BREAKING NEWS
Search

ਪਾਕਿਸਤਾਨੀਆਂ ਨੇ ਦਿੱਤੀ ਕਰਤਾਰਪੁਰ ਲਾਂਘੇ ਦੀ ਉਸਾਰੀ ‘ਚ ਅੜਿੱਕਾ ਪਾਉਣ ਦੀ ਧਮਕੀ

ਲਾਹੌਰ— ਭਾਰਤ ਤੇ ਪਾਕਿਸਤਾਨ ਵਲੋਂ ਕਰਤਾਰਪੁਰ ਲਾਂਘੇ ਦੇ ਫੈਸਲੇ ਦੀ ਰੂਪਰੇਖਾ ‘ਤੇ ਕੀਤੀ ਜਾ ਰਹੀ ਚਰਚਾ ਦੇ ਵਿਚਾਲੇ ਇਸ ਪ੍ਰੋਜੈਕਟ ਦੇ ਕਾਰਨ ਆਪਣੀ ਜ਼ਮੀਨ ਛੱਡਣ ਨੂੰ ਮਜਬੂਰ 600 ਪੇਂਡੂਆਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੇ ਆਪਣੀ ਜ਼ਮੀਨ ਦਾ ਮੁਆਵਜ਼ਾ ਵਪਾਰਕ ਦਰਾਂ ‘ਤੇ ਨਹੀਂ ਮਿਲਿਆ ਤਾਂ ਉਹ ਵਿਕਾਸ ਕਾਰਜ ਰੋਕ ਦੇਣਗੇ।

ਕੋਠੇ ਖੁਰਦ ਪਿੰਡ, ਜਿਥੇ ਗੁਰਦੁਆਰਾ ਡੇਰਾ ਸਾਹਿਬ ਕਰਤਾਰਪੁਰ ਸਥਿਤ ਹੈ, ਦੀ ਕੁੱਲ ਆਬਾਦੀ ਕਰੀਬ 600 ਹੈ। ਪਿੰਡ ਦੀ ਪੂਰੀ ਆਬਾਦੀ ਜ਼ਿਲਾ ਪ੍ਰਸ਼ਾਸਨ ਨੇ ਆਪਣੇ ਮਕਾਨ ਤੁਰੰਤ ਖਾਲੀ ਕਰਨ ਦੇ ਹੁਕਮ ਦਿੱਤੇ ਹਨ ਤਾਂਕਿ ਕਰਤਾਰਪੁਰ ਲਾਂਘੇ ਦਾ ਨਿਰਮਾਣ ਹੋ ਸਕੇ। ਕੋਠੇ ਖੁਰਦ ਪਿੰਡ ਦੇ ਮੁਹੰਮਦ ਅਰਸ਼ਦ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੇਰੇ ਪੁਰਖੇ ਵੰਡ ਤੋਂ ਪਹਿਲਾਂ ਹੀ ਪਿੰਡ ‘ਚ ਵੱਸ ਗਏ ਸਨ ਤੇ ਹੁਣ ਇਥੇ ਪੰਜਵੀਂ ਪੀੜੀ ਰਹਿ ਰਹੀ ਹੈ। ਕੁਝ ਅਧਿਕਾਰੀ ਇਥੇ ਆਏ ਤੇ ਨਿਵਾਸੀਆਂ ਨੂੰ ਕਿਹਾ ਕਿ ਸਰਕਾਰ ਸਾਡੀ ਜ਼ਮੀਨ ‘ਤੇ ਕਰਤਾਰਪੁਰ ਲਾਂਘਾ ਬਣਾਉਣਾ ਚਾਹ ਰਹੀ ਹੈ, ਇਸ ਲਈ ਸਾਨੂੰ ਜ਼ਮੀਨ ਖਾਲੀ ਕਰਨੀ ਹੋਵੇਗੀ।

ਇਕ ਹੋਰ ਪਿੰਡ ਦੇ ਵਾਸੀ ਜਈਮ ਹੁਸੈਨ ਨੇ ਕਿਹਾ ਕਿ ਅਸੀਂ ਸਦੀਆਂ ਤੋਂ ਇਲਾਕੇ ‘ਚ ਰਹਿ ਰਹੇ ਹਾਂ ਤੇ ਇਲਾਕੇ ਤੇ ਪੁਰਖਿਆਂ ਦੀਆਂ ਕਬਰਾਂ ਛੱਡਣਾ ਸਾਡੇ ਲਈ ਮੁਮਕਿਨ ਨਹੀਂ ਹੈ। ਹੁਸੈਨ ਨੇ ਕਿਹਾ ਕਿ ਅਧਿਕਾਰੀਆਂ ਨੇ ਉਨ੍ਹਾਂ ਨੂੰ ਸਿਰਫ ਇੰਨਾ ਹੀ ਕਿਹਾ ਹੈ ਕਿ ਜ਼ਮੀਨ ‘ਤੇ ਕਬਜ਼ਾ ਕਰਨ ਤੋਂ ਬਾਅਦ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪਿੰਡ ਵਾਸੀਆਂ ‘ਚ ਆਪਣੀ ਖੇਤੀ ਵਾਲੀ ਜ਼ਮੀਨ ਛੱਡਣ ਨੂੰ ਲੈ ਕੇ ਆਮ ਰਾਇ ਹੈ ਪਰੰਤੂ ਕੋਈ ਵੀ ਆਪਣੇ ਪੁਰਖਿਆਂ ਦੇ ਘਰਾਂ ਨੂੰ ਨਹੀਂ ਛੱਡਣਾ ਚਾਹੁੰਦਾ। ਹੁਸੈਨ ਨੇ ਕਿਹਾ ਕਿ ਜੇਕਰ ਪਿੰਡ ਵਾਸੀਆਂ ਨੂੰ ਉਨ੍ਹਾਂ ਦੇ ਘਰਾਂ ‘ਚੋਂ ਜ਼ਬਰਦਸਤੀ ਕੱਢਿਆ ਗਿਆ ਤਾਂ ਉਹ ਲਾਂਘੇ ਦੀ ਉਸਾਰੀ ‘ਚ ਅੜਿੱਕਾ ਪਾਉਣਗੇ। ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੀ ਜ਼ਮੀਨ ਦੇ ਲਈ ਵਪਾਰਕ ਦਰਾਂ ‘ਤੇ ਮੁਆਵਜ਼ਾ ਚਾਹੁੰਦੇ ਹਾਂ।

