BREAKING NEWS
Search

‘ਪਾਣੀ ਪੀਣ’ ਦਾ ਅਜਿਹਾ ਤਰੀਕਾ,70 ਬਿਮਾਰੀਆਂ ਹੋਣਗੀਆਂ ਗਾਇਬ

ਪਾਣੀ ਦੀ ਸਹੀ ਮਾਤਰਾ ਦਾ ਸੇਵਨ ਤੁਹਾਡੀ ਉਮਰ ਅਤੇ ਬੁੱਧੀ ਦੋਵਾਂ ਨੂੰ ਵਧਾ ਸਕਦਾ ਹੈ। ਸਵੇਰੇ ਉਠ ਕੇ ਪਾਣੀ ਪੀਣ ਦੇ ਫਾਇਦਿਆਂ ਦੀ ਲਿਸਟ ਬਹੁਤ ਲੰਬੀ ਹੈ।ਪਾਣੀ ਪੀਣ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦਾ ਹੋ ਜਿਵੇਂ ਕਿ-ਸਿਰ ਦਰਦ, ਸਰੀਰ ਦਾ ਦਰਦ, ਦਿਲ ਦੇ ਰੋਗ, ਗਠੀਆ, ਮਿਰਗੀ, ਮੋਟਾਪਾ, ਕਫ ਦੀ ਖਾਂਸੀ, ਦਮਾਂ, ਟੀ.ਬੀ, ਗੁਰਦਿਆਂ ਦੇ ਰੋਗ, ਉਲਟੀਆਂ, ਸ਼ੂਗਰ, ਕਬਜ, ਅੱਖਾਂ ਦੇ ਰੋਗ, ਮਹਾਂਮਾਰੀ, ਕੰਨ ਅਤੇ ਨੱਕ ਦੇ ਰੋਗ। ਇਹਨਾਂ ਵਿਚ ਕੁੱਝ ਰੋਗ ਸਵੇਰੇ ਉਠ ਕੇ ਪਾਣੀ ਪੀਣ ਨਾਲ ਠੀਕ ਹੋ ਜਾਂਦੇ ਹਨ।

ਕਹਿੰਦੇ ਹਨ ਜਲ ਹੈ ਤਾਂ ਜੀਵਨ ਹੈ ਅਤੇ ਕੋਈ ਵੀ ਵਿਅਕਤੀ ਪਾਣੀ ਦੇ ਬਗੈਰ ਜ਼ਿਆਦਾ ਦਿਨਾਂ ਤੱਕ ਜਿਊਂਦਾ ਨਹੀਂ ਰਹਿ ਸਕਦਾ। ਪਾਣੀ, ਪੀਣਾ ਸਿਹਤ ਦੇ ਲਈ ਜਿੰਨਾ ਫਾਇਦੇਮੰਦ ਹੈ ਓਨਾ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਸਹੀ ਤਰੀਕੇ ਨਾਲ ਪਾਣੀ ਪੀਣਾ। ਕੁਝ ਲੋਕ ਪੂਰਾ ਦਿਨ ਭਰਪੂਰ ਮਾਤਰਾ ਵਿਚ ਪਾਣੀ ਪੀਂਦੇ ਹਨ ਲੇਕਿਨ ਸਹੀ ਤਰੀਕੇ ਨਾਲ ਪਾਣੀ ਨਾ ਪੀਣ ਦੇ ਕਾਰਨ ਰੋਗਾਂ ਨਾਲ ਜੂਝਦੇ ਰਹਿੰਦੇ ਹਨ। ਇਸੇ ਕਾਰਨ ਹਰੇਕ ਵਿਅਕਤੀ ਨੂੰ ਪਾਣੀ ਪੀਣ ਦਾ ਸਹੀ ਤਰੀਕਾ ਕੀ ਹੈ, ਇਸ ਦੇ ਬਾਰੇ ਵਿਚ ਸਹੀ ਜਾਣਕਾਰੀ ਹੋਣੀ ਚਾਹੀਦੀ। ਅਸੀਂ ਆਪ ਨੂੰ ਦੱਸ ਰਹੇ ਹਨ ਕਿ ਪਾਣੀ ਦਾ ਸੇਵਨ ਕਿਵੇਂ ਕਰਨਾ ਚਾਹੀਦਾ। ਜਿਸ ਨਾਲ ਇਹ ਸਿਹਤ ਦੇ ਲਈ ਫਾਇਦੇਮੰਦ ਹੋਵੇ। ਆਓ ਜਾਣੀਏ ਪਾਣੀ ਪੀਣ ਦੇ ਤਰੀਕਿਆਂ ਬਾਰੇ।

