BREAKING NEWS
Search

ਪਹਿਲੀ ਵਾਰ ਏਨੇ ਕਰੋੜ ਰੁਪਏ ਦੇ ਕੇ ਪੁਲਾੜ ਦੀ ਸੈਰ ‘ਤੇ ਜਾ ਰਹੇ ਨੇ ਸੈਲਾਨੀ

ਏਨੇ ਕਰੋੜ ਰੁਪਏ ਦੇ ਕੇ ਪੁਲਾੜ ਦੀ ਸੈਰ ‘ਤੇ ਜਾ ਰਹੇ ਨੇ ਸੈਲਾਨੀ

ਵਾਸ਼ਿੰਗਟਨ:ਆਖਰ ਉਹ ਘੜੀ ਵੀ ਆ ਗਈ, ਜਿਸ ਦੀ ਲੰਮੇ ਸਮੇਂ ਤੋਂ ਉਡੀਕ ਸੀ। ਪੁਲਾੜ ਦੀ ਸੈਰ ਲਈ ਸਰਕਾਰੀ ਖੁਦਮੁਖਤਿਆਰੀ ਖਤਮ ਕਰਦੇ ਹੋਏ ਅਮਰੀਕਾ ਦੀ ਨਿੱਜੀ ਕੰਪਨੀ ਸਪੇਸ ਐਕਸ ਨੇ ਬਦਾਏ ਰਾਕਟ ਦੇ ਸਹਾਰੇ ਨਾਸਾ ਦੇ ਪੁਲਾੜ ਯਾਤਰੀ ਬੌਬ ਬੇਨਕੇਨ ਅਤੇ ਡਗ ਹਰਲੀ ਪੁਲਾੜ ‘ਤੇ ਜਾ ਰਹੇ ਹਨ। ਦੋਵੇਂ ਫਲੋਰਿਡਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਸਪੇਸ ਐਕਸ ਦੇ ਨਵੇਂ ਕਰੂ ਡ੍ਰੈਗਨ ਕੈਪਸੂਲ ਵਿੱਚ ਬੈਠੇ।

ਇਹ ਉਹੀ ਥਾਂ ਹੈ, ਜਿੱਥੋਂ ਨੀਲ ਆਰਮਸਟ੍ਰਾਂਗ ਅਪੋਲੋ ਦੇ ਕਰੂ ਮੈਂਬਰਾਂ ਨਾਲ ਚੰਦ ਦੀ ਇਤਿਹਾਸਕ ਯਾਤਰਾ ‘ਤੇ ਗਏ ਸਨ। ਇੱਕ ਦਹਾਕੇ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਅਮਰੀਕਾ ਦਾ ਰਾਕਟ ਆਪਣੀ ਹੀ ਭੂਮੀ ਤੋਂ ਉਡਾਣ ‘ਤੇ ਜਾ ਰਿਹਾ ਹੈ। ਕੋਰੋਨਾ ਦੇ ਬਾਵਜੂਦ ਇਹ ਯਾਤਰਾ ਨਿਰਧਾਰਤ ਸਮੇਂ ‘ਤੇ ਸ਼ੁਰੂ ਹੋ ਰਹੀ ਹੈ।

ਅਮਰੀਕਾ ਨੇ 2011 ਵਿੱਚ ਪੁਲਾੜੀ ਜਹਾਜ਼ ਭੇਜਣੇ ਬੰਦ ਕਰ ਦਿੱਤੇ ਸਨ। ਇਸ ਤੋਂ ਬਾਅਦ ਅਮਰੀਕੀ ਪੁਲਾੜ ਮੁਹਿੰਮਾਂ ਨੂੰ ਰੂਸ ਦੀਆਂ ਉਡਾਣਾਂ ਦਾ ਸਹਾਰਾ ਲੈਣਾ ਪਿਆ। ਇਸ ਦਾ ਖਰਚ ਲਗਾਤਾਰ ਵਧਦਾ ਜਾ ਰਿਹਾ ਸੀ। ਇਸ ਤੋਂ ਬਾਅਦ ਨਾਸਾ ਨੇ ਸਪੇਸ ਐਕਸ ਨੂੰ ਵੱਡੀ ਆਰਥਿਕ ਮਦਦ ਦੇ ਕੇ ਪੁਲਾੜ ਮਿਸ਼ਨ ਲਈ ਮਨਜ਼ੂਰੀ ਦਿੱਤੀ। ਐਲਨ ਮਸਕ ਦੀ ਇਸ ਕੰਪਨੀ ਨੇ 2012 ਵਿੱਚ ਪਹਿਲੀ ਵਾਰ ਪੁਲਾੜ ਵਿੱਚ ਆਪਣਾ ਕੈਪਸੂਲ ਭੇਜਿਆ ਸੀ।

ਇਹ ਰਾਕਟ 20 ਵਾਰ ਪੁਲਾੜ ਸਟੇਸ਼ਨ ਤੱਕ ਸਾਮਾਨ ਪਹੁੰਚਾ ਚੁੱਕਾ ਹੈ। ਇਹ ਪਹਿਲੀ ਵਾਰ ਇਨਸਾਨ ਨੂੰ ਲੈ ਕੇ ਜਾ ਰਿਹਾ ਹੈ। ਇਸ ਕੈਪਸੂਲ ਦੇ 6 ਵਾਰ ਪੁਲਾੜ ਵਿੱਚ ਜਾਣ ਦੀ ਉਮੀਦ ਹੈ। ਇਹ ਕੰਪਨੀ ਪੂਰੀ ਦੁਨੀਆ ਵਿੱਚ ਤੇਜ਼ ਰਫ਼ਤਾਰ ਇੰਟਰਨੈੱਟ ਦਾ ਜਾਲ ਵਿਛਾਉਣਾ ਚਾਹੁੰਦੀ ਹੈ ਅਤੇ ਇਸ ਦੇ ਲਈ ਉਸ ਨੇ ਸੈਂਕੜਿਆਂ ਦੀ ਤਾਦਾਦ ਵਿੱਚ ਛੋਟੇ-ਛੋਟੇ ਉਪਗ੍ਰਹਿ ਭੇਜੇ ਹਨ।

ਕੋਰੋਨਾ ਦੇ ਪ੍ਰਕੋਪ ਦੇ ਵਿਚਕਾਰ ਦੋਵੇਂ ਪੁਲਾੜ ਯਾਤਰੀਆਂ ਨੂੰ ਯਾਤਰਾ ਤੋਂ ਪਹਿਲਾਂ 15 ਦਿਨ ਤੱਕ ਕੁਆਰੰਟਾਈਨ ਵਿੱਚ ਰੱਖਿਆ ਗਿਆ ਹੈ। ਦੋਵੇਂ ਯਾਤਰੀ 12 ਦਿਨ ਤੱਕ ਪੁਲਾੜ ਵਿੱਚ ਰਹਿਣਗੇ। ਇਸ ਦੇ ਲਈ ਦੋਵਾਂ ਨੇ 71-71 ਕਰੋੜ ਰੁਪਏ ਖਰਚ ਕੀਤੇ ਹਨ। ਇਸ ਦੌਰਾਨ ਉਹ 16 ਵਾਰ ਸੂਰਜ ਚੜ•ਦਾ ਹੋਇਆ ਵੇਖ ਸਕਣਗੇ।



error: Content is protected !!