਜ ਕਰਵਾਏ ਗਏ ਬਿਆਨਾਂ ਵਿੱਚ ਦੱਸਿਆ ਗਿਆ ਹੈ ਕਿ ਪ੍ਰੀਤਮ ਸਿੰਘ ਦਾ ਕਤਲ ਉਸ ਦੇ ਪੁੱਤਰ ਲਾਭ ਸਿੰਘ ਅਤੇ ਨੂੰਹ ਹਰਦੀਪ ਕੌਰ ਸਮੇਤ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਮਿਲ ਕੇ ਆਪਸੀ ਰੰਜਸ਼ ਕਾਰਨ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹੈ । ਉਥੇ ਹੀ ਮ੍ਰਿਤਕ ਵਿਅਕਤੀ ਦੀ ਲਡ਼ਕੀ ਜਸਵਿੰਦਰ ਕੌਰ ਨੇ ਪੁਲੀਸ ਨੂੰ ਦਰਜ ਕਰਵਾਏ ਗਏ ਬਿਆਨਾਂ ਵਿੱਚ ਦੱਸਿਆ ਕਿ ਉਸਦੇ ਪਿਤਾ ਵੱਲੋਂ ਪਿਛਲੇ ਸਮੇਂ ਦੌਰਾਨ ਆਪਣੀ ਜ਼ਮੀਨ ਲਾਭ ਸਿੰਘ ਉਸਦੇ ਭਰਾ ਦੇ ਨਾਮ ਕਰ ਦਿੱਤੀ ਗਈ ਸੀ , ਉਸ ਤੋਂ ਬਾਅਦ ਲਾਭ ਸਿੰਘ ਉਸ ਦੀ ਸਾਂਭ ਸੰਭਾਲ ਅਤੇ ਰੋਟੀ ਪਾਣੀ ਨਹੀਂ ਕਰਦਾ ਸੀ ਜਿਸ ਕਾਰਨ ਉਸ ਨੇ ਐੱਸਡੀਐੱਮ ਅਦਾਲਤ ਵਿਚ ਜ਼ਮੀਨ ਵਾਪਸ ਲੈਣ ਲਈ ਦਰਖਾਸਤ ਦਿੱਤੀ ਹੋਈ ਸੀ ।

ਇਸ ਤੋਂ ਲਾਭ ਸਿੰਘ ਅਤੇ ਉਸ ਦਾ ਪਰਿਵਾਰਕ ਮੈਂਬਰ ਕਾਫੀ ਨਾਰਾਜ਼ ਚੱਲ ਰਹੇ ਸੀ ਇਸੇ ਖੁੰਦਕ ਤੇ ਚਲਦਿਆਂ ਉਨ੍ਹਾਂ ਵੱਲੋਂ ਆਪਣੇ ਹੀ ਪਿਤਾ ਦਾ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ । ਜਦੋਂ ਇਸ ਸਬੰਧੀ ਪਿੰਡ ਦੇ ਲੋਕਾਂ ਨੂੰ ਜਾਣਕਾਰੀ ਹੋਈ ਤਾਂ ਪਿੰਡ ਦੇ ਵਿਚ ਮਾਤਮ ਦਾ ਮਾਹੌਲ ਬਣ ਗਿਆ ਮੌਕੇ ਤੇ ਇਸ ਸੰਬੰਧੀ ਪੁਲਸ ਨੂੰ ਬੁਲਾਇਆ ਗਿਆ ।

ਪੁਲਸ ਨੇ ਘਟਨਾ ਵਾਲੀ ਥਾਂ ਤੇ ਪਹੁੰਚ ਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।error: Content is protected !!