ਆਈ ਤਾਜ਼ਾ ਵੱਡੀ ਖਬਰ
ਦੁਨੀਆ ਵਿੱਚ ਜਿੱਥੇ ਲੋਕਾਂ ਵੱਲੋਂ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਕਈ ਤਰ੍ਹਾਂ ਦੀਆਂ ਖੇਡਾਂ ਖੇਡ ਕੇ ਵੀ ਆਪਣੇ ਆਪ ਨੂੰ ਫਿੱਟ ਰੱਖਿਆ ਜਾਂਦਾ ਹੈ। ਉੱਥੇ ਹੀ ਬਹੁਤ ਸਾਰੇ ਦੇਸ਼ਾਂ ਵੱਲੋਂ ਕਈ ਅਜਿਹੀਆਂ ਖੇਡਾਂ ਹਨ ਜੋ ਇੱਕ ਦੂਸਰੇ ਦੇਸ਼ ਦੀਆਂ ਟੀਮਾਂ ਨਾਲ ਖੇਡੀਆਂ ਜਾਂਦੀਆਂ ਹਨ। ਜਿੱਥੇ ਉਹਨਾਂ ਟੀਮਾਂ ਵੱਲੋਂ ਆਪਣੇ ਦੇਸ਼ ਨੂੰ ਜਿੱਤ ਪ੍ਰਾਪਤ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਗਾਇਆ ਜਾਂਦਾ ਹੈ। ਓਥੇ ਹੀ ਕ੍ਰਿਕਟ ਨੂੰ ਵੀ ਬਹੁਤ ਸਾਰੇ ਲੋਕਾਂ ਵੱਲੋਂ ਪਿਆਰ ਦਿੱਤਾ ਜਾਂਦਾ ਹੈ। ਜਿਸ ਦੇ ਮੈਚ ਵੇਖਣ ਲਈ ਲੋਕਾਂ ਵੱਲੋਂ ਮਹਿੰਗੇ ਭਾਅ ਦੀਆਂ ਟਿਕਟਾਂ ਵੀ ਖਰੀਦੀਆਂ ਜਾਂਦੀਆਂ ਹਨ।
ਦੁਬਈ ਦੇ ਵਿੱਚ ਚੱਲੇ ਵਰਲਡ ਕੱਪ ਮੈਚ ਟਵੰਟੀ 20 ਵਿੱਚ ਭਾਰਤ ਦਾ ਪਹਿਲਾ ਮੈਚ ਕਲ ਪਾਕਿਸਤਾਨ ਨਾਲ ਹੋਇਆ ਸੀ। ਜਿਸ ਵਿੱਚ ਇੰਡੀਆ ਪਾਕਿਸਤਾਨ ਦੇ ਹੱਥੋਂ ਹਾਰ ਗਿਆ ਹੈ। ਹੁਣ ਪਾਕਿਸਤਾਨ ਤੋਂ ਮਿਲੀ ਹਾਰ ਤੋਂ ਬਾਅਦ ਇਸ ਧੱਕੜ ਖਿਡਾਰੀ ਦੀ ਹਾਲਤ ਬਿਗੜੀ ਹੈ ਜਿਸ ਨੂੰ ਹਸਪਤਾਲ ਲਿਜਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਬਿਹਤਰੀਨ ਖਿਡਾਰੀ ਹਾਰਦਿਕ ਪਾਂਡਿਆ ਦੀ ਸਿਹਤ ਖਰਾਬ ਹੋਣ ਦੇ ਕਾਰਨ ਉਨ੍ਹਾਂ ਨੂੰ ਸਕੈਨ ਕਰਵਾਉਣ ਦੇ ਲਈ ਹਸਪਤਾਲ ਲਿਜਾਇਆ ਗਿਆ ਹੈ, ਜਿਸ ਦੀ ਜਾਣਕਾਰੀ ਬੀ ਸੀ ਸੀ ਆਈ ਤੋਂ ਪ੍ਰਾਪਤ ਹੋਈ ਹੈ। ਜਿੱਥੇ ਕੱਲ ਹੋਏ ਮੈਚ ਵਿਚ ਹਾਰਦਿਕ ਪਾਂਡਿਆ ਵੱਲੋਂ ਹਿੱਸਾ ਲਿਆ ਗਿਆ ਸੀ ।
ਉੱਥੇ ਹੀ ਉਹ ਆਪਣੇ ਪਿੱਠ ਦੇ ਦਰਦ ਤੋਂ ਪ੍ਰੇਸ਼ਾਨ ਸਨ ਪਰ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਸਥਿਤੀ ਠੀਕ ਹੈ। ਜਿੱਥੇ ਉਨ੍ਹਾਂ ਕਿਹਾ ਸੀ ਕੇ ਖੇਡਿਆ ਜਾਣ ਵਾਲਾ ਮੈਚ ਉਨ੍ਹਾਂ ਲਈ ਬਹੁਤ ਖਾਸ ਹੈ ਕਿਉਂਕਿ ਇਸ ਮੈਚ ਵਿਚ ਟਵੰਟੀ 20 ਮੈਚ ਦਾ 50ਵਾਂ ਮੈਚ ਉਨ੍ਹਾਂ ਵੱਲੋਂ ਖੇਡਿਆ ਜਾਣਾ ਸੀ। ਹੁਣ ਇੰਡੀਆ ਟੀਮ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਿੰਤਤ ਹੈ ਕਿਉਂਕਿ ਲੰਬੇ ਸਮੇਂ ਤੋਂ ਉਹ ਗੇਂਦਬਾਜ਼ੀ ਨਹੀਂ ਕਰ ਰਹੇ।
ਕੱਲ ਖੇਡੇ ਗਏ ਮੈਚ ਵਿੱਚ ਉਨ੍ਹਾਂ ਵੱਲੋਂ ਪਾਕਿਸਤਾਨ ਦੇ ਖਿਲਾਫ 11 ਦੌੜਾਂ ਬਣਾਈਆਂ ਗਈਆਂ ਸਨ। ਕੱਲ੍ਹ ਖੇਡਦੇ ਸਮੇਂ ਉਨ੍ਹਾਂ ਦੇ ਬੱਲੇਬਾਜ਼ੀ ਕਰਦੇ ਸਮੇਂ ਮੋਢੇ ਉਪਰ ਸੱਟ ਲੱਗਣ ਕਾਰਨ ਸਕੈਨ ਕਰਵਾਉਣ ਵਾਸਤੇ ਹੁਣ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਹਾਰਦਿਕ ਪਾਂਡੇ ਦੀ ਹਾਲਤ ਇਸ ਤਰ੍ਹਾਂ ਖਰਾਬ ਹੋਣ ਕਾਰਨ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਚਿੰਤਾ ਵੀ ਵਧ ਗਈ ਹੈ।
Home ਤਾਜਾ ਜਾਣਕਾਰੀ ਪਾਕਿਸਤਾਨ ਤੋਂ ਮਿਲੀ ਹਾਰ ਤੋਂ ਬਾਅਦ ਇੰਡੀਆ ਦੇ ਏਸ ਧਾਕੜ ਖਿਡਾਰੀ ਦੀ ਵਿਗੜੀ ਹਾਲਤ ਲਿਜਾਇਆ ਗਿਆ ਹਸਪਤਾਲ
ਤਾਜਾ ਜਾਣਕਾਰੀ