BREAKING NEWS
Search

ਪਤੀ ਨੇ ਕਿਡਨੀ ਦੇ ਕੇ ਬਚਾਈ ਪਤਨੀ ਦੀ ਜਾਨ , ਬਾਅਦ ਚ ਪਤਨੀ ਨੇ ਦੇ ਦਿੱਤਾ ਤਲਾਕ ਕੋਰਟ ਪਹੁੰਚਿਆ ਮਾਮਲਾ

ਆਈ ਤਾਜਾ ਵੱਡੀ ਖਬਰ 

ਅੱਜ-ਕੱਲ ਦੇ ਸਮੇਂ ਵਿੱਚ ਰਿਸ਼ਤਿਆਂ ‘ਚ ਪਿਆਰ ਖਤਮ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ l ਬੇਸ਼ੱਕ ਰਿਸ਼ਤਾ ਕੋਈ ਵੀ ਹੋਵੇ ਪਰ ਦਿਲਾਂ ਵਿੱਚ ਪਿਆਰ ਹੁਣ ਹੌਲੀ ਹੌਲੀ ਖਤਮ ਹੋਣਾ ਸ਼ੁਰੂ ਹੋ ਚੁੱਕਿਆ ਹੈ l ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਰਿਸ਼ਤੇ ਟੁੱਟ ਜਾਂਦੇ ਹਨl ਪਰ ਅੱਜ ਤੁਹਾਨੂੰ ਇੱਕ ਅਜਿਹੇ ਰਿਸ਼ਤੇ ਬਾਰੇ ਦੱਸਾਂਗੇ, ਜਿੱਥੇ ਪਤੀ ਕੋਲੋਂ ਉਸਦੀ ਪਤਨੀ ਨੇ ਕਿਡਨੀ ਮੰਗ ਲਈ, ਜੀ ਬਿਲਕੁਲ ਅੱਜ ਇੱਕ ਵੱਖਰੀ ਕਹਾਣੀ ਦੱਸਾਂਗੇ, ਜਿੱਥੇ ਤਲਾਕ ‘ਤੇ ਸੈਟਲੇਮੈਂਟ ਵਜੋਂ ਪਤੀ ਕੋਲੋਂ ਪੈਸੇ ਮੰਗਣ ਦੀ ਵਜਾਏ ਕਿਡਨੀ ਹੀ ਮੰਗ ਲਈ। ਬਿਲਕੁਲ ਡਾ. ਰਿਚਰਡ ਬਤਿਸਤਾ ਨੇ ਪਤੀ ਤੋਂ ਆਪਣੀ ਕਿਡਨੀ ਵਾਪਸ ਮੰਗੀ, ਜੋ ਉਨ੍ਹਾਂ ਨੂੰ ਉਸ ਨੇ ਡੋਨੇਟ ਕੀਤੀ ਸੀ।

ਉਨ੍ਹਾਂ ਕਿਹਾ ਕਿ ਜੇਕਰ ਕਿਡਨੀ ਨਹੀਂ ਵਾਪਸ ਕਰ ਸਕਦੀ ਤਾਂ 1.2 ਮਿਲੀਅਨ ਪੌਂਡ ਦੇਵੇ। ਇਹ ਹੈਰਾਨੀ ਜਨਕ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਹੈ। ਜਿੱਥੇ ਪਤਨੀ ਦੇ ਬੀਮਾਰ ਹੋਣ ਕਾਰਨ ਵਿਆਹ ਵਿਚ ਦਿੱਕਤਾਂ ਆਉਣ ਲੱਗੀਆਂ, ਜਿਸ ਤੋਂ ਬਾਅਦ ਦੋਵੇਂ ਪਤੀ ਪਤਨੀ ਦੇ ਵਿੱਚ ਕਾਫੀ ਅਣਬਣ ਰਹਿਣੀ ਸ਼ੁਰੂ ਹੋ ਗਈ ਤੇ ਨੌਬਤ ਤਲਾਕ ਤੱਕ ਆ ਗਈ । ਦੂਜੇ ਪਾਸੇ ਰਿਚਰਡ ਬਤਿਸਤਾ ਨੇ ਆਪਣੀ ਪਤਨੀ ਨੂੰ ਕਿਡਨੀ ਡੋਨੇਟ ਕਰਨ ਦਾ ਫਸੈਲਾ ਲਿਆ। ਉਸ ਦੀਆਂ ਦੋਵੇਂ ਕਿਡਨੀਆਂ ਫੇਲ ਹੋ ਗਈਆਂ ਸਨ। ਉਨ੍ਹਾਂ ਕਿਹਾ ਕਿ ਉਸ ਦੀ ਪਹਿਲੀ ਪਹਿਲ ਪਤਨੀ ਦੀ ਜ਼ਿੰਦਗੀ ਨੂੰ ਬਚਾਉਣਾ ਹੈ ਤੇ ਦੂਜਾ ਵਿਆਹ ਨੂੰ ਸੰਭਾਲਣਾ, ਪਰ ਇਸ ਦੇ ਚਾਰ ਸਾਲ ਬਾਅਦ ਉਸ ਦੀ ਪਤਨੀ ਡਾਨੇਲ ਨੇ ਤਲਾਕ ਫਾਈਲ ਕਰ ਦਿੱਤਾ ਜਿਸ ਤੋਂ ਬਤਿਸਤਾ ਕਾਫੀ ਨਿਰਾਸ਼ ਹੋ ਗਏ।

ਨਾਲ ਹੀ ਕਿਹਾ ਕਿ ਜਾਂ ਤਾਂ ਕਿਡਨੀ ਵਾਪਸ ਕਰੇ ਜਾਂ ਪੈਸੇ ਦੇਵੇ।ਅਜਿਹੇ ਵਿਚ ਮੈਡੀਕਲ ਮਾਹਿਰਾਂ ਨੇ ਕਿਹਾ ਕਿ ਕਿਡਨੀ ਵਾਪਸ ਕਰਨਾ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਡਨੀ ਵਾਪ ਦੇਣ ਨਾਲ ਡਾਨੇਲ ਦਾ ਦੁਬਾਰਾ ਆਪ੍ਰੇਸ਼ਨ ਕਰਨਾ ਪਵੇਗਾ।

ਇਸ ਨਾਲ ਉਸ ਦੀ ਜਾਨ ਨੂੰ ਖਤਰਾ ਵੀ ਹੈ। ਇਸ ਲਈ ਕਿਡਨੀ ਵਾਪਸ ਨਹੀਂ ਦਿੱਤੀ ਜਾ ਸਕਦੀ। ਪਰ ਪਤਨੀ ਵੱਲੋਂ ਇੱਕੋ ਹੀ ਗੱਲ ਆਖੀ ਜਾ ਰਹੀ ਹੈ ਕਿ ਉਸ ਵੱਲੋਂ ਦਿੱਤੀ ਹੋਈ ਜਾਂ ਤਾਂ ਕਿਡਨੀ ਵਾਪਸ ਕੀਤੀ ਜਾਵੇ ਨਹੀਂ ਤਾਂ ਉਸ ਨੂੰ ਉਸ ਦੇ ਦੱਸੇ ਮੁਤਾਬਕ ਪੈਸੇ ਦੇਣੇ ਪੈਣਗੇ lerror: Content is protected !!