BREAKING NEWS
Search

ਪਾਲਕ ਅਤੇ ਮੇਥੀ ਕਿੰਨਾ ਲੋਕਾਂ ਨੂੰ ਨਹੀਂ ਖਾਣੀ ਚਾਹੀਦੀ ਅਤੇ ਕਿੰਨਾ ਨੂੰ ਖਾਣੀ ਚਾਹੀਦੀ ਹੈ

ਦੋਸਤੋ ਸਾਡੇ ਪੇਜ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਗੱਲ ਕਰਨ ਜਾ ਰਹੇ ਹੈ ਇੱਕ ਘਰੇਲੂ ਔਸ਼ਧੀ ਦੇ ਬਾਰੇ ਵਿੱਚ ਜਿਸਦਾ ਨਾਮ ਹੈ ਮੇਥੀ ਅਤੇ ਪਾਲਕ। ਪਾਲਕ ਇੱਕ ਅਜੇਹੀ ਸਬਜ਼ੀ ਹੈ ਜੋ ਸਾਡੇ ਸਵਾਸਥ ਦੇ ਲਈ ਬਹੁਤ ਹੀ ਲਾਭਕਾਰੀ ਹੈ। ਇਸਦੇ ਹਰੇ ਪੱਤਿਆਂ ਦੀ ਸਬਜ਼ੀ ,ਭੁਰਜੀ ,ਸਾਗ ,ਪਾਲਕ ਪਨੀਰ ਆਦਿ ਨਾਲ ਮਿਲਾ ਕੇ ਇਸਦੀ ਵਰਤੋਂ ਕੀਤੀ ਜਾਂਦੀ ਹੈ। ਕੱਚਾ ਪਾਲਕ ਖਾਣ ਵਿਚ ਕੌੜਾ ਅਤੇ ਖਾਰਾ ਹੁੰਦਾ ਹੈ ਪਰ ਇਹ ਬਹੁਤ ਹੀ ਗੁਣਕਾਰੀ ਹੁੰਦਾ ਹੈ ਦਹੀ ਦੇ ਨਾਲ ਕੱਚੇ ਪਾਲਕ ਦਾ ਰਾਇਤਾ ਬਹੁਤ ਹੀ ਸਵਾਦਿਸ਼ਟ ਅਤੇ ਗੁਣਕਾਰੀ ਹੁੰਦਾ ਹੈ।

ਪਾਲਕ ਮਨੁੱਖ ਦੇ ਲਈ ਇੱਕ ਅੰਮ੍ਰਿਤ ਦੇ ਸਮਾਨ ਲਾਭਕਾਰੀ ਸਬਜ਼ੀ ਹੈ ਅਤੇ ਇਹ ਸਬਜ਼ੀ ਹੀ ਆਪਣੇ ਆਪ ਵਿਚ ਇੱਕ ਸੰਪੂਰਨ ਭੋਜਨ ਹੈ ਕਿਉਂਕਿ ਇਸ ਵਿਚ ਕੈਲਸ਼ੀਅਮ ,ਵਿਟਾਮਿਨ ਸੀ ਅਤੇ ਲੋਹ ਤੱਤ ਪ੍ਰਚੂਨ ਮਾਤਰਾ ਵਿਚ ਪਾਏ ਜਾਂਦੇ ਹਨ ਜੋ ਸਰੀਰ ਵਿਚ ਪੋਸ਼ਕ ਤੱਤਾਂ ਦੀ ਪੂਰਤੀ ਕਰਦੇ ਹਨ ਪਾਲਕ ਤੋਂ ਕਈ ਤਰਾਂ ਦੀਆ ਦਵਾਈਆਂ ਵੀ ਬਣਾਈਆਂ ਜਾਂਦੀਆਂ ਹਨ।