ਪਾਕਿਸਤਾਨ ਕਿਸਾਨ ਰਾਬਿਤਾ ਕਮੇਟੀ ਨੇ ਕਿਸਾਨਾਂ ਨੂੰ ਵਪਾਰਕ ਦਰਾਂ ‘ਤੇ ਤੁਰੰਤ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਇਸ ‘ਚ ਕਿਹਾ ਗਿਆ ਹੈ ਕਿ ਕੋਈ ਆਮ ਮੁਆਵਜ਼ਾ ਸਵਿਕਾਰ ਨਹੀਂ ਕੀਤਾ ਜਾਵੇਗਾ ਤੇ ਪ੍ਰਭਾਵਿਤ ਪਰਿਵਾਰਾਂ ਦੇ ਇਕ-ਇਕ ਮੈਂਬਰ ਨੂੰ ਨੌਕਰੀ ਵੀ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਵਹੀਦ ਅਸਗਰ ਨੇ ਕਿਹਾ ਕਿ ਸਰਕਾਰ ਪੰਜਾਬ ਭੌਂ-ਪ੍ਰਾਪਤੀ ਐਕਟ 1894 ਦੀ ਧਾਰਾ 4 ਦੇ ਤਹਿਤ ਜ਼ਮੀਨ ਪ੍ਰਾਪਤੀ ਕਰ ਰਹੀ ਹੈ ਤੇ ਉਹ ਫਸਲ ਤੇ ਜ਼ਮੀਨ ਦੇ ਲਈ ਮੁਆਵਜ਼ਾ ਦੇਵੇਗੀ। ਉਨ੍ਹਾਂ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਕਿ ਸਰਕਾਰ ਪਿੰਡ ਵਾਸੀਆਂ ਨੂੰ ਜ਼ਬਰਦਸਤੀ ਕੱਢ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਸ਼ਾਂਤੀਪੂਰਨ ਤਰੀਕੇ ਨਾਲ ਲਾਂਘੇ ਦਾ ਕੰਮ ਕਰੀਬ 40 ਫੀਸਦੀ ਵਿਕਾਸ ਕਾਰਜ ਪੂਰਾ ਹੋ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਵੰਬਰ ‘ਚ ਗੁਰੂ ਨਾਨਕ ਦੇਵ ਜੀ ਦੀ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਲਾਂਘੇ ਦਾ ਨਿਰਮਾਣ ਕਾਰਜ ਪੂਰਾ ਕਰ ਲਿਆ ਜਾਵੇਗਾ।

ਭਾਰਤ ਤੇ ਪਾਕਿਸਤਾਨ ਪਿਛਲੇ ਸਾਲ ਕਰਤਾਰਪੁਰ ‘ਚ ਗੁਰਦੁਆਰਾ ਸਾਹਿਬ ਨੂੰ ਭਾਰਤ ਦੇ ਗੁਰਦਾਸਪੁਰ ਜ਼ਿਲੇ ‘ਚ ਸਥਿਤ ਡੇਰਾ ਬਾਬਾ ਨਾਨਕ ਨਾਲ ਜੋੜਨ ਲਈ ਲਾਂਘਾ ਬਣਾਉਣ ‘ਤੇ ਸਹਿਮਤ ਹੋਏ ਹਨ। ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ‘ਚ ਆਖਰੀ ਸਮਾਂ ਬਿਤਾਇਆ ਸੀ। ਕਰਤਾਰਪੁਰ ਸਾਹਿਬ ਪਾਕਿਸਤਾਨ ‘ਚ ਪੰਜਾਬ ਦੇ ਨਰੋਵਾਲ ਜ਼ਿਲੇ ‘ਚ ਹੈ। ਰਾਵੀ ਨਦੀ ਦੇ ਦੂਜੇ ਪਾਸੇ ਸਥਿਤ ਕਰਤਾਰਪੁਰ ਸਾਹਿਬ ਦੀ ਡੇਰਾ ਬਾਬਾ ਨਾਨਕ ਗੁਰਦੁਆਰੇ ਤੋਂ ਦੂਰੀ ਕਰੀਬ ਚਾਰ ਕਿਲੋਮੀਟਰ ਹੈ।error: Content is protected !!