ਤੁਸੀਂ ਦੇਖਿਆ ਹੋਵੇਗਾ ਕਿ ਕੁਝ ਲੋਕ ਪੂਰਾ ਗਿਲਾਸ ਭਰ ਕੇ ਪਾਣੀ ਪੀ ਲੈਂਦੇ ਹਨ, ਅਜਿਹਾ ਕਰਨਾ ਸਹੀ ਨਹੀਂ ਹੈ। ਪਾਣੀ ਨੂੰ ਇਕੱਠਾ ਪੀਣ ਦੀ ਬਜਾਏ ਇਸ ਨੂੰ ਜੇਕਰ ਥੋੜ੍ਹਾ ਥੋੜ੍ਹਾ ਕਰਕੇ ਪੀਤਾ ਜਾਵੇ ਤਾਂ ਇਹ ਸਿਹਤ ਦੇ ਲਈ ਫਾਇਦੇਮੰਦ ਹੁੰਦਾ ਹੈ। ਹੌਲੀ ਹੌਲੀ ਕਰਕੇ ਪੂਰੇ ਦਿਨ ਵਿਚ ਕਰੀਬ ਅੱਠ ਤੋਂ ਦਸ ਗਿਲਾਸ ਪਾਣੀ ਦਾ ਸੇਵਨ ਕਰਨ। ਜ਼ਿਆਦਾ ਠੰਡਾ ਜਾਂ ਗਰਮ ਪਾਣੀ ਪੀਣ ਤੋਂ ਬਚਣਾ ਚਾਹੀਦਾ, ਇਸ ਨਾਲ ਸਰੀਰ ਨੂੰ ਨੁਕਸਾਨ ਪੁੱਜਦਾ ਹੈ। ਇਸੇ ਦੇ ਨਾਲ ਖਾਣਾ ਖਾਣ ਦੇ ਤੁਰੰਤ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ। ਪਾਣੀ ਨੂੰ ਕਦੇ ਵੀ ਖੜ੍ਹੇ ਹੋ ਕੇ ਨਹੀਂ ਪੀਣਾ ਚਾਹੀਦਾ, ਖੜ੍ਹੇ ਹੋ ਕੇ ਪਾਣੀ ਪੀਣ ਨਾਲ ਸਿਹਤ ‘ਤੇ ਬੁਰਾ ਪ੍ਰਭਾਵ ਪੈਂਦਾ ਹੈ। ਜਦ ਵੀ ਪਾਣੀ ਪੀਓ ਤਾਂ ਬੈਠ ਕੇ ਆਰਾਮ ਨਾਲ ਪੀਓ । ਇਸ ਨਾਲ ਪਾਣੀ ਆਸਾਨੀ ਨਾਲ ਪਚ ਜਾਂਦਾ ਹੈ, ਜੋ ਸਿਹਤ ਦੇ ਲਈ ਫਾÎਇਦੇਮੰਦ ਹੁੰਦਾ ਹੈ।

ਸਵੇਰੇ ਉਠਦਿਆਂ ਹੀ 4 ਗਿਲਾਸ ਪਾਣੀ ਪੀਓ। ਉਸ ਤੋਂ ਬਾਅਦ ਤੁਸੀਂ ਆਪਣੇ ਦੰਦਾਂ ਨੂੰ ਬ੍ਰਸ਼ ਕਰ ਲਵੋ। ਬ੍ਰਸ਼ ਕਰਨ ਤੋਂ ਬਾਅਦ ਤੁਸੀਂ 45 ਮਿੰਟਾਂ ਤੱਕ ਕੁੱਝ ਵੀ ਖਾਣਾ-ਪੀਣਾ ਨਹੀਂ ਹੈ। 45 ਮਿੰਟਾਂ ਤੋਂ ਬਾਅਦ ਤੁਸੀਂ ਆਪਣਾ ਨਾਸ਼ਤਾ ਜਾਂ ਚਾਹ ਕੌਫੀ ਲੈ ਸਕਦੇ ਹੋ ਅਤੇ ਅਗਲੇ 2 ਘੰਟਿਆਂ ਦੇ ਲਈ ਕੁਝ ਵੀ ਸੇਵਨ ਨਾ ਕਰੋ ਅਤੇ ਇਹੀ ਤਰੀਕਾ ਆਪਣੇ ਦੁਪਹਿਰ ਅਤੇ ਰਾਤ ਦੇ ਖਾਣੇ ਸਮੇਂ ਅਪਣਾਓ। ਇਸ ਤਰੀਕੇ ਨਾਲ ਤੁਸੀਂ ਬਹੁਤ ਜਲਦੀ ਇਹਨਾਂ ਬਿਮਾਰੀਆਂ ਤੋਂ ਛੁਟਕਾਰਾ ਪਾ ਸਕੋਗੇ।



error: Content is protected !!