ਮੇਥੀ ਦੀ ਖੇਤੀ ਲਗਭਗ ਸਾਰੇ ਪ੍ਰਦੇਸ਼ਾਂ ਵਿਚ ਕੀਤੀ ਜਾਂਦੀ ਹੈ ਮੇਥੀ ਦੇ ਪੱਤਿਆਂ ਦੀ ਸਬਜ਼ੀ ਬਣਾਈ ਜਾਂਦੀ ਹੈ। ਇਸਦੇ ਬੀਜਾਂ ਦਾ ਉਪਯੋਗ ਆਹਾਰ ਦੇ ਲਈ ਵੱਖ ਵੱਖ ਭੋਜਨ ਵਿਚ ਅਤੇ ਔਸ਼ਧਿਆ ਦੇ ਰੂਪ ਵਿਚ ਬਹੁਤ ਜ਼ਿਆਦਾ ਕੀਤਾ ਜਾਂਦਾ ਹੈ ਮੇਥੀ ਦੇ ਫੁੱਲ ਅਤੇ ਫਲ ਜਨਵਰੀ ਤੋਂ ਮਾਰਚ ਦੇ ਮਹੀਨੇ ਵਿੱਚ ਲੱਗਦੈ ਹਨ ਮੇਥੀ ਦੇ ਦਾਣੇ ਨੂੰ ਹੀ ਮੇਥੀ ਦਾਣਾ ਵੀ ਕਿਹਾ ਜਾਂਦਾ ਹੈ ਇਹ ਜੰਗਲਾਂ ਵਿਚ ਵੀ ਪਾਈ ਜਾਂਦੀ ਹੈ ਜੰਗਲਾਂ ਵਿਚ ਪਾਈ ਜਾਣ ਵਾਲੀ ਮੇਥੀ ਘੱਟ ਗੁਣਾ ਵਾਲੀ ਹੁੰਦੀ ਹੈ।

ਮੇਥੀ ਅਤੇ ਪਾਲਕ ਵੀ ਤੁਸੀਂ ਆਪਣੇ ਘਰ ਵਿਚ ਆਸਾਨੀ ਨਾਲ ਹੀ ਲਗਾ ਸਕਦੇ ਹੋ ਪਾਲਕ ਦਾ ਸਭ ਤੋਂ ਵੱਡਾ ਉਪਯੋਗ ਹੈ ਖੂਨ ਦੀ ਕਮੀ ਨੂੰ ਪੂਰਾ ਕਰਨਾ ਮਤਲਬ ਅਨੀਮੀਆ ਨੂੰ ਦੂਰ ਕਰਨਾ ਤੁਸੀਂ ਇਸਦੇ ਪੱਤੇ ਵੀ ਚਬਾ ਸਕਦੇ ਹੋ ਅਤੇ ਜੂਸ ਦੀ ਤਰ੍ਹਾਂ ਵੀ ਇਸਦਾ ਸੇਵਨ ਕਰ ਸਕਦੇ ਹੋ ਜਿੰਨਾ ਦੇ ਸਰੀਰ ਵਿਚ ਕੋਈ ਬਿਮਾਰੀ ਵਾਰ ਵਾਰ ਲੱਗ ਰਹੀ ਹੋਵੇ ਜਿਵੇ ਕਿ ਵਾਰ ਵਾਰ ਟਾਇਲਟ ਜਾਣਾ ਪੈਂਦਾ ਹੈ ਤਾ ਉਹਨਾਂ ਲੋਕਾਂ ਨੂੰ ਇਸ ਤੋਂ ਪਰਹੇਜ਼ ਰੱਖਣਾ ਚਾਹੀਦਾ ਹੈ।

