ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਐਮਪੀ ਭਗਵੰਤ ਮਾਨ ਨੇ ਅੱਜ ਖੁੱਲ੍ਹ ਕੇ ਸੰਸਦ ਵਿਚ ਪੰਜਾਬ ਦੇ ਮਸਲੇ ਚੁੱਕੇ ਤੇ ਸਰਕਾਰਾਂ ਦੀਆਂ ਨੀਤੀ ਉਤੇ ਸਵਾਲ ਕੀਤੇ। ਮਾਨ ਨੇ ਸ਼ੁਰੂਆਤ ਕਰਦੇ ਹੋਏ ਆਖਿਆ ਕਿ ਉਹ ਆਪਣੀ ਮਾਂ ਬੋਲੀ ਪੰਜਾਬੀ ਵਿਚ ਹੀ ਬੋਲਣਗੇ।
ਉਨ੍ਹਾਂ ਕਿਹਾ ਕਿ ਅਸੀਂ ਚੰਨ ਉਤੇ ਜਾਣ ਦੀਆਂ ਗੱਲਾਂ ਕਰਦੇ ਹਾਂ ਹਨ ਪਰ ਸਾਡੀ ਐਨਡੀਆਰਐਫ 120 ਫੁੱਟ ਡੂੰਘੇ ਬੋਰ ਵਿਚ ਡਿੱਗੇ ਬੱਚੇ ਨੂੰ ਬਾਹਰ ਨਹੀਂ ਕੱਢ ਸਕੀ। ਉਨ੍ਹਾਂ ਕਿਹਾ ਕਿ ਪੰਜਾਬ ਦਾ ਨੌਜਵਾਨ ਬੇਰੁਜ਼ਗਾਰੀ ਦਾ ਸ਼ਿਕਾਰ ਹੋ ਕੇ ਨਸ਼ਿਆਂ ਦੇ ਰਾਹ ਪੈ ਰਿਹਾ ਹੈ। ਨੌਜਵਾਨ ਰੁਜ਼ਗਾਰ ਲਈ ਵਿਦੇਸ਼ ਵਿਚ ਜਾ ਰਹੇ ਹਨ। ਉਨ੍ਹਾਂ ਮੋਦੀ ਉਤੇ ਵੀ ਖੁੱਲ੍ਹ ਕੇ ਤਵਾ ਲਗਾਇਆ।
ਸਭ ਤੋਂ ਪਹਿਲਾਂ ਅਤੇ ਸਹੀ ਜਾਣਕਾਰੀ ਪ੍ਰਾਪਤ ਕਰਨ ਲਈ ਕਿਰਪਾ ਕਰਕੇ ਸਾਡੇ ਪੇਜ਼ ਨਾਲ ਜਰੂਰ ਜੁੜੋ ਜੀ | ਸਾਡੇ ਪੇਜ਼ ਨਾਲ ਜੁੜੇ ਹੋਏ ਦੋਸਤਾਂ ਮਿੱਤਰਾਂ ਦਾ ਅਸੀਂ ਦਿਲ ਤੋਂ ਸੁਕ੍ਰੀਆਂ ਕਰਦੇ ਹਾਂ ਅਤੇ ਸਭ ਤੋਂ ਪਹਿਲਾਂ ਆਤੇ ਸਹੀ ਜਾਣਕਾਰੀ ਤੁਹਾਡੇ ਟੱਕ ਪਹੁੰਚਾਉਣ ਲਈ ਬਚਨਵੰਧ ਹਾਂ |
ਤਾਜਾ ਜਾਣਕਾਰੀ