BREAKING NEWS
Search

ਪਿਓ ਨੇ ਲਾਏ ਸੀ ਸਾਲੀ ਤੇ ਇਲਜਾਮ, ਸਾਲੀ ਨੇ ਮੀਡੀਆ ਸਾਹਮਣੇ ਆਕੇ ਕਰ ਦਿੱਤੇ ਖੁਲਾਸੇ, ਦੇਖੋ ਵੀਡੀਓ

ਬੀਤੇ ਦਿਨ ਸਿਮਰਜੀਤ ਸਿੰਘ ਨਾਮ ਦੇ ਲੜਕੇ ਦੀ ਦੁਬਈ ਵਿੱਚ ਮੌਤ ਹੋ ਗਈ ਸੀ ਅਤੇ ਲੜਕੇ ਦੇ ਪਿਤਾ ਨੇ ਮੁੰਡੇ ਦੀ ਮਾਸੀ ਬਬਲੀ ਨੂੰ ਆਪਣੇ ਪੁੱਤਰ ਦੀ ਮੌਤ ਲਈ ਦੋਸ਼ੀ ਦੱਸਿਆ ਸੀ। ਪ੍ਰੰਤੂ ਹੁਣ ਮ੍ਰਿਤਕ ਲੜਕੇ ਸਿਮਰਨਜੀਤ ਸਿੰਘ ਦੀ ਮਾਸੀ ਅਤੇ ਮ੍ਰਿਤਕ ਦੀ ਮਾਂ ਨੇ ਸਪੱਸ਼ਟ ਕੀਤਾ ਹੈ ਕਿ ਸਿਮਰਨਜੀਤ ਸਿੰਘ ਦੀ ਮੌਤ ਲਈ ਬਬਲੀ ਦਾ ਕੋਈ ਦੋਸ਼ ਨਹੀਂ। ਮ੍ਰਿਤਕ ਦੀ ਮਾਸੀ ਦਾ ਕਹਿਣਾ ਹੈ ਕਿ ਉਹ ਸੱਤ ਮਾਰਚ ਨੂੰ ਦੁਬਈ ਗਈ ਸੀ ਅਤੇ ਛੇ ਅਪਰੈਲ ਨੂੰ ਵਾਪਿਸ ਆ ਗਈ ਸੀ।

ਉਸ ਦਾ ਭਾਣਜਾ ਸਿਮਰਨਜੀਤ ਸਿੰਘ ਤੇਰਾਂ ਤਰੀਕ ਨੂੰ ਦੁਬਈ ਗਿਆ ਸੀ। ਉਸ ਦੀ ਅੱਠ ਅਪ੍ਰੈਲ ਨੂੰ ਮੌਤ ਹੋ ਗਈ ਸੀ ਅਤੇ ਉਸੇ ਦਿਨ ਉਸ ਨੂੰ ਆਪਣੇ ਭਾਣਜੇ ਦੀ ਮੌਤ ਬਾਰੇ ਪਤਾ ਲੱਗ ਗਿਆ ਸੀ। ਉਸ ਅਨੁਸਾਰ ਉਸ ਦੀ ਮੌਤ ਪਾਣੀ ਵਿਚ ਡੁੱਬਣ ਕਾਰਨ ਹੋਈ ਹੈ। ਇਸ ਵਿੱਚ ਉਸ ਦਾ ਕੋਈ ਕਸੂਰ ਨਹੀਂ। ਕਿਉਂਕਿ ਉਹ ਤਾਂ ਛੇ ਤਰੀਕ ਨੂੰ ਵਾਪਿਸ ਆ ਚੁੱਕੀ ਸੀ।

ਬਬਲੀ ਅਨੁਸਾਰ ਉਹ ਦੁਬਈ ਵਿਖੇ ਮ੍ਰਿਤਕ ਨੂੰ ਮਿਲੀ ਵੀ ਨਹੀਂ ਪਰ ਮ੍ਰਿਤਕ ਦਾ ਪਿਤਾ ਉਸ ਨੂੰ ਬਦਨਾਮ ਕਰ ਰਿਹਾ ਹੈ। ਉਸ ਦੀ ਯੂ ਟਿਊਬ ਤੇ ਫੋਟੋਆਂ ਅਤੇ ਖ਼ਬਰਾਂ ਲਗਵਾ ਰਿਹਾ ਹੈ। ਉਸ ਦੇ ਜੀਜੇ ਸੁੱਚਾ ਸਿੰਘ ਦੀਆਂ ਭੈਣਾਂ ਵੀ ਉਸ ਨੂੰ ਤੰਗ ਕਰਦੀਆਂ ਹਨ। ਉਸ ਦੀ ਮੰਗ ਹੈ ਕਿ ਯੂਟਿਊਬ ਤੋਂ ਉਸ ਦੀਆਂ ਵੋਟਾਂ ਮਿਟਾਈਆਂ ਜਾਣ ਮ੍ਰਿਤਕ ਦੀ ਮਾਂ ਦਾ ਕਹਿਣਾ ਹੈ ਕਿ ਉਸ ਦਾ ਘਰ ਵਾਲਾ ਸੁੱਚਾ ਸਿੰਘ ਉਸ ਦੀ ਭੈਣ ਨੂੰ ਝੂਠੇ ਕੇਸ ਵਿੱਚ ਫਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਸੁੱਚਾ ਸਿੰਘ ਉਸ ਨੂੰ ਵੀ ਘਰੋਂ ਕੱਢਣ ਦੀਆਂ ਧਮਕੀਆਂ ਦਿੰਦਾ ਹੈ। ਉਸ ਦੀ ਭੈਣ ਵੀਨਾ ਸੁੱਚਾ ਸਿੰਘ ਦਾ ਸਾਥ ਦੇ ਰਹੀ ਹੈ। ਉਸ ਅਨੁਸਾਰ ਸਾਰੀ ਜਾਇਦਾਦ ਸੁੱਚਾ ਸਿੰਘ ਦੇ ਨਾਮ ਹੈ। ਇੱਥੇ ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸੁੱਚਾ ਸਿੰਘ ਨੇ ਆਪਣੇ ਪੁੱਤਰ ਸਿਮਰਨਜੀਤ ਸਿੰਘ ਦੀ ਮੌਤ ਲਈ ਆਪਣੀ ਸਾਲੀ ਬਬਲੀ ਨੂੰ ਦੋਸ਼ੀ ਠਹਿਰਾਇਆ ਸੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ



error: Content is protected !!