ਜਿੰਨਾ ਦੇ ਪੱਥਰੀ ਹੈ ਚਾਹੇ ਉਹ ਕਿਡਨੀ ਵਿਚ ਹੋਵੇ ਜਾ ਬਲੈਡਰ ਵਿਚ ਉਹਨਾਂ ਨੂੰ ਮੇਥੀ ਅਤੇ ਪਾਲਕ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ ਅਤੇ ਜਿੰਨਾ ਨੂੰ ਵਾਰ ਵਾਰ ਟਾਇਲਟ ਜਾਣਾ ਪੈਂਦਾ ਹੈ ਉਹਨਾਂ ਨੂੰ ਵੀ ਨਹੀਂ ਖਾਣੀ ਚਾਹੀਦੀ .ਬਾਕੀ ਕੋਈ ਵੀ ਇਸਨੂੰ ਖਾ ਸਕਦੇ ਹਨ ਜਿੰਨਾ ਨੂੰ ਕਬਜ ਜਾ ਟਾਇਲਟ ਨਹੀਂ ਆਉਂਦੀ ਉਹਨਾਂ ਦੇ ਲਈ ਪਾਲਕ ਅਤੇ ਮੇਥੀ ਸਭ ਤੋਂ ਵਧੀਆ ਦਵਾਈ ਹਨ ਪਾਲਕ ਦੀ ਅਤੇ ਮੇਥੀ ਦੀ ਭੁਰਜੀ ਹੋ ਸਕੇ ਖਾਣੀ ਚਾਹੀਦੀ ਹੈ ਕਿਉਂਕਿ ਰੋਜ਼ਾਨਾ ਰੂਪ ਵਿਚ ਤਿੰਨ ਤੋਂ ਚਾਰ ਮਹੀਨੇ ਖਾਣ ਨਾਲ ਤੁਹਾਨੂੰ ਕਿਸੇ ਵੀ ਪ੍ਰਕਾਰ ਦੀ ਬਿਮਾਰੀ ਨਹੀਂ ਆਉਂਦੀ ਹੈ।

ਮੇਥੀ ਅਤੇ ਪਾਲਕ ਇਕ ਬਹੁਤ ਹੀ ਵਧੀਆ ਔਸ਼ਧੀ ਹਨ ਜਿੰਨਾ ਨੂੰ ਬਹੁਤ ਜ਼ਿਆਦਾ ਪੇਸ਼ਾਬ ਆਉਂਦਾ ਹੈ ਮਤਲਬ ਜੋ ਵਾਰ ਵਾਰ ਪੇਸ਼ਾਬ ਜਾਂਦੇ ਹਨ ਇਸ ਰੋਗ ਦੇ ਲਈ ਇਹ ਮਾਤਰ ਇੱਕ ਔਸ਼ਧੀ ਹੈ ਜਿੰਨਾ ਦੀਆ ਅੱਖਾਂ ਦੀ ਰੋਸ਼ਨੀ ਘੱਟ ਹੈ ਜਾ ਘੱਟ ਨਜ਼ਰ ਆਉਂਦਾ ਹੈ ਉਹਨਾਂ ਦੇ ਲਈ ਪਾਲਕ ਅਤੇ ਮੇਥੀ ਸਭ ਤੋਂ ਚੰਗੀ ਹੈ ਜਿੰਨਾ ਲੋਕਾਂ ਨੂੰ ਸਵੇਰੇ ਉੱਠਦੇ ਹੀ ਚੱਕਰ ਆਉਂਦੇ ਹਨ ਉਹਨਾਂ ਲੋਕਾਂ ਦੇ ਲਈ ਇਹ ਦੋਨੋ ਬਹੁਤ ਹੀ ਫਾਇਦੇਮੰਦ ਹਨ ਸਰੀਰ ਵਿਚ ਖੂਨ ਦੇ ਵਿਕਾਰ ਪਾਲਕ ਅਤੇ ਮੇਥੀ ਦੂਰ ਕਰਦੀਆਂ ਹਨ।

ਜੇਕਰ ਮੇਥੀ ਅਤੇ ਪਾਲਕ ਦੀ ਗੱਲ ਕੀਤੀ ਜਾਵੇ ਤਾ ਇਹ ਸੂਗਰ ਦੇ ਰੋਗੀਆਂ ਦੇ ਲਈ ਪਾਲਕ ਅਤੇ ਮੇਥੀ ਬਹੁਤ ਹੀ ਵਧੀਆ ਹਨ ਇਹਨਾਂ ਨੂੰ ਰੋਜ਼ਾਨਾ ਪਾਲਕ ਅਤੇ ਮੇਥੀ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਨਾਲ ਸੂਗਰ ਕੌਂਟਰੋਲ ਵਿਚ ਰਹਿੰਦਾ ਹੈ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦerror: Content is protected !!